ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਲਈ ਪਨਬਸ ਲਗਜ਼ਰੀ ਬੱਸਾਂ ਦੀ ਸੇਵਾ ਹੋਈ ਸ਼ੁਰੂ।

ਇਹ ਸੇਵਾ ਕੱਲ੍ਹ ਯਾਨਿ 15 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ। ਬੱਸਾਂ ਦਾ ਕਿਰਾਇਆ 830 ਰੁਪਏ ਪ੍ਰਤੀ ਸਵਾਰੀ ਹੋਵੇਗਾ।
ਚੰਡੀਗੜ੍ਹ ਤੋਂ ਦਿੱਲੀ ਏਅਰਪੋਰਟ ਲਈ ਪਨਬਸ ਲਗਜ਼ਰੀ ਬੱਸਾਂ ਦੀ ਸੇਵਾ ਹੋਈ ਸ਼ੁਰੂ।

ਰੀਜਨਲ ਟਰਾਂਸਪੋਰਟ ਅਥਾਰਟੀ ਮੁਹਾਲੀ ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਵਿਸ਼ੇਸ਼ ਉਪਰਾਲੇ ਸਦਕਾ 15 ਜੂਨ ਤੋਂ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਲਈ ਸੁਪਰ ਲਗਜ਼ਰੀ ਵੋਲਵੋ ਬੱਸ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤਹਿਤ ਚੰਡੀਗੜ੍ਹ ਸੈਕਟਰ 17 ਦੇ ਬੱਸ ਅੱਡੇ ਤੋਂ ਪਹਿਲੇ ਦਿਨ ਪੰਜ ਬੱਸਾਂ ਇੰਦਰਾ ਗਾਂਧੀ ਹਵਾਈ ਅੱਡੇ ਲਈ ਰਵਾਨਾ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਪਹਿਲੀ ਬੱਸ ਚੰਡੀਗੜ੍ਹ ਸੈਕਟਰ 17 ਤੋਂ ਸਵੇਰੇ 7:35 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2:15 'ਤੇ ਨਵੀਂ ਦਿੱਲੀ ਹਵਾਈ ਅੱਡੇ 'ਤੇ ਪਹੁੰਚੇਗੀ, ਦੂਜੀ ਬੱਸ ਸਵੇਰੇ 9:50 'ਤੇ ਚੱਲੇਗੀ ਜੋ ਸ਼ਾਮ 4:30 'ਤੇ ਪਹੁੰਚੇਗੀ, ਤੀਜੀ ਬੱਸ 1:40 ਵਜੇ ਰਵਾਨਾ ਹੋਵੇਗੀ ਜੋ ਰਾਤ 9:00 ਵਜੇ ਪਹੁੰਚੇਗੀ। ਚੌਥੀ ਬੱਸ ਸ਼ਾਮ 4:35 'ਤੇ ਰਵਾਨਾ ਹੋਵੇਗੀ ਜੋ ਰਾਤ 10:45 'ਤੇ ਪਹੁੰਚੇਗੀ ਅਤੇ ਪੰਜਵੀਂ ਬੱਸ ਸ਼ਾਮ 5:50 'ਤੇ ਰਵਾਨਾ ਹੋਵੇਗੀ ਜੋ 12:30 ਵਜੇ ਨਵੀਂ ਦਿੱਲੀ ਹਵਾਈ ਅੱਡੇ 'ਤੇ ਪਹੁੰਚੇਗੀ।

ਇਸ ਦੇ ਨਾਲ ਹੀ ਨਵੀਂ ਦਿੱਲੀ ਹਵਾਈ ਅੱਡੇ ਤੋਂ ਚੰਡੀਗੜ੍ਹ ਸੈਕਟਰ 17 ਦੇ ਬੱਸ ਸਟੈਂਡ ਤੱਕ ਬੱਸਾਂ ਦੁਪਹਿਰ 2:45, 8:50, 10:45, 11:40 ਅਤੇ ਦੁਪਹਿਰ 1:00 ਵਜੇ ਚੱਲਣਗੀਆਂ।

ਉਨ੍ਹਾਂ ਦੱਸਿਆ ਕਿ ਬੱਸਾਂ ਦਾ ਕਿਰਾਇਆ 830 ਰੁਪਏ ਪ੍ਰਤੀ ਸਵਾਰੀ ਹੋਵੇਗਾ ਅਤੇ ਇਸ ਦੀ ਬੁਕਿੰਗ ਆਨਲਾਈਨ ਕੀਤੀ ਜਾਵੇਗੀ। ਇਸ ਲਈ ਤੁਸੀਂ ਕ੍ਰਮਵਾਰ ਇਹਨਾਂ ਦੋ ਵੈੱਬਸਾਈਟਾਂ ਤੇ ਆਨਲਾਈਨ ਬੁਕਿੰਗ ਕਰ ਸਕਦੇ ਹੋ।

1. www.punbusonline.com

2. www.travelyaari.com

ਇਸ ਦੇ ਨਾਲ ਹੀ ਇਸ ਸਬੰਧੀ ਹੋਰ ਜਾਣਕਾਰੀ ਲਈ 0172-2704023, 0172-2606672 ਨੰਬਰ ਵੀ ਜਾਰੀ ਕੀਤੇ ਗਏ ਹਨ, ਜਿਨ੍ਹਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।

Related Stories

No stories found.
logo
Punjab Today
www.punjabtoday.com