ਪੰਜਾਬ 'ਚ ਯਾਤਰਾ ਦਾ ਆਖਰੀ ਦਿਨ, ਰਾਹੁਲ ਸ਼ਾਮ ਨੂੰ ਜੰਮੂ-ਕਸ਼ਮੀਰ ਹੋਣਗੇ ਰਵਾਨਾ

ਜੰਮੂ-ਕਸ਼ਮੀਰ 'ਭਾਰਤ ਜੋੜੋ ਯਾਤਰਾ' ਦਾ ਆਖਰੀ ਪੜਾਅ ਹੈ ਅਤੇ ਇਹ ਯਾਤਰਾ 30 ਜਨਵਰੀ ਨੂੰ ਸਮਾਪਤ ਹੋਵੇਗੀ।
ਪੰਜਾਬ 'ਚ ਯਾਤਰਾ ਦਾ ਆਖਰੀ ਦਿਨ, ਰਾਹੁਲ ਸ਼ਾਮ ਨੂੰ ਜੰਮੂ-ਕਸ਼ਮੀਰ ਹੋਣਗੇ ਰਵਾਨਾ

ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਖਟੀਆ ਮਿਠੀਆਂ ਯਾਦਾਂ ਨਾਲ ਪੰਜਾਬ 'ਚੋਂ ਖਤਮ ਹੋਣ ਦੀ ਕਗਾਰ 'ਤੇ ਹੈ। ਪੰਜਾਬ 'ਚ ਰਾਹੁਲ ਗਾਂਧੀ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ ਆਖਰੀ ਦਿਨ ਹੋਵੇਗਾ। ਇਹ ਯਾਤਰਾ ਬੁੱਧਵਾਰ ਨੂੰ ਹਿਮਾਚਲ 'ਚ ਸੀ । ਉਥੋਂ ਇਹ ਫਿਰ ਰਾਤ ਨੂੰ ਹੀ ਪੰਜਾਬ ਵਿੱਚ ਦਾਖ਼ਲ ਹੋ ਗਈ। ਯਾਤਰਾ ਨੇ ਪਠਾਨਕੋਟ ਦੀ ਸ਼ਾਹ ਕਾਲੋਨੀ ਵਿਖੇ ਰਾਤ ਦਾ ਠਹਿਰਾਅ ਕੀਤਾ।

ਰਾਹੁਲ ਗਾਂਧੀ ਅੱਜ ਦੁਪਹਿਰ 1 ਵਜੇ ਪਠਾਨਕੋਟ ਦੇ ਸਰਨਾ ਵਿਖੇ ਜਨ ਸਭਾ ਨੂੰ ਸੰਬੋਧਨ ਕਰਨ ਜਾ ਰਹੇ ਹਨ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਇੱਥੇ ਮੌਜੂਦ ਰਹਿਣਗੇ। ਜਨ ਸਭਾ ਤੋਂ ਬਾਅਦ ਇਹ ਯਾਤਰਾ ਜੰਮੂ-ਕਸ਼ਮੀਰ 'ਚ ਪ੍ਰਵੇਸ਼ ਕਰੇਗੀ, ਜਿੱਥੇ ਝੰਡੇ ਦੀ ਰਸਮ ਹੋਵੇਗੀ। ਜਿੱਥੇ ਪੰਜਾਬ ਦੇ ਆਗੂ ਜੰਮੂ-ਕਸ਼ਮੀਰ ਦੇ ਕਾਂਗਰਸੀ ਆਗੂਆਂ ਨੂੰ ਝੰਡਾ ਸੌਂਪਣਗੇ।

ਜੰਮੂ-ਕਸ਼ਮੀਰ 'ਚ ਇਹ ਯਾਤਰਾ ਰੱਖ ਜ਼ਫਰ ਤੱਕ ਜਾਵੇਗੀ। ਜੰਮੂ-ਕਸ਼ਮੀਰ 'ਭਾਰਤ ਜੋੜੋ ਯਾਤਰਾ' ਦਾ ਆਖਰੀ ਪੜਾਅ ਹੈ ਅਤੇ ਇਹ ਮਹਾਤਮਾ ਗਾਂਧੀ ਦੀ ਬਰਸੀ 'ਤੇ 30 ਜਨਵਰੀ ਨੂੰ ਸਮਾਪਤ ਹੋਵੇਗੀ। 'ਭਾਰਤ ਜੋੜੋ ਯਾਤਰਾ' 11 ਜਨਵਰੀ ਨੂੰ ਪੰਜਾਬ ਵਿੱਚ ਦਾਖ਼ਲ ਹੋਈ ਸੀ, ਪਰ ਪੰਜਾਬ ਵਿੱਚ ਦਾਖ਼ਲ ਹੋਣ ਤੋਂ ਇੱਕ ਦਿਨ ਪਹਿਲਾਂ 10 ਨਵੰਬਰ ਨੂੰ ਰਾਹੁਲ ਗਾਂਧੀ ਅਚਾਨਕ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਨ। 13 ਜਨਵਰੀ ਨੂੰ ਲੋਹੜੀ ਕਾਰਨ ਯਾਤਰਾ ਰੱਦ ਕਰ ਦਿੱਤੀ ਗਈ ਸੀ।

ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਚੌਧਰੀ ਦਾ 14 ਜਨਵਰੀ ਨੂੰ ਯਾਤਰਾ ਦੌਰਾਨ ਦੇਹਾਂਤ ਹੋ ਗਿਆ ਸੀ। ਜਿਸ ਤੋਂ ਬਾਅਦ ਯਾਤਰਾ 24 ਘੰਟਿਆਂ ਲਈ ਰੱਦ ਕਰ ਦਿੱਤੀ ਗਈ। ਹੁਸ਼ਿਆਰਪੁਰ 'ਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਦੋ ਵਾਰ ਢਿੱਲ ਮੱਠ ਹੋਈ ਸੀ। ਇਹ ਘਟਨਾਵਾਂ ਸਿਰਫ਼ 35 ਮਿੰਟਾਂ ਵਿੱਚ ਵਾਪਰੀਆਂ। ਪਹਿਲਾਂ ਇੱਕ ਨੌਜਵਾਨ ਨੇ ਰਾਹੁਲ ਗਾਂਧੀ ਨੂੰ ਜ਼ਬਰਦਸਤੀ ਗਲੇ ਲਗਾਇਆ।

ਇਸਤੋਂ ਬਾਅਦ ਭਗਵਾ ਕੱਪੜਾ ਬੰਨ੍ਹਿਆ ਇਕ ਨੌਜਵਾਨ ਸੁਰੱਖਿਆ ਘੇਰਾ ਤੋੜ ਕੇ ਰਾਹੁਲ ਗਾਂਧੀ ਦੇ ਨੇੜੇ ਚਲਾ ਗਿਆ। ਹਾਲਾਂਕਿ ਦੋਵੇਂ ਸਮੇਂ ਸਿਰ ਫੜੇ ਗਏ ਸਨ। ਰਾਹੁਲ ਗਾਂਧੀ ਅੱਜ 'ਭਾਰਤ ਜੋੜੋ ਯਾਤਰਾ' ਲੈ ਕੇ ਜੰਮੂ-ਕਸ਼ਮੀਰ 'ਚ ਦਾਖ਼ਲ ਹੋਣਗੇ। ਫਾਰੂਕ ਅਬਦੁੱਲਾ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਸੀਪੀਐਮ ਆਗੂ ਯੂਸਫ਼ ਤਾਰੀਗਾਮੀ ਅਤੇ ਸ਼ਿਵ ਸੈਨਾ ਆਗੂ ਸੰਜੇ ਰਾਉਤ ਇੱਥੇ ਲਖਨਪੁਰ ਵਿੱਚ ਉਨ੍ਹਾਂ ਦਾ ਸਵਾਗਤ ਕਰਨਗੇ। ਇਹ ਯਾਤਰਾ 30 ਜਨਵਰੀ ਨੂੰ ਸ਼੍ਰੀਨਗਰ 'ਚ ਵਿਸ਼ਾਲ ਰੈਲੀ ਦੇ ਨਾਲ ਸਮਾਪਤ ਹੋਵੇਗੀ। ਇਹ ਯਾਤਰਾ ਜੰਮੂ ਦੇ ਲਖਨਪੁਰ ਤੋਂ ਕਠੂਆ, ਹੀਰਾਨਗਰ, ਬਨਿਹਾਲ ਸੁਰੰਗ ਰਾਹੀਂ ਕਸ਼ਮੀਰ ਘਾਟੀ ਤੱਕ ਜਾਵੇਗੀ।

Related Stories

No stories found.
logo
Punjab Today
www.punjabtoday.com