ਜੇ ਕਰ ਸੀਐੱਮ ਠੀਕ ਕੰਮ ਨਹੀਂ ਕਰੇਗਾ ਤਾਂ ਉਸਨੂੰ ਵੀ ਹਟਾ ਦੇਵਾਂਗਾ: ਸਿੱਧੂ

ਸਿੱਧੂ ਨੇ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਵਿੱਚ ਸਰਕਾਰ ਬਣਦੀ ਹੈ ਤਾਂ ਕਿਸੇ ਵੀ ਵਿਧਾਇਕ ਦੇ ਪੁੱਤਰ ਜਾਂ ਰਿਸ਼ਤੇਦਾਰ ਨੂੰ ਚੇਅਰਮੈਨ ਨਾ ਬਣਾਇਆ ਜਾਵੇ।ਚੇਅਰਮੈਨ ਆਮ ਵਰਕਰ ਨੂੰ ਬਣਾਇਆ ਜਾਵੇ।
ਜੇ ਕਰ ਸੀਐੱਮ ਠੀਕ ਕੰਮ ਨਹੀਂ ਕਰੇਗਾ ਤਾਂ ਉਸਨੂੰ ਵੀ ਹਟਾ ਦੇਵਾਂਗਾ: ਸਿੱਧੂ

ਸੂਬਾ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗੈਰ-ਹਾਜ਼ਰੀ 'ਚ ਗੁਰਦਾਸਪੁਰ ਅਤੇ ਹੁਸ਼ਿਆਰਪੁਰ 'ਚ ਰਾਹੁਲ ਗਾਂਧੀ ਦੀਆਂ ਰੈਲੀਆਂ 'ਚ ਖੂਬ ਵਰ੍ਹਿਆ। ਧੂਰੀ ਦੀ ਰੈਲੀ 'ਚ ਭਾਵੇਂ ਸਿੱਧੂ ਕੁਝ ਨਹੀਂ ਬੋਲਿਆ ਪਰ ਅੰਮ੍ਰਿਤਸਰ 'ਚ ਪ੍ਰਵਾਸੀ ਪੰਜਾਬੀਆਂ ਨਾਲ ਮੀਟਿੰਗ ਦੌਰਾਨ ਉਸ ਨੇ ਇਹ ਵੀ ਚੇਤਾਵਨੀ ਦਿੱਤੀ ਕਿ ਉਹ ਦੋ-ਤਿੰਨ ਸੀ.ਐਮ.ਨੂੰ ਹਟਾ ਚੁੱਕਾ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਉਹ ਇੰਨਾ ਤਾਕਤਵਰ ਹੈ, ਕਿ ਉਹ ਸਹੀ ਕੰਮ ਨਾ ਕਰਨ ਵਾਲਿਆਂ ਵਿੱਚੋਂ ਇੱਕ ਅੱਧ ਸੀਐੱਮ ਨੂੰ ਹੋਰ ਹਟਾ ਸਕਦਾ ਹੈ। ਇਸ ਤੋਂ ਪਹਿਲਾਂ ਸਿੱਧੂ ਨੇ ਧੂਰੀ ਵਿੱਚ ਪ੍ਰਿਅੰਕਾ ਗਾਂਧੀ ਦੀ ਰੈਲੀ ਨੂੰ ਸੰਬੋਧਨ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਸੀ, ਕਿ ਮੁੱਖ ਮੰਤਰੀ ਚੰਨੀ ਨੂੰ ਰੈਲੀ ਨੂੰ ਸੰਬੋਧਨ ਕਰਨ ਲਈ ਕਿਹਾ ਜਾਵੇ।

ਸਿੱਧੂ ਨੇ ਕਿਹਾ ਕਿ ਰਾਹੁਲ ਗਾਂਧੀ ਨੇ ਚੰਨੀ ਨੂੰ ਮੁੱਖ ਮੰਤਰੀ ਬਣਾਉਣ ਦਾ ਇਤਿਹਾਸਕ ਫੈਸਲਾ ਲਿਆ ਹੈ। ਉਨ੍ਹਾਂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਵਿੱਚ ਸਰਕਾਰ ਬਣਦੀ ਹੈ ਤਾਂ ਕਿਸੇ ਵੀ ਵਿਧਾਇਕ ਦੇ ਪੁੱਤਰ ਜਾਂ ਰਿਸ਼ਤੇਦਾਰ ਨੂੰ ਚੇਅਰਮੈਨ ਨਾ ਬਣਾਇਆ ਜਾਵੇ। ਚੇਅਰਮੈਨ ਆਮ ਵਰਕਰ ਨੂੰ ਬਣਾਇਆ ਜਾਵੇ।

ਲੀਡਰ ਐਕਸ (ਸਾਬਕਾ) ਬਣ ਜਾਵੇਗਾ ਪਰ ਪਾਰਟੀ ਲਈ ਖੂਨ-ਪਸੀਨਾ ਵਹਾਉਣ ਵਾਲਾ ਵਰਕਰ ਫਿਰ ਵੀ ਕੰਮ ਕਰੇਗਾ। ਉਸ ਨੂੰ ਆਪਣੀ ਮਿਹਨਤ ਦਾ ਫਲ ਜ਼ਰੂਰ ਮਿਲਣਾ ਚਾਹੀਦਾ ਹੈ।ਸਿੱਧੂ ਨੇ ਕਿਹਾ ਕਿ ਜੇਕਰ ਕਾਂਗਰਸ ਦੀ ਸਰਕਾਰ ਬਣੀ ਤਾਂ ਰੇਤ ਨਿਗਮ ਬਣੇਗਾ ਅਤੇ ਲੋਕਾਂ ਨੂੰ ਰੇਤ ਦੀਆਂ ਟਰਾਲੀਆਂ 1000 ਰੁਪਏ ਵਿੱਚ ਮਿਲਣਗੀਆਂ।

ਕੇਬਲ ਦਾ ਰੈਗੂਲੇਟਰੀ ਕਮਿਸ਼ਨ ਬਣਾਇਆ ਜਾਵੇਗਾ ਅਤੇ ਕੇਬਲ ਮਾਫੀਆ ਨੂੰ ਖਤਮ ਕਰਕੇ ਲੋਕਾਂ ਨੂੰ 200 ਰੁਪਏ ਵਿੱਚ ਕੇਬਲ ਦਿੱਤੀ ਜਾਵੇਗੀ। ਨਕਲੀ ਸ਼ਰਾਬ ਦਾ ਕਾਰੋਬਾਰ ਵੀ ਖਤਮ ਹੋਵੇਗਾ। ਔਰਤਾਂ ਨੂੰ 1100 ਰੁਪਏ ਪ੍ਰਤੀ ਮਹੀਨਾ ਅਤੇ ਇੱਕ ਸਾਲ ਵਿੱਚ ਅੱਠ ਗੈਸ ਸਿਲੰਡਰ ਮੁਫ਼ਤ ਦਿੱਤੇ ਜਾਣਗੇ। ਸਿੱਧੂ ਨੇ ਕਿਹਾ ਕਿ ਕੇਜਰੀਵਾਲ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਦੀ ਗੱਲ ਸਿਰਫ਼ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਸਿਰਫ ਵੋਟਾਂ ਨਾਲ ਮਤਲਬ ਹੈ ।

Related Stories

No stories found.
logo
Punjab Today
www.punjabtoday.com