ਪਾਕਿਸਤਾਨੀ ਡਰੋਨ ਗੁਰਦਾਸਪੁਰ 'ਚ ਦਾਖ਼ਲ, BSF ਨੇ ਫਾਇਰਿੰਗ ਕਰ ਵਾਪਸ ਭੇਜਿਆ

ਗੁਰਦਾਸਪੁਰ ਸੈਕਟਰ ਵਿੱਚ ਪਿਛਲੇ ਦੋ ਦਿਨਾਂ ਵਿੱਚ ਡਰੋਨ ਉਡਣ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ, ਇਹ ਚਿੰਤਾ ਦਾ ਵਿਸ਼ਾ ਹੈ।
ਪਾਕਿਸਤਾਨੀ ਡਰੋਨ ਗੁਰਦਾਸਪੁਰ 'ਚ ਦਾਖ਼ਲ, BSF ਨੇ ਫਾਇਰਿੰਗ ਕਰ ਵਾਪਸ ਭੇਜਿਆ
Updated on
2 min read

ਪਾਕਿਸਤਾਨ ਲਗਾਤਾਰ ਪੰਜਾਬ ਵਿਚ ਘੁਸਪੈਠ ਦੀ ਕੋਸ਼ਿਸ਼ਾਂ ਕਰ ਰਿਹਾ ਹੈ। ਪੰਜਾਬ ਬਾਰਡਰ 'ਤੇ ਰਾਤ ਸਮੇਂ ਡਰੋਨ ਆਉਂਦੇ ਰਹਿੰਦੇ ਹਨ। ਧੁੰਦ ਦਾ ਫਾਇਦਾ ਉਠਾਉਂਦੇ ਹੋਏ ਪਾਕਿ ਤਸਕਰ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਨੂੰ ਭਾਰਤੀ ਸਰਹੱਦ ਵੱਲ ਸਮੱਗਲ ਕਰਨ ਦੀਆਂ ਨਾਪਾਕ ਕੋਸ਼ਿਸ਼ਾਂ ਕਰ ਰਹੇ ਹਨ।

ਪੰਜਾਬ ਦੇ ਗੁਰਦਾਸਪੁਰ ਸੈਕਟਰ ਵਿੱਚ ਰਾਤ ਨੂੰ ਦੋ ਵਾਰ ਡਰੋਨ ਦੀ ਹਰਕਤ ਦੇਖੀ ਗਈ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੇ ਜਵਾਨਾਂ ਨੇ ਕਰੀਬ 100 ਰਾਊਂਡ ਫਾਇਰ ਕੀਤੇ ਅਤੇ ਡਰੋਨ ਨੂੰ ਵਾਪਸ ਭੇਜ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਾਸਪੁਰ ਸੈਕਟਰ ਵਿੱਚ ਰਾਤ ਨੂੰ ਦੋ ਵਾਰ ਡਰੋਨ ਦੀ ਹਰਕਤ ਦੇਖੀ ਗਈ ਹੈ। ਰਾਤ 10:20 ਵਜੇ ਗੁਰਦਾਸਪੁਰ ਦੇ ਬੀਓਪੀ ਚੰਦੂ ਵਡਾਲਾ ਵਿਖੇ ਡਰੋਨ ਦੀ ਆਵਾਜ਼ ਸੁਣਾਈ ਦਿੱਤੀ। ਜਵਾਨਾਂ ਨੇ 26 ਰਾਊਂਡ ਫਾਇਰ ਕੀਤੇ। ਡਰੋਨ ਦੀ ਸਹੀ ਮੂਵਮੈਂਟ ਦੇਖਣ ਲਈ 6 ਹਲਕੇ ਬੰਬ ਵੀ ਸੁੱਟੇ ਗਏ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨ ਵਾਪਸ ਪਰਤਿਆ।

ਚੰਦੂ ਵਡਾਲਾ ਘਟਨਾ ਤੋਂ ਕੁਝ ਮਿੰਟ ਬਾਅਦ 10:48 'ਤੇ ਡਰੋਨ ਦੀ ਆਵਾਜ਼ ਫਿਰ ਸੁਣਾਈ ਦਿੱਤੀ। ਇਹ ਆਵਾਜ਼ ਬੀਓਪੀ ਕੱਸੋਵਾਲ ਦੇ ਇਲਾਕੇ ਵਿੱਚ ਸੁਣਾਈ ਦਿੱਤੀ। ਜਿਸ ਤੋਂ ਬਾਅਦ ਤਾਇਨਾਤ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਦੌਰਾਨ ਜਵਾਨਾਂ ਨੇ 4 ਹਲਕੇ ਬੰਬਾਂ ਵਾਲੇ ਡਰੋਨਾਂ ਦੀ ਹਰਕਤ ਦਾ ਪਤਾ ਲਗਾਇਆ। ਉਥੇ 72 ਰਾਉਂਡ ਫਾਇਰ ਕੀਤੇ ਗਏ। ਜਿਸ ਤੋਂ ਬਾਅਦ ਡਰੋਨ ਪਾਕਿਸਤਾਨੀ ਸਰਹੱਦ ਵੱਲ ਵਾਪਸ ਆ ਗਿਆ। ਘਟਨਾ ਦੇ ਬਾਅਦ ਤੋਂ ਬੀਐਸਐਫ ਅਤੇ ਸਥਾਨਕ ਪੁਲਿਸ ਵੱਲੋਂ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਜੇਕਰ ਪਿਛਲੇ ਸਾਲ ਦੀਆਂ ਘਟਨਾਵਾਂ 'ਤੇ ਨਜ਼ਰ ਮਾਰੀਏ ਤਾਂ ਗੁਰਦਾਸਪੁਰ ਇਲਾਕੇ 'ਚ ਪੁਲਿਸ ਨੇ ਕਈ ਵਾਰ ਆਰਡੀਐਕਸ ਅਤੇ ਗ੍ਰੇਨੇਡ ਬਰਾਮਦ ਕੀਤੇ ਹਨ। ਉਦੋਂ ਤੋਂ ਹੀ ਇਲਾਕੇ 'ਚ ਡਰੋਨ ਦੀ ਆਵਾਜਾਈ 'ਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਗੁਰਦਾਸਪੁਰ ਸੈਕਟਰ ਵਿੱਚ ਪਿਛਲੇ ਦੋ ਦਿਨਾਂ ਵਿੱਚ ਡਰੋਨ ਉਡਾਉਣ ਦੀਆਂ ਤਿੰਨ ਘਟਨਾਵਾਂ ਸਾਹਮਣੇ ਆਈਆਂ ਹਨ, ਇਹ ਚਿੰਤਾ ਦਾ ਵਿਸ਼ਾ ਹੈ। ਸ਼ਨੀਵਾਰ-ਐਤਵਾਰ ਦੀ ਰਾਤ ਨੂੰ ਗੁਰਦਾਸਪੁਰ ਦੇ ਪਿੰਡ ਚੰਦੂ ਵਡਾਲਾ ਵਿੱਚ ਵੀ ਡਰੋਨ ਦੀ ਹਰਕਤ ਦੇਖਣ ਨੂੰ ਮਿਲੀ। ਜਿਸ ਤੋਂ ਬਾਅਦ ਤਲਾਸ਼ੀ ਲਈ ਗਈ ਪਰ ਕੁਝ ਵੀ ਸ਼ੱਕੀ ਨਹੀਂ ਮਿਲਿਆ।

ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਸ ਤੋਂ ਪਹਿਲਾਂ ਵੀ ਕਈ ਵਾਰ ਡਰੇਨ ਦੇਖੀ ਜਾ ਚੁੱਕੀ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੁੱਗਣੀ ਹੋ ਗਈ ਹੈ। ਸਾਲ 2022 ਵਿੱਚ, ਬੀਐਸਐਫ ਦੇ ਜਵਾਨਾਂ ਨੇ ਹੁਣ ਤੱਕ ਲਗਭਗ 268 ਡਰੋਨ ਵੇਖੇ ਹਨ। ਜਦੋਂ ਕਿ 2021 ਵਿੱਚ 109 ਡਰੋਨ ਦੇਖੇ ਗਏ ਸਨ। ਜਦੋਂ ਕਿ 2020 ਵਿੱਚ, 49 ਦੇਖੇ ਗਏ ਸਨ, ਜਦੋਂ ਕਿ 2019 ਵਿੱਚ, 35 ਦੇਖੇ ਗਏ ਸਨ। ਡਾਇਰੈਕਟਰ ਜਨਰਲ ਨੇ 30 ਨਵੰਬਰ ਨੂੰ ਕਿਹਾ ਸੀ ਕਿ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਇਸ ਸਾਲ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ, ਜ਼ਿਆਦਾਤਰ ਜੰਮੂ-ਕਸ਼ਮੀਰ ਅਤੇ ਪੰਜਾਬ 'ਚ 16 ਡਰੋਨਾਂ ਨੂੰ ਡੇਗਿਆ ਹੈ।

Related Stories

No stories found.
logo
Punjab Today
www.punjabtoday.com