ਬਲਬੀਰ ਰਾਣੀ ਸੋਢੀ ਬਣੀ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ

ਬਲਬੀਰ ਰਾਣੀ ਸੋਢੀ ਉਪ ਚੋਣਾਂ 'ਚ ਟਿਕਟ ਨਾ ਮਿਲਣ ਕਾਰਨ ਵਿਦੇਸ਼ ਚਲੇ ਗਏ ਸਨ
ਬਲਬੀਰ ਰਾਣੀ ਸੋਢੀ ਬਣੀ ਪੰਜਾਬ ਮਹਿਲਾ ਕਾਂਗਰਸ ਪ੍ਰਧਾਨ

ਪੰਜਾਬ ਵਿੱਚ ਮਹਿਲਾ ਕਾਂਗਰਸ ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਚਰਚਾ ਛਿੜ ਗਈ ਹੈ। ਇਹ ਕੁਰਸੀ ਵੀਰਵਾਰ ਦੇਰ ਸ਼ਾਮ ਫਗਵਾੜਾ ਦੀ ਬਲਬੀਰ ਰਾਣੀ ਸੋਢੀ ਨੂੰ ਦਿੱਤੀ ਗਈ ਹੈ। ਉਹ ਫਗਵਾੜਾ ਤੋਂ ਜ਼ਿਮਨੀ ਚੋਣ ਲੜਨ ਲਈ ਟਿਕਟ ਦੀ ਉਮੀਦਵਾਰ ਸੀ, ਪਰ ਕਾਂਗਰਸ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿਤਾ । ਉਸ ਸਮੇਂ ਪੰਜਾਬ ਕਾਂਗਰਸ 'ਤੇ ਕੈਪਟਨ ਅਮਰਿੰਦਰ ਸਿੰਘ ਦਾ ਦਬਦਬਾ ਸੀ, ਜਿਸ ਤੋਂ ਬਾਅਦ ਉਹ ਵਿਦੇਸ਼ ਚਲੇ ਗਏ ਸਨ । ਕਰੀਬ ਇੱਕ ਮਹੀਨਾ ਪਹਿਲਾਂ ਵਿਦੇਸ਼ ਚੋ ਵਾਪਸ ਪਰਤਣ ਤੋਂ ਬਾਅਦ ਕਾਂਗਰਸ ਹਾਈਕਮਾਂਡ ਨੇ ਉਨ੍ਹਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ।ਬਲਬੀਰ ਰਾਣੀ ਸੋਢੀ ਦੀ ਨਿਯੁਕਤੀ ਇਸ ਲਈ ਮਹੱਤਵਪੂਰਨ ਹੈ, ਕਿਉਂਕਿ ਭਾਜਪਾ ਤੋਂ ਆਏ ਨਵਜੋਤ ਸਿੱਧੂ ਨੂੰ ਕੁਝ ਸਾਲਾਂ ਵਿੱਚ ਹੀ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ ਸੀ।

ਨਵਜੋਤ ਸਿੱਧੂ ਨੂੰ ਪ੍ਰਧਾਨ ਬਣਾਏ ਜਾਣ ਤੇ ਕਾਂਗਰਸ ਦੇ ਕਈ ਟਕਸਾਲੀ ਨੇਤਾ ਨਾਰਾਜ਼ ਸਨ। ਉਨ੍ਹਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਵੀ ਬਲਬੀਰ ਰਾਣੀ ਸੋਢੀ ਨੂੰ ਪੰਜਾਬ ਮਹਿਲਾ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਹੈ । ਇਸਤੋਂ ਪਹਿਲਾ ਬਲਬੀਰ ਰਾਣੀ ਜ਼ਿਲ੍ਹਾ ਕਾਂਗਰਸ ਕਪੂਰਥਲਾ ਦੀ ਪ੍ਰਧਾਨ ਵੀ ਰਹਿ ਚੁੱਕੀ ਹੈ। ਫਗਵਾੜਾ ਤੋਂ ਮੌਜੂਦਾ ਵਿਧਾਇਕ ਬਲਵਿੰਦਰ ਧਾਲੀਵਾਲ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਰਹੇ ਹਨ। ਇਸ ਕਾਰਨ ਕਾਂਗਰਸ ਨੇ ਬਲਬੀਰ ਰਾਣੀ ਨੂੰ ਫਗਵਾੜਾ 'ਚ ਫਿਰ ਤੋਂ ਮਜ਼ਬੂਤ ​​ਕਰ ਦਿੱਤਾ ਹੈ, ਤਾਂ ਜੋ ਇੱਥੇ ਵੀ ਕਾਂਗਰਸ 'ਚ ਕੋਈ ਫੁੱਟ ਨਾ ਪਵੇ। ਹਾਲਾਂਕਿ ਧਾਲੀਵਾਲ ਅਜੇ ਵੀ ਕਾਂਗਰਸ ਦੇ ਨਾਲ ਹਨ। ਬਲਬੀਰ ਰਾਣੀ ਸੋਢੀ ਨੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਣਾਏ ਜਾਣ ਤੇ ਹਾਈਕਮਾਂਡ ਦਾ ਧੰਨਵਾਦ ਕੀਤਾ। ਬਲਬੀਰ ਰਾਣੀ ਸੋਢੀ ਨੇ ਕਿਹਾ ਕਿ ਉਹ 2022 ਦੀ ਵਿਧਾਨਸਭਾ ਚੋਣਾਂ ਵਿਚ ਕਾਂਗਰਸ ਨੂੰ ਜਿਤਾਉਣ ਲਈ ਹਰ ਸੰਭਵ ਕੋਸ਼ਿਸ਼ ਕਰੇਗੀ। ਰਾਣੀ ਸੋਢੀ ਦੇ ਪੰਜਾਬ ਮਹਿਲਾ ਕਾਂਗਰਸ ਦੀ ਪ੍ਰਧਾਨ ਬਣਨ ਨਾਲ ਉਨ੍ਹਾਂ ਦੇ ਸਮਰਥਕ ਬਹੁਤ ਜ਼ਿਆਦਾ ਖੁਸ਼ ਹਨ।

Related Stories

No stories found.
logo
Punjab Today
www.punjabtoday.com