ਕਾਂਗਰਸ 'ਚ ਇਕ ਹੋਰ ਕਲੇਸ਼ ਦੋ ਵੱਡੇ ਆਗੂਆਂ ਵਿਚਕਾਰ ਘਮਾਸਾਨ

ਸਿੱਧੂ 'ਤੇ ਜਾਖੜ ਨੇ ਇਕ ਦੁਸਰੇ ਖਿਲਾਫ ਕੱਸੇ ਤੰਜ
ਕਾਂਗਰਸ 'ਚ ਇਕ ਹੋਰ ਕਲੇਸ਼ ਦੋ ਵੱਡੇ ਆਗੂਆਂ ਵਿਚਕਾਰ ਘਮਾਸਾਨ

ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਵਿਚ ਇਕ ਹੋਰ ਨਵਾਂ ਕਲੇਸ਼ ਛਿੜ ਗਿਆ ਹੈ। ਇਸ ਵਾਰ ਮੌਜੂਦਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਪ੍ਰਧਾਨ ਸੁਨੀਲ ਕੁਮਾਰ ਜਾਖੜ ਆਹਮੋ-ਸਾਹਮਣੇ ਹੋ ਗਏ ਹਨ। ਦਰਅਸਲ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਨਵਜੋਤ ਸਿੱਧੂ ਨੇ ਇਹ ਤੱਕ ਆਖ ਦਿੱਤਾ ਕਿ ਪੁਰਾਣੇ ਪ੍ਰਧਾਨ ਵਲੋਂ ਅਜਿਹੇ ਕੋਈ ਵੀ ਮੁੱਦੇ ਨਹੀਂ ਚੁੱਕੇ ਗਏ ਜਿਹੜੇ ਉਹ ਚੁੱਕ ਰਹੇ ਹਨ, ਉਨ੍ਹਾਂ ਕਿਹਾ ਕਿ ਪੁਰਾਣਾ ਪ੍ਰਧਾਨ ਤਾਂ ਸਿਰਫ ਟਵੀਟ-ਟਵੀਟ ਹੀ ਖੇਡਦਾ ਰਿਹਾ ਹੈ।

ਉਧਰ ਨਵਜੋਤ ਸਿੱਧੂ ਦੇ ਬਿਆਨ ਤੋਂ ਬਾਅਦ ਸੁਨੀਲ ਜਾਖੜ ਨੇ ਵੀ ਸਿੱਧੂ ਦੇ ਅੰਦਾਜ਼ ’ਚ ਹੀ ਜਵਾਬੀ ਹਮਲਾ ਬੋਲਿਆ। ਜਾਖੜ ਨੇ ਟਵੀਟ ਕਰਦੇ ਹੋਏ ਸ਼ਾਇਰਾਨਾ ਅੰਦਾਜ਼ ਵਿਚ ਸਿੱਧੂ ਨੂੰ ਜਵਾਬ ਦਿੱਤਾ, ਜਾਖੜ ਨੇ ਕਿਹਾ ਕਿ ‘ਬੁਤ ਹਮਕੋ ਕਹੇ ਕਾਫ਼ਿਰ ਅੱਲਾਹ ਕੀ ਮਰਜ਼ੀ ਹੈ, ਸੂਰਜ ਮੇਂ ਲਗੇ ਧੱਬਾ, ਫ਼ਿਤਰਤ ਕੇ ਕਰਿਸ਼ਮੇ ਹੈਂ, ਬਰਕਤ ਜੋ ਨਹੀ ਹੋਤੀ ਨੀਅਤ ਕੀ ਖ਼ਰਾਬੀ ਹੈ।’ ਇਥੇ ਹੀ ਬਸ ਨਹੀਂ ਇਸ ਟਵੀਟ ਨਾਲ ਉਨ੍ਹਾਂ ਨੇ ਸਿੱਧੂ ਦਾ ਇਕ ਵੀਡੀਓ ਕਲਿੱਪ ਵੀ ਸਾਂਝਾ ਕੀਤਾ ਹੈ। ਜਿਸ ਵਿਚ ਸਿੱਧੂ ਉਨ੍ਹਾਂ ’ਤੇ ਹਮਲਾ ਬੋਲਦੇ ਨਜ਼ਰ ਆ ਰਹੇ ਹਨ।

ਲੰਬੇ ਸਮੇਂ ਤੋਂ ਨਾਰਾਜ਼ ਚੱਲ ਰਹੇ ਹਨ ਜਾਖੜ

ਦੱਸਣਯੋਗ ਹੈ ਕਿ ਜਦੋਂ ਨਵਜੋਤ ਸਿੱਧੂ ਪੰਜਾਬ ਕਾਂਗਰਸ ਦਾ ਪ੍ਰਧਾਨ ਥਾਪਿਆ ਗਿਆ ਹੈ, ਉਦੋਂ ਤੋਂ ਹੀ ਜਾਖੜ ਪਾਰਟੀ ਦੀ ਸਰਗਰਮੀਆਂ ਤੋਂ ਦੂਰ ਨਜ਼ਰ ਆ ਰਹੀ ਹੈ। ਇਸ ਤੋਂ ਪਹਿਲਾਂ ਹੀ ਵੀ ਜਾਖੜ ਵਲੋਂ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਨਵਜੋਤ ਸਿੱਧੂ ਦੇ ਵਿਵਾਦ ’ਤੇ ਤੰਜ ਕੱਸੇ ਗਏ ਸਨ।

ਇਸ ਦਰਮਿਆਨ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਬੀਤੇ ਦਿਨੀਂ ਸੁਨੀਲ ਜਾਖੜ ਨਾਲ ਮੁਲਾਕਾਤ ਕਰਨ ਪਹੁੰਚੇ ਹੋਏ ਸਨ ਅਤੇ ਉਨ੍ਹਾਂ ਨੂੰ ਪਾਰਟੀ ਦੀਆਂ ਸਰਗਰਮੀਆਂ ’ਚ ਹਿੱਸਾ ਲੈਣ ਲਈ ਕਿਹਾ ਸੀ। ਪਤਾ ਲੱਗਾ ਹੈ ਕਿ ਹਰੀਸ਼ ਚੌਧਰੀ ਅਤੇ ਜਾਖੜ ਦਰਮਿਆਨ ਹੋਈ ਬੈਠਕ ’ਚ ਪੰਜਾਬ ਵਿਧਾਨ ਸਭਾ ਚੋਣਾਂ ’ਚ ਹਿੰਦੂ ਵੋਟਰਾਂ ਦੀਆਂ ਵੋਟਾਂ ਨੂੰ ਲੈ ਕੇ ਚਰਚਾ ਕੀਤੀ ਗਈ। ਹਿੰਦੂ ਵੋਟਰਾਂ ਨੇ ਅਜੇ ਪੂਰੀ ਤਰ੍ਹਾਂ ਚੁੱਪ ਵੱਟੀ ਹੋਈ ਹੈ, ਜਿਸ ਨੂੰ ਦੇਖਦੇ ਹੋਏ ਕਾਂਗਰਸ ਲੀਡਰਸ਼ਿਪ ਵਲੋਂ ਹਿੰਦੂ ਨੇਤਾਵਾਂ ਨੂੰ ਸਰਗਰਮ ਕੀਤਾ ਜਾ ਰਿਹਾ ਹੈ।

Related Stories

No stories found.
logo
Punjab Today
www.punjabtoday.com