ਚੰਨੀ ਦੇ ਪੋਸਟਰ-ਹੋਰਡਿੰਗ ਲੱਗਣ ਤੇ ਸਿੱਧੂ ਦਾ ਇਤਰਾਜ

2022 ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਰਣਨੀਤੀ ਨੂੰ ਲੈ ਕੇ ਪ੍ਰਦੇਸ਼ ਕਾਂਗਰਸ ਕਮੇਟੀ (ਪੀ.ਸੀ.ਸੀ.) ਦੇ ਉੱਚ ਅਧਿਕਾਰੀਆਂ ਵਿਚਾਲੇ ਕੱਲ੍ਹ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਪ੍ਰਚਾਰ ਕਮੇਟੀ ਦੀ ਪਹਿਲੀ ਮੀਟਿੰਗ ਹੋਈ।
ਚੰਨੀ ਦੇ ਪੋਸਟਰ-ਹੋਰਡਿੰਗ ਲੱਗਣ ਤੇ ਸਿੱਧੂ ਦਾ ਇਤਰਾਜ

ਮੀਟਿੰਗ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ, ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ (ਸੰਗਠਨ) ਪਰਗਟ ਸਿੰਘ ਅਤੇ ਪੋਲ ਸਕਰੀਨਿੰਗ ਕਮੇਟੀ ਦੇ ਮੈਂਬਰ ਕ੍ਰਿਸ਼ਨ ਅਲਾਵਰੂ ਹਾਜ਼ਰ ਸਨ।

ਸੁਨੀਲ ਜਾਖੜ ਨੇ ਸਿੱਧੂ ਨਾਲ ਵੀ ਇੱਕ ਵੱਖਰੀ ਮੀਟਿੰਗ ਕੀਤੀ। ਜਾਖੜ ਨੇ ਦੋ ਵਾਰ ਮੁੱਖ ਮੰਤਰੀ ਚੰਨੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਮਿਲਣ ਤੋਂ ਇਨਕਾਰ ਕੀਤਾ ਹੈ। ਚੰਨੀ ਦੀ ਨਿਯੁਕਤੀ ਤੋਂ ਪਹਿਲਾਂ ਉਨ੍ਹਾਂ ਦਾ ਨਾਂ ਮੁੱਖ ਮੰਤਰੀ ਦੇ ਚਿਹਰੇ ਵਜੋਂ ਸਾਹਮਣੇ ਆ ਰਿਹਾ ਸੀ ਪਰ ਚੰਨੀ ਦੇ ਮੁੱਖ ਮੰਤਰੀ ਬਣਨ ਪਿੱਛੋਂ ਜਾਖੜ ਨਾਰਾਜ਼ ਹਨ।

ਮੀਟਿੰਗ ਵਿੱਚ ਮੁੱਖ ਮੰਤਰੀ ਚੰਨੀ ਅਤੇ ਸਿੱਧੂ ਦਰਮਿਆਨ ਮੱਤਭੇਦ ਸਪੱਸ਼ਟ ਦੇਖਣ ਨੂੰ ਮਿਲੇ। ਉਨ੍ਹਾਂ 'ਤੇ ਨਿਸ਼ਾਨਾ ਸਾਧਧਿਆਂ ਸਿੱਧੂ ਨੇ ਕਿਹਾ ਕਿ ਸੂਬੇ ਭਰ 'ਚ ਹੋਰਡਿੰਗਾਂ ਅਤੇ ਪੋਸਟਰਾਂ 'ਤੇ ਕੇਵਲ ਮੁੱਖ ਮੰਤਰੀ ਚੰਨੀ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

ਇਹ ਮੁੱਦਾ ਉਦੋਂ ਉਠਿਆ ਜਦੋਂ ਪ੍ਰਚਾਰ ਕਮੇਟੀ ਦੇ ਚੇਅਰਮੈਨ ਨੇ ਇਹ ਪੁੱਛਿਆ ਕਿ ਪਾਰਟੀ ਦੀ ਪ੍ਰਚਾਰ ਮੁਹਿੰਮ ਕਿਹੋ ਜਿਹੀ ਹੋਣੀ ਚਾਹੀਦੀ ਹੈ। ਕੀ ਇਹ ਸ਼ਖਸੀਅਤ ਆਧਾਰਿਤ ਹੋਵੇ ਜਾਂ ਵਿਚਾਰਧਾਰਾ ਆਧਾਰਿਤ ਜਾਂ ਪ੍ਰਦਰਸ਼ਨ ਆਧਾਰਿਤ, ਕੀ ਇਹ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਸਰਕਾਰ ਦੀ ਤਿੰਨ ਮਹੀਨਿਆਂ ਦੀ ਕਾਰਗੁਜ਼ਾਰੀ 'ਤੇ ਆਧਾਰਿਤ ਹੋਵੇਗੀ ਜਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਜਾਣ?

ਜਦੋਂ ਚੌਧਰੀ ਨੇ ਜ਼ੋਰ ਦੇ ਕੇ ਕਿਹਾ ਕਿ ਚੋਣ ਸੀਐਮ ਚੰਨੀ ਨੂੰ ਦਲਿਤ ਚਿਹਰੇ ਵਜੋਂ, ਸਿੱਧੂ ਨੂੰ ਜਾਟ ਚਿਹਰੇ ਵਜੋਂ ਅਤੇ ਜਾਖੜ ਨੂੰ ਹਿੰਦੂ ਚਿਹਰੇ ਵਜੋਂ ਸਾਂਝੇ ਤੌਰ 'ਤੇ ਲੜਾਈ ਜਾਵੇਗੀ, ਤਾਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਸੀਐਮ ਚੰਨੀ ਦੇ ਸੜਕਾਂ ਦੇ ਕਿਨਾਰਿਆਂ 'ਤੇ ਲਗਾਏ ਗਏ ਕਈ ਹੋਰਡਿੰਗਾਂ ਅਤੇ ਪੋਸਟਰਾਂ ਵੱਲ ਇਸ਼ਾਰਾ ਕੀਤਾ।

Related Stories

No stories found.
logo
Punjab Today
www.punjabtoday.com