ਪੰਜਾਬ ਸਰਕਾਰ ਅੱਜ ਵਿਧਾਨ ਸਭਾ 'ਚ ਅਗਨੀਪਥ ਖਿਲਾਫ ਲਿਆਵੇਗੀ ਮਤਾ,ਸਦਨ 'ਚ ਚਰਚਾ

ਮੁੱਖ ਮੰਤਰੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਜੋ ਨੌਜਵਾਨ ਆਪਣੀ ਜਵਾਨੀ ਵਿੱਚ ਦੇਸ਼ ਦੀ ਸੇਵਾ ਕਰੇਗਾ, ਉਸ ਨੂੰ ਇਸ ਸੇਵਾ ਦੇ ਬਦਲੇ ਕੋਈ ਪੈਨਸ਼ਨ ਜਾਂ ਕੋਈ ਹੋਰ ਲਾਭ ਨਹੀਂ ਮਿਲੇਗਾ।
ਪੰਜਾਬ ਸਰਕਾਰ ਅੱਜ ਵਿਧਾਨ ਸਭਾ 'ਚ ਅਗਨੀਪਥ ਖਿਲਾਫ ਲਿਆਵੇਗੀ ਮਤਾ,ਸਦਨ 'ਚ ਚਰਚਾ

ਦੇਸ਼ 'ਚ 'ਅਗਨੀਪਥ ਸਕੀਮ' ਨੇ ਧਮਾਲ ਮਚਾਇਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਕੇਂਦਰ ਦੀ ਕੌਮੀ ਜਮਹੂਰੀ ਗਠਜੋੜ (ਐਨਡੀਏ) ਸਰਕਾਰ ਦੀ 'ਅਗਨੀਪਥ ਸਕੀਮ' ਖ਼ਿਲਾਫ਼ ਵੀਰਵਾਰ ਨੂੰ ਵਿਧਾਨ ਸਭਾ ਵਿੱਚ ਮਤਾ ਲਿਆਵੇਗੀ। ਮੰਗਲਵਾਰ ਨੂੰ ਸਦਨ ਵਿੱਚ ਸਿਫ਼ਰ ਕਾਲ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੰਦਿਆਂ ਮਾਨ ਨੇ ਕਿਹਾ,"ਅਗਨੀਪਥ ਸਕੀਮ ਐਨਡੀਏ ਸਰਕਾਰ ਦੀ ਇੱਕ ਤਰਕਹੀਣ ਅਤੇ ਗਲਤ ਕਦਮ ਹੈ, ਜੋ ਭਾਰਤੀ ਫੌਜ ਦੇ ਬੁਨਿਆਦੀ ਢਾਂਚੇ ਨੂੰ ਤਬਾਹ ਕਰ ਦੇਵੇਗੀ।"

ਸੀਐਮ ਮਾਨ ਨੇ ਕਿਹਾ ਕਿ ਇਹ ਐਨਡੀਏ ਸਰਕਾਰ ਵੱਲੋਂ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰਨ ਦਾ ਇੱਕ ਹੋਰ ਨਿਰਾਧਾਰ ਕਦਮ ਹੈ। ਭਾਜਪਾ ਨੇਤਾਵਾਂ ਨੂੰ ਛੱਡ ਕੇ, ਕਿਸੇ ਨੇ ਵੀ ਨੋਟਬੰਦੀ, ਜੀਐਸਟੀ, ਸਖ਼ਤ ਖੇਤੀਬਾੜੀ ਕਾਨੂੰਨਾਂ ਆਦਿ ਵਰਗੀਆਂ ਯੋਜਨਾਵਾਂ ਦੇ ਗੁਣ ਨਹੀਂ ਸਮਝੇ, ਬੀਜੇਪੀ ਆਪਣੀ ਨੀਤੀਆਂ ਨੂੰ ਜਬਰਦਸਤੀ ਲੋਕਾਂ ਉਪਰ ਠੋਪ ਰਹੀ ਹੈ। 'ਅਗਨੀਪਥ' ਵੀ ਅਜਿਹੀ ਬੇਬੁਨਿਆਦ ਹਰਕਤ ਹੈ, ਜਿਸ ਨੂੰ ਕੋਈ ਸਮਝ ਨਹੀਂ ਸਕਦਾ।

ਇਹ ਬਹੁਤ ਮੰਦਭਾਗਾ ਅਤੇ ਅਵਿਸ਼ਵਾਸ਼ਯੋਗ ਹੈ ਕਿ ਇੱਕ ਨੌਜਵਾਨ 17 ਸਾਲ ਦੀ ਉਮਰ ਤੋਂ ਬਾਅਦ ਫੌਜ ਵਿੱਚ ਭਰਤੀ ਹੋਵੇਗਾ ਅਤੇ 21 ਸਾਲ ਦੀ ਉਮਰ ਵਿੱਚ ਨੌਕਰੀ ਤੋਂ ਹਟਾ ਦਿੱਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਹ ਦੁੱਖ ਦੀ ਗੱਲ ਹੈ ਕਿ ਜੋ ਨੌਜਵਾਨ ਆਪਣੀ ਜਵਾਨੀ ਵਿੱਚ ਦੇਸ਼ ਦੀ ਸੇਵਾ ਕਰੇਗਾ, ਉਸ ਨੂੰ ਇਸ ਸੇਵਾ ਦੇ ਬਦਲੇ ਕੋਈ ਪੈਨਸ਼ਨ ਜਾਂ ਕੋਈ ਹੋਰ ਲਾਭ ਨਹੀਂ ਮਿਲੇਗਾ। ਇਹ ਦੇਸ਼ ਦੇ ਉਨ੍ਹਾਂ ਨੌਜਵਾਨਾਂ ਲਈ ਬਹੁਤ ਵੱਡਾ ਘਾਟਾ ਹੈ ਜੋ ਆਪਣੀ ਸਰੀਰਕ ਤੰਦਰੁਸਤੀ ਦੇ ਆਧਾਰ 'ਤੇ ਹਥਿਆਰਬੰਦ ਸੈਨਾਵਾਂ 'ਚ ਭਰਤੀ ਹੋ ਕੇ ਆਪਣੀ ਮਾਤ ਭੂਮੀ ਦੀ ਸੇਵਾ ਕਰਨਾ ਚਾਹੁੰਦੇ ਹਨ।

ਇਸ ਤੋਂ ਪਹਿਲਾਂ ਭਾਜਪਾ ਦੀ ਅਸ਼ਵਨੀ ਸ਼ਰਮਾ ਨੇ ਸਦਨ ਵਿੱਚ ‘ਅਗਨੀਪਥ’ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਇਸ ਦੇ ਲਾਭ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਗਰੀਬਾਂ ਲਈ ਜਦੋਂ ਬੱਚੇ ਕਾਲਜ ਪਹੁੰਚਦੇ ਹਨ ਤਾਂ ਖਰਚੇ ਵੱਧ ਜਾਂਦੇ ਹਨ। 'ਅਗਨੀਪਥ' ਯੋਜਨਾ ਅਜਿਹੇ ਗਰੀਬ ਪਰਿਵਾਰਾਂ ਲਈ ਵੀ ਸਹਾਈ ਸਿੱਧ ਹੋਵੇਗੀ ਕਿਉਂਕਿ ਸਿਰਫ 17 ਸਾਲ ਦੀ ਉਮਰ 'ਚ ਹੀ ਇਸ ਯੋਜਨਾ ਤਹਿਤ ਉਨ੍ਹਾਂ ਦੇ ਬੱਚਿਆਂ ਨੂੰ 12ਵੀਂ ਤੱਕ ਪੜ੍ਹਾਇਆ ਜਾਵੇਗਾ ਪਰ ਫੌਜੀਆਂ ਦੇ ਰੂਪ 'ਚ ਪੈਸੇ ਵੀ ਦਿੱਤੇ ਜਾਣਗੇ।

ਅਗਨੀਪਥ ਦੇ ਹੀਰੋਜ਼ ਨੂੰ ਹਰ ਸਾਲ ਤਿੰਨ ਮਹੀਨੇ ਦੀ ਛੁੱਟੀ ਮਿਲੇਗੀ। ਇਸ ਤਰ੍ਹਾਂ ਚਾਰ ਸਾਲ ਦੀ ਸੇਵਾ ਤਿੰਨ ਸਾਲ ਰਹੇਗੀ। ਇਸ ਦੇ ਜਵਾਬ 'ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ਕਿਹਾ ਕਿ ਇਹ ਪਹਿਲੀ ਵਾਰ ਹੋਵੇਗਾ ਕਿ ਦੇਸ਼ ਲਈ ਲੜਨ ਵਾਲੇ ਫੌਜੀਆਂ ਨੂੰ ਠੇਕੇ 'ਤੇ ਰੱਖਿਆ ਜਾਵੇਗਾ। ਹੁਣ ਤੱਕ ਕਿਸੇ ਵੀ ਦੇਸ਼ ਵਿੱਚ ਅਜਿਹਾ ਨਹੀਂ ਹੋਇਆ ਹੈ। ਉਨ੍ਹਾਂ ਸਵਾਲ ਕੀਤਾ ਕਿ ਭਾਰਤ ਨੂੰ ਪਾਕਿਸਤਾਨ ਅਤੇ ਚੀਨ ਨਾਲ ਸਬੰਧਾਂ ਕਾਰਨ ਫ਼ੌਜ ਨੂੰ ਮਜ਼ਬੂਤ ​​ਰੱਖਣਾ ਪੈਂਦਾ ਹੈ। ਕੀ ਚਾਰ ਸਾਲ ਦੀ ਸੇਵਾ ਵਾਲਾ ਕੋਈ ਨੌਜਵਾਨ ਲੜਨ ਲਈ ਜਾਵੇਗਾ।ਜਿਸ ਦਾ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਨਾ ਤਾਂ ਕੋਈ ਲਾਭ ਮਿਲੇਗਾ ਅਤੇ ਨਾ ਹੀ ਕੋਈ ਪੈਨਸ਼ਨ। ਹਾਕਮ ਧਿਰ ਦੇ ਮੈਂਬਰਾਂ ਨੇ ਵੀ ਬਾਜਵਾ ਵੱਲੋਂ ਉਠਾਏ ਸਵਾਲਾਂ ਦਾ ਸਮਰਥਨ ਕੀਤਾ।

Related Stories

No stories found.
logo
Punjab Today
www.punjabtoday.com