ਇਲੀਗਲ ਮਾਈਨਿੰਗ ਦੇ 12 ਟਰੱਕ ਪੰਜਾਬ ਪੁਲਿਸ ਨੇ ਕੀਤੇ ਜ਼ਬਤ

ਰੇਤਾ-ਬੱਜਰੀ ਦੇ ਨਾਜਾਇਜ਼ ਟਰੱਕ ਰਾਵੀ ਦਰਿਆ ਦੇ ਨਾਜਾਇਜ਼ ਰਸਤਿਆਂ ਤੋਂ ਪੰਜਾਬ 'ਚ ਦਾਖਲ ਹੋ ਰਹੇ ਸਨ।
ਇਲੀਗਲ ਮਾਈਨਿੰਗ ਦੇ 12 ਟਰੱਕ ਪੰਜਾਬ ਪੁਲਿਸ ਨੇ ਕੀਤੇ ਜ਼ਬਤ

ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਿੱਥੇ ਗੁਰਦਾਸਪੁਰ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਖੇਤਰ ਵਿੱਚ ਮਾਈਨਿੰਗ 'ਤੇ ਪੂਰਨ ਤੌਰ 'ਤੇ ਰੋਕ ਲਗਾ ਦਿੱਤੀ ਗਈ ਹੈ, ਉਥੇ ਹੀ ਜੰਮੂ-ਕਸ਼ਮੀਰ 'ਚ ਲਗਾਤਾਰ ਹੋ ਰਹੀ ਮਾਈਨਿੰਗ ਦੇ ਚੱਲਦਿਆਂ ਜੰਮੂ-ਕਸ਼ਮੀਰ ਦੇ ਰਸਤੇ ਪੰਜਾਬ ਦੇ ਬਾਰਡਰ ਵਿੱਚ ਵੜਨ ਲਈ ਟਰੱਕਾਂ ਵੱਲੋਂ ਚੋਰ ਰਸਤੇ ਵਰਤੇ ਜਾ ਰਹੇ ਹਨ।

ਰਾਵੀ ਦਰਿਆ ਪਾਰ ਕਰਕੇ ਇਹ ਟਰੱਕ ਪੰਜਾਬ ਦੀ ਹੱਦ ਵਿੱਚ ਦਾਖਲ ਹੋ ਰਹੇ ਹਨ, ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਅਤੇ ਮਾਈਨਿੰਗ ਵਿਭਾਗ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਬੀਤੀ ਰਾਤ ਜੰਮੂ-ਕਸ਼ਮੀਰ ਤੋਂ ਕਰੀਬ 12 ਟਰੱਕ ਰਾਵੀ ਦਰਿਆ ਰਾਹੀਂ ਪੰਜਾਬ ਵਿੱਚ ਦਾਖਲ ਹੋਏ। ਪੁਲਿਸ ਨੂੰ ਖੜਾ ਦੇਖ ਕੇ ਟਰੱਕ ਚਾਲਕ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ, ਜਦਕਿ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਹਨਾਂ ਖਿਲਾਫ ਥਾਣਾ ਸੁਜਾਨਪੁਰ 'ਚ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਫਿਲਹਾਲ ਪਠਾਨਕੋਟ ਪੁਲਿਸ ਵੱਲੋਂ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ ਤਾਂ ਜੋ ਕੋਈ ਵੀ ਸ਼ਰਾਰਤੀ ਅਨਸਰ ਜੰਮੂ-ਕਸ਼ਮੀਰ ਦੇ ਰਸਤੇ ਪੰਜਾਬ ਦੀ ਸਰਹੱਦ 'ਚ ਦਾਖਲ ਨਾ ਹੋ ਸਕੇ। ਇਨ੍ਹਾਂ ਟਰੱਕਾਂ ਦੀ ਐਂਟਰੀ 'ਤੇ ਵੀ ਪਾਬੰਦੀ ਲਗਾਈ ਜਾਵੇਗੀ। ਫਿਲਹਾਲ ਮਾਈਨਿੰਗ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Related Stories

No stories found.
logo
Punjab Today
www.punjabtoday.com