ਸਾਡੀ ਸਰਕਾਰ 'ਚ ਚੰਨੀ ਆਪਣੇ ਭਰਾ ਨੂੰ ਬਚਾਉਣ ਲਈ ਤਰਲੇ ਕਰਦਾ ਸੀ : ਬਾਦਲ

ਬਾਦਲ ਨੇ ਕਿਹਾ ਅਕਾਲੀ ਭਾਜਪਾ ਸਰਕਾਰ 'ਚੰਨੀ ਆਪਣੇ ਭਰਾ ਨੂੰ ਬਚਾਉਣ ਲਈ ਮੇਰੇ ਕੋਲ ਪਹੁੰਚ ਕਰਦਾ ਸੀ
ਸਾਡੀ ਸਰਕਾਰ 'ਚ ਚੰਨੀ ਆਪਣੇ ਭਰਾ ਨੂੰ ਬਚਾਉਣ ਲਈ ਤਰਲੇ ਕਰਦਾ ਸੀ : ਬਾਦਲ

ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਵੱਡਾ ਇਲਜ਼ਾਮ ਲਾਇਆ ਹੈ। ਉਨਾਂ ਨੇ ਕਿਹਾ ਹੈ ਕਿ ਜਦੋਂ ਲੁਧਿਆਣਾ ਸਿਟੀ ਸੈਂਟਰ ਘੁਟਾਲੇ ਵਿੱਚ ਉਨ੍ਹਾਂ ਦੇ ਭਰਾ ਦਾ ਨਾਂ ਆਇਆ ਸੀ ਤਾਂ ਉਹ ਉਨ੍ਹਾਂ ਦੇ ਪੈਰੀਂ ਪੈ ਕੇ ਉਨ੍ਹਾਂ ਦੀ ਮਦਦ ਮੰਗਦਾ ਸੀ। ਜਿਸ ਕਰਕੇ ਉਹ ਵੀ ਉਸ ਵੇਲੇ ਅਕਾਲੀ ਦਲ ਦੇ ਹੱਕ ਵਿੱਚ ਨਿੱਤਰ ਰਹੇ ਸਨ। ਹੁਣ ਉਹ ਸਾਡੇ ਖਿਲਾਫ਼ ਪ੍ਰਚਾਰ ਕਰ ਰਿਹਾ, ਜਿਸ ਕਰਕੇ ਉਨ੍ਹਾਂ ਦਾ ਕੋਈ ਸਟੈਂਡ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਜਾ ਰਹੇ ਸਾਰੇ ਐਲਾਨ ਹਵਾਈ ਹਨ। ਅੱਜਕੱਲ੍ਹ ਉਹ ਕੇਬਲ ਨੂੰ ਸਸਤਾ ਕਰਨ ਦੀ ਗੱਲ ਕਰ ਰਿਹਾ ਹੈ, ਜਦਕਿ ਉਹ ਅਜਿਹਾ ਨਹੀਂ ਕਰ ਸਕਦਾ, ਕਿਉਂਕਿ ਇਹ ਕੇਂਦਰ ਸਰਕਾਰ ਦਾ ਕੰਮ ਹੈ।

ਸੁਖਬੀਰ ਸਿੰਘ ਬਾਦਲ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ 'ਤੇ ਵੀ ਝੂਠ ਬੋਲਣ ਦੇ ਦੋਸ਼ ਲਾਏ ਹਨ। ਉਸ ਦਾ ਕਹਿਣਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਝੂਠ ਬੋਲ ਰਹੇ ਹਨ ਕਿ ਉਨ੍ਹਾਂ ਦੇ ਨੇੜਲਿਆਂ ਦੀ ਢੋਆ-ਢੁਆਈ ਦਾ 14 ਕਰੋੜ ਦਾ ਟੈਕਸ ਬਕਾਇਆ ਸੀ ਅਤੇ ਹੁਣ ਅਦਾ ਕਰ ਦਿੱਤਾ ਗਿਆ ਹੈ। ਜੇਕਰ ਉਹ ਸਬੂਤ ਦਿਖਾਉਂਦੇ ਹਨ ਅਤੇ 14 ਕਰੋੜ ਦੀ ਬਜਾਏ ਸਿਰਫ਼ 6 ਕਰੋੜ ਦੀ ਰਸੀਦ ਪੇਸ਼ ਕਰਦੇ ਹਨ ਤਾਂ ਮੈਂ ਸਹਿਮਤ ਹੋਵਾਂਗਾ। ਇਹ ਸਭ ਕੁਝ ਸਿਆਸੀ ਚਰਚਾ 'ਚ ਬਣੇ ਰਹਿਣ ਲਈ ਕੀਤਾ ਜਾ ਰਿਹਾ ਹੈ

ਸੁਖਬੀਰ ਬਾਦਲ CM ਚੰਨੀ ਦੇ ਨਿਸ਼ਾਨੇ 'ਤੇ

ਸੁਖਬੀਰ ਸਿੰਘ ਬਾਦਲ ਲਗਾਤਾਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਿਸ਼ਾਨੇ 'ਤੇ ਹਨ। ਉਹ ਲਗਾਤਾਰ ਰੈਲੀਆਂ ਕਰਕੇ ਕਹਿ ਰਿਹਾ ਹੈ ਕਿ ਬਾਦਲ ਨੇ ਸਭ ਕੁਝ ਲੁੱਟ ਲਿਆ ਤੇ ਖਾ ਲਿਆ ਹੈ। ਇਸੇ ਕਰਕੇ ਅੱਜ ਉਨ੍ਹਾਂ ਦੀਆਂ ਬੱਸਾਂ ਥਾਣਿਆਂ ਵਿੱਚ ਖੜ੍ਹੀਆਂ ਹਨ। ਅਜੇ ਹੋਰ ਕਾਰਵਾਈ ਹੋਣੀ ਬਾਕੀ ਹੈ। ਸੀਐਮ ਚੰਨੀ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਜਿੰਨੇ ਵੀ ਘੋਟਾਲੇ ਹੋਏ ਹੈ, ਉਸ ਦੀਆਂ ਤਾਰਾਂ ਕਿਤੇ ਨਾ ਕਿਤੇ ਬਾਦਲ ਪਰਿਵਾਰ ਨਾਲ ਜੁੜੀਆਂ ਹੋਈਆਂ ਹਨ, ਜਿਸ ਕਰਕੇ ਬਾਦਲਾਂ ਨੂੰ ਸਲਾਖਾਂ ਪਿੱਛੇ ਜਾਣਾ ਪਵੇਗਾ।

ਦੋਵੇਂ ਆਗੂ ਇੱਕ ਦੂਜੇ ਨੂੰ ਤਾਅਨੇ ਮਾਰ ਰਹੇ ਹਨ

2022 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਜ਼ੋਰਾਂ 'ਤੇ ਚੱਲ ਰਿਹਾ ਹੈ ਅਤੇ ਇਸ ਦੌਰਾਨ ਬਾਦਲ ਪਰਿਵਾਰ ਹਮੇਸ਼ਾ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਿਸ਼ਾਨੇ 'ਤੇ ਰਹਿੰਦਾ ਹੈ। ਸਰਕਾਰ ਦੇ ਇਹ ਦੋਵੇਂ ਮੰਤਰੀ ਇਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ ਅਤੇ ਇਕ-ਦੂਜੇ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ।

ਜਾਣੋ ਕੀ ਸੀ ਪੂਰਾ ਮਾਮਲਾ

ਸਾਲ 2006 ਵਿੱਚ ਕਥਿਤ ਸਿਟੀ ਸੈਂਟਰ ਘੁਟਾਲਾ ਮਾਮਲਾ ਸਾਹਮਣੇ ਆਇਆ ਸੀ, ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਭੂਚਾਲ ਆ ਗਿਆ ਸੀ। ਇਸ ਦੇ ਘੁਟਾਲੇ 'ਚ 1144 ਕਰੋੜ ਰੁਪਏ ਦੀ ਹੇਰਾਫੇਰੀ ਹੋਣ ਦੀ ਚਰਚਾ ਸੀ। ਉਸ ਸਮੇਂ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ। ਮਾਮਲੇ ਦੀ ਜਾਂਚ 2007 ਵਿੱਚ ਸੱਤਾ ਤਬਦੀਲੀ ਦੇ ਨਾਲ ਸ਼ੁਰੂ ਹੋਈ ਸੀ। 23 ਮਾਰਚ 2007 ਨੂੰ ਕੈਪਟਨ ਅਮਰਿੰਦਰ, ਉਨ੍ਹਾਂ ਦੇ ਪੁੱਤਰ, ਜਵਾਈ ਅਤੇ ਕਈ ਹੋਰਾਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਦਸੰਬਰ 2007 ਵਿੱਚ ਇਸ ਮਾਮਲੇ ਵਿੱਚ ਚਾਰਜਸ਼ੀਟ ਦਾਇਰ ਕੀਤੀ ਗਈ ਸੀ। ਸੁਖਬੀਰ ਸਿੰਘ ਬਾਦਲ ਇਸ ਘਪਲੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨਮੋਹਨ ਸਿੰਘ ਦਾ ਨਾਂ ਲੈਣ ਦੀ ਗੱਲ ਕਰ ਰਹੇ ਹਨ।

Related Stories

No stories found.
logo
Punjab Today
www.punjabtoday.com