ਰਾਜਾ ਵੜਿੰਗ ਨੇ ਕੀਤੀ ਬੱਸ ਨਿਯਮਾਂ ਦੀ ਉਲੰਘਣਾ ਦੀ ਜਾਂਚ

ਰਾਜਾ ਵੜਿੰਗ ਦਾ ਦਾਅਵਾ ਹੈ ਕਿ ਪ੍ਰਾਈਵੇਟ ਆਪਰੇਟਰ ਸਿੰਗਲ ਪਰਮਿਟ 'ਤੇ ਕਈ ਬੱਸਾਂ ਚਲਾ ਰਹੇ ਹਨ
ਰਾਜਾ ਵੜਿੰਗ ਨੇ ਕੀਤੀ ਬੱਸ ਨਿਯਮਾਂ ਦੀ ਉਲੰਘਣਾ ਦੀ ਜਾਂਚ

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਰਕਾਰੀ ਖਜ਼ਾਨੇ ਨੂੰ ਮਾਲੀਏ ਦਾ ਨੁਕਸਾਨ ਕਰਨ ਦੇ ਨਾਲ-ਨਾਲ ਨਿਯਮਾਂ ਦੀ ਸ਼ਰੇਆਮ ਉਲੰਘਣਾ ਕਰਕੇ ਇੱਕ ਹੀ ਪਰਮਿਟ 'ਤੇ ਕਥਿਤ ਤੌਰ 'ਤੇ ਕਈ ਬੱਸਾਂ ਚਲਾਉਣ ਵਾਲੇ ਕੁਝ ਨਿੱਜੀ ਬੱਸ ਅਪਰੇਟਰਾਂ ਦੀ ਉੱਚ ਪੱਧਰੀ ਜਾਂਚ ਕੀਤੀ ਹੈ। ਰਾਜਾ ਵੜਿੰਗ ਜਾਂਚ ਦੇ ਲਈ ਅਚਾਨਕ ਬਠਿੰਡਾ ਬੱਸ ਅੱਡੇ ਤੇ ਪੁੱਜ ਗਏ, ਜਿਥੇ ਉਨ੍ਹਾਂ ਨੇ ਦੇਖਿਆ ਕਿ ਕੁਝ ਬੱਸਾਂ ਬਿਨਾ ਪਰਮਿਟ ਤੋਂ ਚਲ ਰਹੀਆਂ ਹਨ।

ਇੱਕ ਹੀ ਪਰਮਿਟ 'ਤੇ ਕਈ ਬੱਸਾਂ ਦੀ ਇਜਾਜ਼ਤ ਦੇਣ ਵਿੱਚ ਅਤੀਤ ਵਿੱਚ ਟਰਾਂਸਪੋਰਟ ਅਧਿਕਾਰੀਆਂ ਦੀ ਸ਼ਮੂਲੀਅਤ ਨੂੰ ਸਵੀਕਾਰ ਕਰਦੇ ਹੋਏ, ਮੰਤਰੀ ਨੇ ਕਿਹਾ ਕਿ ਸਾਰੇ ਆਰਟੀਏ ਨੂੰ ਉਨ੍ਹਾਂ ਕੋਲ ਰਜਿਸਟਰਡ ਪ੍ਰਾਈਵੇਟ ਆਪਰੇਟਰਾਂ ਦੀਆਂ ਬੱਸਾਂ ਅਤੇ ਜਾਰੀ ਕੀਤੇ ਗਏ ਪਰਮਿਟਾਂ ਦੀ ਗਿਣਤੀ ਦੇ ਵੇਰਵੇ ਦੇਣ ਲਈ ਕਿਹਾ ਗਿਆ ਸੀ।ਵੜਿੰਗ ਨੇ ਕਿਹਾ ਕਿ ਅੱਜ ਉਸ ਨੂੰ ਇਹ ਜਾਣਕੇ ਬਹੁਤ ਹੈਰਾਨੀ ਹੋਈ ਜਦੋਂ ਉਹ ਬੱਸ ਅੱਡੇ ਤੇ ਪੁਜੇ ਅਤੇ ਨਿਊ ਦੀਪ ਬੱਸ ਸਰਵਿਸ ਸਮੇਤ ਪੰਜ ਬੱਸਾਂ ਨੂੰ ਬਿਨਾਂ ਪਰਮਿਟ ਚਲਾਉਣ ਦੇ ਦੋਸ਼ ਹੇਠ ਜ਼ਬਤ ਕੀਤਾ ਗਿਆ।

ਇਨ੍ਹਾਂ ਨੂੰ ਮੋਟਰ ਵਹੀਕਲ ਐਕਟ ਦੀ ਧਾਰਾ 192ਏ ਤਹਿਤ ਜ਼ਬਤ ਕੀਤਾ ਗਿਆ ਹੈ।ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਠਿੰਡਾ ਸਥਾਨਕ ਬੱਸ ਸਟੈਂਡ ਦੀ ਅਚਨਚੇਤ ਚੈਕਿੰਗ ਕੀਤੀ ਅਤੇ ਬਿਨਾਂ ਜਾਇਜ਼ ਪਰਮਿਟ ਦੇ ਯਾਤਰੀਆਂ ਨੂੰ ਲਿਜਾਣ ਵਾਲੀਆਂ ਪੰਜ ਪ੍ਰਾਈਵੇਟ ਬੱਸਾਂ ਨੂੰ ਜ਼ਬਤ ਕੀਤਾ। ਵੜਿੰਗ ਨੇ ਕਿਹਾ ਕਿ ਇਹ ਧੋਖਾਧੜੀ ਦੇ ਬਰਾਬਰ ਹੈ। ਰਾਜਾ ਵੜਿੰਗ ਨੇ ਕਿਹਾ ਕਿ ਇਸ ਨਾਲ ਟ੍ਰਾੰਸਪੋਰਟ ਵਿਭਾਗ ਨੂੰ ਲੱਖਾਂ ਦਾ ਨੁਕਸਾਨ ਹੋ ਰਿਹਾ ਹੈ। ਇਸਦਾ ਟੈਕਸ ਕੌਣ ਅਦਾ ਕਰੇਗਾ, ਇਹ ਵੀ ਸੋਚਣ ਵਾਲੀ ਗੱਲ ਹੈ।

Related Stories

No stories found.
logo
Punjab Today
www.punjabtoday.com