ਪੰਜਾਬੀ ਕ੍ਰਿਕਟਰ ਬਣਿਆ ਆਇਰਲੈਂਡ ਦਾ ਸਟਾਰ ਕ੍ਰਿਕਟਰ

ਸਿਮੀ ਸਿੰਘ ਨੂੰ ਅੰਡਰ-19 'ਚ ਕੋਈ ਮੌਕਾ ਨਾ ਮਿਲਣ 'ਤੇ ਉਹ ਆਇਰਲੈਂਡ ਚਲਾ ਗਿਆ। ਉਹ ਆਇਰਲੈਂਡ ਦੀ ਰਾਸ਼ਟਰੀ ਟੀਮ ਦਾ ਸਥਾਪਿਤ ਖਿਡਾਰੀ ਹੈ।
ਪੰਜਾਬੀ ਕ੍ਰਿਕਟਰ ਬਣਿਆ ਆਇਰਲੈਂਡ ਦਾ ਸਟਾਰ ਕ੍ਰਿਕਟਰ

ਪੰਜਾਬ ਦਾ ਇੱਕ ਕ੍ਰਿਕਟਰ ਆਇਰਲੈਂਡ ਜਾਂਦਾ ਹੈ ਅਤੇ ਉੱਥੇ ਰਾਸ਼ਟਰੀ ਟੀਮ ਦਾ ਹੀਰੋ ਬਣ ਜਾਂਦਾ ਹੈ। ਟੀ-20 ਵਿਸ਼ਵ ਕੱਪ ਖੇਡਣ ਵਾਲੀ ਆਇਰਲੈਂਡ ਦੀ ਟੀਮ ਦੇ ਆਫ ਸਪਿਨਰ ਸਿਮੀ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ। ਜ਼ਿਆਦਾਤਰ ਭਾਰਤੀ ਕ੍ਰਿਕਟਰਾਂ ਵਾਂਗ ਸਿਮੀ ਸਿੰਘ ਨੇ ਵੀ ਸਚਿਨ ਤੇਂਦੁਲਕਰ ਨੂੰ ਦੇਖ ਕੇ ਹੀ ਕ੍ਰਿਕਟ ਖੇਡਣਾ ਸ਼ੁਰੂ ਕਰ ਦਿੱਤਾ ਸੀ।

ਸਿਮੀ ਸਿੰਘ ਹੁਣ ਆਇਰਲੈਂਡ ਲਈ ਖੇਡ ਰਹੇ ਹਨ, ਪਰ ਜਦੋਂ ਉਹ ਭਾਰਤ ਦੇ ਖਿਲਾਫ ਖੇਡਦੇ ਹਨ ਤਾਂ ਉਹ ਖਾਸ ਮਹਿਸੂਸ ਕਰਦੇ ਹਨ। ਸਿਮੀ ਸਿੰਘ ਨੇ ਆਸਟ੍ਰੇਲੀਆ 'ਚ ਚੱਲ ਰਹੇ ਵਿਸ਼ਵ ਕੱਪ 'ਚ 3 ਵਿਕਟਾਂ ਲਈਆਂ ਹਨ। ਆਇਰਿਸ਼ ਟੀਮ ਜਿਸਦਾ ਉਹ ਹਿੱਸਾ ਹੈ, ਨੇ ਦੋ ਵਾਰ ਦੀ ਵਿਸ਼ਵ ਚੈਂਪੀਅਨ ਵੈਸਟਇੰਡੀਜ਼ ਨੂੰ ਹਰਾ ਕੇ ਸੁਪਰ-12 ਤੱਕ ਨਹੀਂ ਪਹੁੰਚਣ ਦਿੱਤਾ ਸੀ।

ਇਕ ਹੋਰ ਰਿਕਾਰਡ ਸਿਮੀ ਸਿੰਘ ਦੇ ਨਾਂ ਹੈ। ਉਹ 8ਵੇਂ ਨੰਬਰ 'ਤੇ ਬੱਲੇਬਾਜ਼ੀ ਕਰਕੇ ਸੈਂਕੜਾ ਲਗਾਉਣ ਵਾਲਾ ਦੁਨੀਆ ਦਾ ਪਹਿਲਾ ਕ੍ਰਿਕਟਰ ਹੈ। ਜਦੋ ਉਹ ਪੰਜਾਬ ਵਿੱਚ ਸੀ ਤਾਂ ਪੜ੍ਹਾਈ ਵਿੱਚ ਟਾਪ ਕਰਦਾ ਸੀ। ਗਰਮੀਆਂ ਦੀਆਂ ਛੁੱਟੀਆਂ ਵਿੱਚ ਕ੍ਰਿਕਟ ਦਾ ਸ਼ੌਕੀਨ ਬਣ ਗਿਆ। ਸਿਮੀ ਸਿੰਘ ਪੰਜਾਬ ਲਈ ਅੰਡਰ 15 ਅਤੇ ਅੰਡਰ 17 ਖੇਡਿਆ। ਅੰਡਰ-19 'ਚ ਕੋਈ ਮੌਕਾ ਨਾ ਮਿਲਣ 'ਤੇ ਉਹ ਆਇਰਲੈਂਡ ਚਲਾ ਗਿਆ। ਉਹ ਆਇਰਲੈਂਡ ਦੀ ਰਾਸ਼ਟਰੀ ਟੀਮ ਦਾ ਸਥਾਪਿਤ ਖਿਡਾਰੀ ਹੈ।

ਕ੍ਰਿਕਟ ਦੀ ਸ਼ੁਰੂਆਤ ਉਸਨੇ ਮੋਹਾਲੀ (ਪੰਜਾਬ) ਵਿੱਚ ਕੀਤੀ । ਉਸਨੇ ਦੱਸਿਆ ਕਿ ਮੇਰਾ ਘਰ ਸਟੇਡੀਅਮ ਦੇ ਨੇੜੇ ਸੀ। ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸ਼ੋਕ ਵਜੋਂ ਅਕੈਡਮੀ ਵਿੱਚ ਖੇਡਣਾ ਸ਼ੁਰੂ ਕੀਤਾ। ਇਸ ਤੋਂ ਬਾਅਦ ਦਿਲਚਸਪੀ ਵਧਣ ਲੱਗੀ। ਉਸਨੇ ਦੱਸਿਆ ਕਿ ਉਸਦੀ ਅੰਡਰ-15 ਅਤੇ ਅੰਡਰ-17 ਦੀ ਚੋਣ ਕੀਤੀ ਗਈ। ਪਰ ਮੈਨੂੰ ਪੰਜਾਬ ਵੱਲੋਂ ਅੰਡਰ-19 ਵਿੱਚ ਮੌਕਾ ਨਹੀਂ ਮਿਲਿਆ। ਮੈਂ ਕ੍ਰਿਕਟ ਖੇਡਣਾ ਚਾਹੁੰਦਾ ਸੀ, ਪਰ ਮੇਰੇ ਕੋਲ ਆਇਰਲੈਂਡ ਜਾਣ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਸੀ।

ਸਿਮੀ ਸਿੰਘ ਨੇ ਕਿਹਾ ਕਿ ਇਸ ਲਈ ਵਿਦਿਆਰਥੀ ਵੀਜ਼ਾ ਲੈ ਕੇ ਆਇਰਲੈਂਡ ਪਹੁੰਚ ਗਿਆ। ਮੈਂ ਸੋਚਿਆ ਸੀ ਕਿ ਪ੍ਰਦਰਸ਼ਨ ਦੇ ਆਧਾਰ 'ਤੇ ਮੈਂ ਉੱਥੇ ਦੀ ਟੀਮ 'ਚ ਜਗ੍ਹਾ ਬਣਾ ਲਵਾਂਗਾ। ਸਿਮੀ ਸਿੰਘ ਨੇ ਦੱਸਿਆ ਕਿ ਜਦੋਂ ਉਹ ਭਾਰਤ ਦੇ ਖਿਲਾਫ ਖੇਡਦਾ ਹਾਂ ਤਾਂ ਮੈਨੂੰ ਖਾਸ ਲੱਗਦਾ ਹੈ ਕਿਉਂਕਿ ਮੇਰਾ ਜਨਮ ਭਾਰਤ 'ਚ ਹੋਇਆ ਸੀ। ਭਾਰਤ ਨਾਲ ਮੇਰਾ ਮੈਚ ਖਾਸ ਹੈ। ਉਸਨੇ ਦੱਸਿਆ ਕਿ ਜੇਕਰ ਤੁਸੀਂ ਭਾਰਤ ਖਿਲਾਫ ਮੈਚ 'ਚ ਚੰਗਾ ਪ੍ਰਦਰਸ਼ਨ ਕਰਦੇ ਹੋ ਤਾਂ ਤੁਹਾਨੂੰ ਖਾਸ ਪਛਾਣ ਮਿਲਦੀ ਹੈ। ਭਾਰਤ ਦੇ ਖਿਲਾਫ ਮੈਚ ਮੇਰੇ ਲਈ ਹਮੇਸ਼ਾ ਵੱਡਾ ਹੁੰਦਾ ਹੈ।

Related Stories

No stories found.
Punjab Today
www.punjabtoday.com