ਨਵਜੋਤ ਸਿੰਘ ਸਿੱਧੂ ਨੇ ਦੱਸਿਆ ਪਤਨੀ ਨਵਜੋਤ ਕੌਰ ਦਾ ਆਪਰੇਸ਼ਨ ਰਿਹਾ ਸਫਲ

ਨਵਜੋਤ ਸਿੰਘ ਸਿੱਧੂ ਨੇ ਦੱਸਿਆ ਪਤਨੀ ਨਵਜੋਤ ਕੌਰ ਦਾ ਆਪਰੇਸ਼ਨ ਰਿਹਾ ਸਫਲ

ਸਿੱਧੂ ਨੇ ਲਿਖਿਆ ਕਿ 'ਸਭ ਦੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਨਾਲ ਮੇਰੀ ਪਤਨੀ ਦਾ ਅਪਰੇਸ਼ਨ ਸਫਲ ਰਿਹਾ, ਉਸ ਦੀਆਂ ਰਿਪੋਰਟਾਂ ਸਕਾਰਾਤਮਕ ਹਨ ਅਤੇ ਉਹ ਠੀਕ ਹੋਣ ਦੇ ਰਾਹ 'ਤੇ ਹੈ।

ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਦਾ ਕੈਂਸਰ ਦਾ ਇਲਾਜ਼ ਚਲ ਰਿਹਾ ਹੈ। ਪੰਜਾਬ ਦੇ ਦਿੱਗਜ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਨੇ ਟਵੀਟ ਕਰਕੇ ਪਤਨੀ ਨਵਜੋਤ ਕੌਰ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਹੈ। ਨਵਜੋਤ ਸਿੱਧੂ ਦੀ ਪਤਨੀ ਇਨ੍ਹੀਂ ਦਿਨੀਂ ਕੈਂਸਰ ਤੋਂ ਪੀੜਤ ਹੈ।

ਸੋਮਵਾਰ ਨੂੰ ਨਵਜੋਤ ਕੌਰ ਦਾ ਆਪਰੇਸ਼ਨ ਕੀਤਾ ਗਿਆ। ਨਵਜੋਤ ਸਿੱਧੂ ਨੇ ਅਪਰੇਸ਼ਨ ਤੋਂ ਬਾਅਦ ਪਤਨੀ ਨਵਜੋਤ ਕੌਰ ਨਾਲ ਤਸਵੀਰ ਟਵੀਟ ਕੀਤੀ। ਸਿੱਧੂ ਨੇ ਲਿਖਿਆ ਕਿ 'ਸਭ ਦੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਨਾਲ ਮੇਰੀ ਪਤਨੀ ਦਾ ਅਪਰੇਸ਼ਨ ਸਫਲ ਰਿਹਾ, ਉਸ ਦੀਆਂ ਰਿਪੋਰਟਾਂ ਸਕਾਰਾਤਮਕ ਹਨ ਅਤੇ ਉਹ ਠੀਕ ਹੋਣ ਦੇ ਰਾਹ 'ਤੇ ਹੈ, ਉਸ ਦਾ ਵਿਵਹਾਰ ਬੱਚਿਆਂ ਵਰਗਾ ਹੋ ਗਿਆ ਹੈ, ਅਨੁਸ਼ਾਸਿਤ ਇਲਾਜ, ਖੁਰਾਕ ਦੀ ਪਾਲਣਾ ਕਰਨ ਨਾਲ ਉਹ ਜਲਦੀ ਠੀਕ ਹੋ ਜਾਵੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਡਾ. ਨਵਜੋਤ ਕੌਰ ਸਿੱਧੂ ਛਾਤੀ ਦੇ ਕੈਂਸਰ ਦੀ ਦੂਜੀ ਸਟੇਜ 'ਤੇ ਸੀ।

ਨਵਜੋਤ ਕੌਰ ਨੂੰ ਖੱਬੇ ਛਾਤੀ ਵਿੱਚ ਸਟੇਜ 2 ਕਾਰਸੀਨੋਮਾ ਕੈਂਸਰ ਦਾ ਪਤਾ ਲੱਗਿਆ ਹੈ। ਉਨ੍ਹਾਂ ਦਾ ਇਲਾਜ ਡਾ. ਭੁਪਿੰਦਰ ਸਿੰਘ ਸੀਨੀਅਰ ਕੰਸਲਟੈਂਟ ਸਰਜੀਕਲ ਓਨਕੋਲੋਜਿਸਟ, ਸਾਬਕਾ ਟਾਟਾ ਕੈਂਸਰ ਹਸਪਤਾਲ ਦੁਆਰਾ ਕੀਤਾ ਗਿਆ ਹੈ। ਨਵਜੋਤ ਕੌਰ ਇੰਡਸ ਇੰਟਰਨੈਸ਼ਨਲ ਹਸਪਤਾਲ 'ਚ ਦਾਖਲ ਹੈ। ਡਾਕਟਰ ਮੁਤਾਬਕ ਸਿੱਧੂ ਨੂੰ ਕੀਮੋਥੈਰੇਪੀ ਦੀ ਸਖ਼ਤ ਲੋੜ ਹੈ। ਡਾ. ਨਵਜੋਤ ਕੌਰ ਸਿੱਧੂ ਦਾ ਹਾਰਮੋਨਲ ਇਲਾਜ ਅਤੇ ਰੇਡੀਓਥੈਰੇਪੀ ਹਰ 5 ਤੋਂ 6 ਮਹੀਨੇ ਬਾਅਦ ਕੀਤੀ ਜਾਵੇਗੀ।

ਡਾਕਟਰ ਰੁਪਿੰਦਰ ਅਨੁਸਾਰ ਨਵਜੋਤ ਕੌਰ ਸਿੱਧੂ ਨੇ ਕੈਂਸਰ ਨੂੰ ਕਾਫੀ ਹੱਦ ਤੱਕ ਹਰਾ ਦਿੱਤਾ ਹੈ। ਇਸਤੋਂ ਪਹਿਲਾ ਪਿੱਛਲੇ ਦਿਨੀ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਖੁਦ ਕੈਂਸਰ ਪੀੜਤ ਹੋਣ ਤੋਂ ਬਾਅਦ ਹੋਰ ਕੈਂਸਰ ਪੀੜਤਾਂ ਦੇ ਦਰਦ ਨੂੰ ਸਮਝਦੇ ਹੋਏ ਆਪਣੇ ਵਾਲ ਦਾਨ ਕੀਤੇ ਸਨ। ਨਵਜੋਤ ਕੌਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲੰਬੇ ਵਾਲਾਂ ਨੂੰ ਕੱਟਦੇ ਹੋਏ ਤਸਵੀਰਾਂ ਸ਼ੇਅਰ ਕੀਤੀਆਂ ਸਨ। ਆਪਣੀ ਨਵੀਂ ਲੁੱਕ ਸ਼ੇਅਰ ਕਰਨ ਦੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਵਾਲ ਦਾਨ ਕਰਨ ਦੀ ਅਪੀਲ ਕੀਤੀ ਸੀ, ਤਾਂ ਜੋ ਕੈਂਸਰ ਪੀੜਤ ਨੂੰ ਸਸਤੀ ਵਿੱਗ ਮਿਲ ਸਕੇ। ਨਵਜੋਤ ਕੌਰ ਸਿੱਧੂ ਨੇ ਕਿਹਾ ਕਿ 'ਮੈਂ ਕੈਂਸਰ ਦੇ ਮਰੀਜ਼ ਨੂੰ ਆਪਣੇ ਵਾਲ ਦਾਨ ਕਰਨ ਦਾ ਫੈਸਲਾ ਕੀਤਾ, ਕਿਉਂਕਿ ਜ਼ਿਆਦਾ ਦਾਨ ਕਰਨ ਦਾ ਮਤਲਬ ਸਸਤਾ ਵਿੱਗ ਹੁੰਦਾ ਹੈ।'

Related Stories

No stories found.
logo
Punjab Today
www.punjabtoday.com