ਵਾਹਨ ਟੈਕਸ ਅਦਾ ਨਾ ਕਰਨ ਤੇ ਰਾਜਾ ਵੜਿੰਗ ਨੇ ਕੀਤਾ 125 ਬਸਾਂ ਦਾ ਪਰਮਿਟ ਰੱਦ

ਵਿਰੋਧੀ ਧਿਰ ਨੇ ਇਸ ਕਾਰਵਾਈ ਉਤੇ ਸਵਾਲ ਚੁਕੇ ਹਨ
ਵਾਹਨ ਟੈਕਸ ਅਦਾ ਨਾ ਕਰਨ ਤੇ ਰਾਜਾ ਵੜਿੰਗ ਨੇ ਕੀਤਾ 125  ਬਸਾਂ ਦਾ ਪਰਮਿਟ ਰੱਦ

ਪੰਜਾਬ ਵਿਚ ਜਿਵੇਂ ਹੀ ਵਿਧਾਨਸਭਾ ਚੋਣਾਂ ਨੇੜੇ ਆ ਰਹੀਆਂ ਪੰਜਾਬ ਟ੍ਰਾੰਸਪੋਰਟ ਵਲੋਂ ਪ੍ਰਾਈਵੇਟ ਬਸਾ ਦੇ ਖਿਲਾਫ ਕਾਰਵਾਈ ਤੇਜ਼ ਕਰ ਦਿਤੀ ਗਈ ਹੈ। ਪੰਜਾਬ ਟ੍ਰਾੰਸਪੋਰਟ ਵੱਲੋਂ ਉਲੰਘਣਾ ਕਰਨ ਵਾਲਿਆਂ ਵਿਰੁੱਧ ਹੋਰ ਤੇਜ਼ੀ ਨਾਲ ਕਾਰਵਾਈ ਕਰਨ ਦੇ ਨਿਰਦੇਸ਼ ਦਿਤੇ ਹਨ। ਟਰਾਂਸਪੋਰਟ ਵਿਭਾਗ ਨੇ ਟੈਕਸਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਤੇਜੀ ਨਾਲ ਕਾਰਵਾਈ ਕਰਦਿਆਂ ਮੋਟਰ ਵਾਹਨ ਟੈਕਸ ਚੋਰੀ ਕਰਨ ਦੇ ਦੋਸ਼ ਹੇਠ 125 ਬੱਸ ਪਰਮਿਟ ਰੱਦ ਕਰ ਦਿੱਤੇ ਹਨ, ਸਿਆਸੀ ਲੀਡਰਾਂ ਦੇ 31 ਪਰਮਿਟ ਵੀ ਰੱਦ ਕਰ ਦਿਤੇ ਗਏ ਹਨ । ਰਾਜਾ ਅਮਰਿੰਦਰ ਵੜਿੰਗ ਜਦੋ ਤੋਂ ਟ੍ਰਾੰਸਪੋਰਟ ਮੰਤਰੀ ਬਣੇ ਹਨ, ਉਦੋਂ ਤੋਂ ਉਹ ਕਹਿ ਰਹੇ ਹਨ ਕਿ ਟੈਕਸ ਚੋਰੀ ਕਰਨ ਵਾਲੇ ਕਿਸੇ ਵੀ ਬੱਸ ਆਪਰੇਟਰ ਨੂੰ ਬਖਸਿਆ ਨਹੀਂ ਜਾਵੇਗਾ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦੱਸਿਆ ਕਿ ਇਹ ਕਾਰਵਾਈ ਬਕਾਇਆ ਟੈਕਸਾਂ ਦਾ ਭੁਗਤਾਨ ਨਾ ਕਰਨ ਅਤੇ ਸਿਸਟਮ ਨੂੰ ਧੋਖਾ ਦੇ ਕੇ ਸਰਕਾਰੀ ਖਜ਼ਾਨੇ ਨੂੰ ਢਾਹ ਲਾਉਣ ਵਾਲੇ ਕਸੂਰਵਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਠੱਲ ਪਾਉਣ ਦੇ ਮੱਦੇਨਜ਼ਰ ਕੀਤੀ ਗਈ ਹੈ। ਇਹ ਕਾਰਵਾਈ ਮੋਟਰ ਵਹੀਕਲ ਐਕਟ, 1988 ਦੀ ਧਾਰਾ 103 ਵਿੱਚ ਦਰਜ ਉਪਬੰਧਾਂ ਦੀ ਪਾਲਣਾ ਤਹਿਤ ਕੀਤੀ ਗਈ ਹੈ। ਆਰ.ਟੀ.ਏ ਅਥਾਰਟੀ ਬਠਿੰਡਾ ਵੱਲੋਂ ਟੈਕਸ ਡਿਫਾਲਟਰ ਹੋਣ ਕਾਰਨ ਪ੍ਰਾਈਵੇਟ ਬੱਸ ਚਾਲਕਾਂ ਨਾਲ ਸਬੰਧਤ 30 ਇੰਟੈਗ੍ਰਲ ਕੋਚ ਪਰਮਿਟ ਰੱਦ ਕਰ ਦਿਤੇ ਗਿਆ ਹਨ । ਇਸ ਤੋਂ ਪਹਿਲਾ ਰਾਜਾ ਵੜਿੰਗ ਕਹਿ ਚੁਕੇ ਹਨ ਕਿ ਬੀਤੇ 14 ਸਾਲਾਂ ਵਿਚ ਪੰਜਾਬ ਰੋਡਵੇਜ ਨੂੰ 6600 ਕਰੋੜ ਦਾ ਘਾਟਾ ਹੋਇਆ ਹੈ ਅਤੇ ਬੀਤੇ ਦਿਨੀ ਆਪਣੀ ਪ੍ਰੈਸ ਕਾਨਫਰੰਸ ਵਿਚ ਵੀ ਕਿਹਾ ਸੀ ਕਿ ਦੋਸ਼ੀ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ । ਪਰ ਪ੍ਰੈਸ ਕਾਨਫਰੰਸ ਦੇ 14 ਦਿਨ ਹੋਣ ਤੋਂ ਬਾਅਦ ਵੀ ਦੋਸ਼ੀ ਅਫਸਰਾਂ ਵਿਰੁੱਧ ਪੰਜਾਬ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਇਸ ਕਾਰਵਾਈ ਉਤੇ ਵਿਰੋਧੀ ਧਿਰ ਨੇ ਵੀ ਸਵਾਲ ਚੁਕੇ ਹਨ ਅਤੇ ਕਿਹਾ ਹੈ ਕਿ ਇਹ ਕਾਂਗਰਸ ਆਪਣੇ ਸਿਆਸੀ ਵਿਰੋਧੀਆਂ ਨੂੰ ਤੰਗ ਕਰਨ ਲਈ ਕਰ ਰਹੀ ਹੈ ।

Related Stories

No stories found.
logo
Punjab Today
www.punjabtoday.com