ਬਿਜਲੀ ਮੁਲਾਜ਼ਮਾਂ ਦੀ ਇਸ ਮੰਗ ਨੂੰ ਲੈ ਕੇ ਹੜਤਾਲ, ਲੋਕ ਹੋਏ ਪਰੇਸ਼ਾਨ

ਬਿਜਲੀ ਮੁਲਾਜ਼ਮ 26 ਨਵੰਬਰ ਤੱਕ ਸਮੂਹਿਕ ਛੁੱਟੀ ਨੂੰ ਲੈ ਕੇ ਹੜਤਾਲ ਤੇ ਬੈਠਣਗੇ
ਬਿਜਲੀ ਮੁਲਾਜ਼ਮਾਂ ਦੀ ਇਸ ਮੰਗ ਨੂੰ ਲੈ ਕੇ ਹੜਤਾਲ, ਲੋਕ ਹੋਏ ਪਰੇਸ਼ਾਨ

ਬਿਜਲੀ ਮੁਲਾਜ਼ਮਾਂ ਦੇ 15 ਵੱਡੇ ਜੱਥੇ 26 ਨਵੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਹੜਤਾਲ 'ਤੇ ਜਾ ਰਹੇ ਹਨ। ਵੀਰਵਾਰ ਨੂੰ ਜਥੇਬੰਦੀਆਂ ਨੇ ਦਫਤਰਾਂ ਦੇ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਦਫ਼ਤਰਾਂ ਵਿੱਚ ਕੰਮਕਾਜ ਬੰਦ ਹੋਣ ਕਾਰਨ ਲੋਕਾਂ ਨੂੰ ਕਾਫੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਟਿਆਲਾ ਵਿਖੇ ਸੰਬੋਧਨ ਕਰਦੇ ਵੇਲੇ ਕਿਹਾ ਕਿ ਮੈਨੇਜਮੈਂਟ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਿੱਛੇ ਹਟ ਰਹੀ ਹੈ। ਇਸ ਨਾਲ ਬੇਭਰੋਸਗੀ ਦਾ ਮਾਹੌਲ ਪੈਦਾ ਹੋ ਰਿਹਾ ਹੈ। 22 ਨੁਕਾਤੀ ਮੰਗ ਪੱਤਰ ਅਨੁਸਾਰ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਹੱਲ ਕਰਨ ਦੀ ਬਜਾਏ ਹੁਣ ਪਿਛੇ ਹੱਟ ਰਹੇ ਹਨ।

ਗਰਿੱਡ ਸਬ-ਸਟੇਸ਼ਨਾਂ ਨੂੰ ਸੰਭਾਲਣ ਅਤੇ ਖਪਤਕਾਰਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਵਿੱਚ ਅਸਮਰੱਥ ਹੋ ਰਿਹਾ ਹੈ। ਗਰਿੱਡ 'ਤੇ ਗੈਰ-ਜ਼ਿੰਮੇਵਾਰ, ਗੈਰ-ਅਧਿਕਾਰਤ, ਕਲੈਰੀਕਲ ਕਰਮਚਾਰੀ, ਚੌਥਾ ਦਰਜਾ ਕਰਮਚਾਰੀ ਤਾਇਨਾਤ ਕਰਕੇ ਮੈਨੇਜਮੈਂਟ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ। ਜਿਸ ਕਾਰਨ ਮੁਲਾਜ਼ਮਾਂ ਵਿੱਚ ਰੋਸ ਅਤੇ ਬੇਚੈਨੀ ਵਧਦੀ ਜਾ ਰਹੀ ਹੈ। ਕਰਮਚੰਦ ਭਾਰਦਵਾਜ ਨੇ ਕਿਹਾ ਕਿ ਜੇਕਰ ਦਿੱਤੀਆਂ ਮੰਗਾਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਉਹ 2 ਨੂੰ ਮੋਰਿੰਡਾ ਵਿਖੇ ਰੋਸ ਪ੍ਰਦਰਸ਼ਨ ਕਰਨਗੇ |

ਪਰ ਗੱਲ ਇਹ ਹੈ ਕਿ ਇਸ ਨਾਲ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਆ ਰਹੀ ਹੈ। ਲੋਕਾਂ ਨੂੰ ਬਿਜਲੀ ਦੇ ਬਿੱਲ ਭਰਨ ਚ ਤੰਗੀ ਆ ਰਹੀ ਹੈ। ਦਫਤਰ ਬੰਦ ਹੋਣ ਕਾਰਨ ਉਨ੍ਹਾਂ ਨੂੰ ਜੁਰਮਾਨੇ ਵੀ ਪੈ ਰਹੇ ਹਨ। ਪਰ ਬਿਜਲੀ ਮਹਿਕਮਾ ਦਾ ਕਹਿਣਾ ਹੈ ਕਿ ਓਨਲਾਇਨ ਸੇਵਾ ਖੁਲੀ ਹੈ ਲੋਕ ਆਪਣਾ ਬਿੱਲ ਸਾਇਟ ਤੇ ਜਾ ਕੇ ਭਰ ਸਕਦੇ ਹਨ।

Related Stories

No stories found.
logo
Punjab Today
www.punjabtoday.com