ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ, ਭਾਰਤ ਦੇ 21 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਰੋਨਵਾਇਰਸ ਦੇ ਓਮੀਕ੍ਰੋਨ ਵੇਰੀਐਂਟ ਦਾ ਆਂਕੜਾ 780 ਤੋਂ ਪਾਰ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚੋਂ 241 ਠੀਕ ਹੋਕੇ ਪਰਵਾਸ ਕਰ ਚੁੱਕੇ ਹਨ। ਜਿੱਥੇ ਇਕ ਪਾਸੇ ਦਿੱਲੀ ਵਿੱਚ ਸਭ ਤੋਂ ਵੱਧ 280 ਮਾਮਲੇ ਦਰਜ ਕੀਤੇ ਗਏ ਹਨ, ਉੱਥੇ ਹੀ ਮਹਾਰਾਸ਼ਟਰ 167 ਦੇ ਆਂਕੜੇ ਦੇ ਨਾਲ ਓਮੀਕ੍ਰੋਨ ਕੇਸਾਂ ਦੀ ਗਿਣਤੀ ਵਿਚ ਦੂੱਜੇ ਨੰਬਰ ਤੇ ਹੈ।
ਇਸਦੇ ਨਾਲ ਹੀ ਗੁਜਰਾਤ ਵਿਚ 73, ਕੇਰਲ ਵਿਚ 65, ਤੇਲੰਗਾਨਾ ਵਿਚ 62, ਰਾਜਸਥਾਨ ਵਿਚ 46, ਅਤੇ ਕਰਨਾਟਕ ਅਤੇ ਤਾਮਿਲ ਨਾਡ ਵਿਚ 34 ਕੇਸ ਆਏ ਹਨ। ਪਿਛਲੇ ਇੱਕ ਦਿਨ ਵਿੱਚ ਭਾਰਤ ਵਿਚ ਕਰੀਬ 9,195 ਐਕਟਿਵ ਕੇਸ ਆਏ ਹਨ ਜਿਸਦੇ ਚਲਦੇ ਭਾਰਤ ਵਿੱਚ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 34,808,886 ਪਹੁੰਚ ਚੁੱਕੀ ਹੈ। ਇਸਦੇ ਨਾਲ ਹੀ ਸਰਗਰਮ ਕੇਸਾਂ ਦੀ ਗਿਣਤੀ 77,002 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਕੋਵਿਡ ਤੋਂ 302 ਮੌਤਾਂ ਰਿਕਾਰਡ ਕਿੱਤਿਆਂ ਗਈਆਂ ਹਨ। ਸਿਹਤ ਮੰਤਰਾਲੇ ਦੇ ਮੁਤਾਬਿਕ ਰਿਕਵਰੀ ਦਰ 98.40 ਪ੍ਰਤੀਸ਼ਤ ਦਰਜ ਕੀਤੀ ਗਈ ਹੈ।
ਪੰਜਾਬ ਵਿਚ 390 ਐਕਟਿਵ ਕੇਸ ਹਨ ਅਤੇ ਚੰਡੀਗੜ੍ਹ ਵਿਚ ਕੋਈ ਨਵਾਂ ਕੇਸ ਨਾ ਆਉਣ ਕਰਕੇ ਅਜੇ ਵੀ ਓਮੀਕਰੋਨ ਕੇਸਾਂ ਦੀ ਗਿਣਤੀ 3 ਹੀ ਹੈ। ਪਰ ਹਰਿਆਣਾ ਵਿਚ ਇਹ ਗਿਣਤੀ ਵੱਧ ਕੇ 12 ਤਕ ਪਹੁੰਚ ਚੁੱਕੀ ਹੈ। ਕੋਵਿਦ ਦੇ ਵਧਦੇ ਕੇਸਾਂ ਨੂੰ ਵੇਖਦੇ ਹੋਏ ਕਰਨਾਟਕ, ਹਰਿਆਣਾ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਦਿੱਲੀ, ਗੁਜਰਾਤ, ਮੱਧ ਪ੍ਰਦੇਸ਼ ਅਤੇ ਪੱਛਮੀ ਬੰਗਾਲ ਵਿਚ ਨਾਈਟ ਕਰਫਿਊ ਜਾਰੀ ਹੈ।
ਪੰਜਾਬ ਸਰਕਾਰ ਨੇ ਵੀ ਕਿਹਾ ਹੈ ਕਿ ਕੋਵਿਡ -19 ਮਹਾਂਮਾਰੀ ਨੇ ਭਾਈਚਾਰੇ ਲਈ ਇੱਕ ਵੱਡੀ ਚੁਣੌਤੀ ਖੜ੍ਹੀ ਕੀਤੀ ਹੈ ਅਤੇ ਹਰੇਕ ਵਿਅਕਤੀ 'ਤੇ ਮਾੜਾ ਪ੍ਰਭਾਵ ਪਾਇਆ ਹੈ। ਸਰਕਾਰ ਨੇ ਉਨ੍ਹਾਂ ਬਾਲਗਾਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਨੇ ਅਜੇ ਤੱਕ ਕੋਵਿਡ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਨਹੀਂ ਲਈਆਂ ਹਨ, ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਨਤਕ ਸਥਾਨਾਂ ਜਿਵੇਂ ਕਿ ਬਾਜ਼ਾਰਾਂ, ਬੈਂਕਾਂ, ਸਮਾਗਮਾਂ ਵਿੱਚ ਸ਼ਾਮਲ ਹੋਣ, ਜਨਤਕ ਆਵਾਜਾਈ ਜਾਂ ਧਾਰਮਿਕ ਸਥਾਨਾਂ ਆਦਿ ਵਿੱਚ ਨਾ ਜਾਣ। ਹੁਕਮ 15 ਜਨਵਰੀ ਤੋਂ ਲੋਹੜੀ ਅਤੇ ਮਾਘੀ ਦਾ ਮੇਲੇ ਦੇ ਤੋਂ ਬਾਅਦ ਲਾਗੂ ਹੋਣਗੇ।
ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿੱਚ ਕੋਵਿਡ-19 ਲਈ ‘ਯੈਲੋ ਅਲਰਟ’ ਘੋਸ਼ਿਤ ਕੀਤਾ ਹੈ। ਇਸਦੇ ਚਲਦੇ ਬਾਜ਼ਾਰਾਂ ਅਤੇ ਮਾਲਾਂ ਵਿੱਚ ਗੈਰ-ਜ਼ਰੂਰੀ ਵਸਤੂਆਂ ਅਤੇ ਸੇਵਾਵਾਂ ਦਾ ਕਾਰੋਬਾਰ ਕਰਨ ਵਾਲੀਆਂ ਦੁਕਾਨਾਂ ਨੂੰ ਉਡ-ਈਵਨ ਫਾਰਮੂਲੇ ਅਨੁਸਾਰ ਸਵੇਰੇ 10 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਆਗਿਆ ਹੋਵੇਗੀ, ਜਦੋਂ ਕਿ ਵਿਕਰੇਤਾਵਾਂ ਦੀ ਅੱਧੀ ਸਮਰੱਥਾ 'ਤੇ ਮਿਉਂਸਪਲ ਜ਼ੋਨ ਪ੍ਰਤੀ ਇੱਕ ਹਫਤਾਵਾਰੀ ਬਾਜ਼ਾਰ ਦੀ ਆਗਿਆ ਹੋਵੇਗੀ। ਜ਼ਰੂਰੀ ਵਸਤਾਂ ਵੇਚਣ ਵਾਲੀਆਂ ਦੁਕਾਨਾਂ ਸਾਰਾ ਦਿਨ ਖੁੱਲ੍ਹੀਆਂ ਰਹਿਣਗੀਆਂ। ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਰਾਤ ਦਾ ਕਰਫਿਊ ਲਾਗੂ ਰਹੇਗਾ।
ਰੈਸਟੋਰੈਂਟ ਸਵੇਰੇ 8 ਵਜੇ ਤੋਂ ਰਾਤ 10 ਵਜੇ ਦੇ ਵਿਚਕਾਰ 50 ਪ੍ਰਤੀਸ਼ਤ ਸਮਰੱਥਾ ਨਾਲ ਕੰਮ ਕਰਨਗੇ; ਬਾਰਾਂ ਦੁਪਹਿਰ ਤੋਂ ਰਾਤ 10 ਵਜੇ ਤੱਕ 50 ਫੀਸਦੀ ਸਮਰੱਥਾ 'ਤੇ ਖੁੱਲ੍ਹਣਗੀਆਂ; ਸਕੂਲ, ਵਿਦਿਅਕ ਅਦਾਰੇ, ਸਿਨੇਮਾ ਹਾਲ, ਬੈਂਕੁਏਟ ਹਾਲ, ਆਡੀਟੋਰੀਅਮ, ਸਪਾ, ਜਿੰਮ ਅਤੇ ਮਨੋਰੰਜਨ ਪਾਰਕ ਬੰਦ ਰਹਿਣਗੇ। ਦਿੱਲੀ ਮੈਟਰੋ ਅਤੇ ਬੱਸਾਂ ਨੂੰ 50 ਫੀਸਦੀ ਸਮਰੱਥਾ ਨਾਲ ਚੱਲਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਦੋਂ ਕਿ ਦਿੱਲੀ ਸਰਕਾਰ ਦੇ ਦਫ਼ਤਰ 100% ਗ੍ਰੇਡ I ਦੇ ਅਧਿਕਾਰੀਆਂ ਨੂੰ ਕਾਲ ਕਰਨਗੇ, ਪ੍ਰਾਈਵੇਟ ਫਰਮਾਂ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ 50 ਪ੍ਰਤੀਸ਼ਤ ਸਟਾਫ ਨੂੰ ਬੁਲਾਉਣ ਦੀ ਆਗਿਆ ਹੋਵੇਗੀ।