ਰਾਜਨਾਥ ਸਿੰਘ ਚੰਡੀਗੜ੍ਹ 'ਚ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਕਰਨਗੇ ਉਦਘਾਟਨ

ਰਾਜਨਾਥ ਸਿੰਘ ਅੱਜ ਸਰਕਾਰੀ ਪ੍ਰੈਸ ਬਿਲਡਿੰਗ, ਸੈਕਟਰ-18 ਵਿਖੇ ਪਹਿਲੇ ਏਅਰ ਫੋਰਸ ਹੈਰੀਟੇਜ ਸੈਂਟਰ ਅਤੇ ਰਾਏਪੁਰ ਕਲਾਂ ਵਿਖੇ ਗੋਸ਼ਾਲਾ ਦਾ ਉਦਘਾਟਨ ਕਰਨਗੇ।
ਰਾਜਨਾਥ ਸਿੰਘ ਚੰਡੀਗੜ੍ਹ 'ਚ ਹਵਾਈ ਸੈਨਾ ਦੇ ਵਿਰਾਸਤੀ ਕੇਂਦਰ ਦਾ ਕਰਨਗੇ ਉਦਘਾਟਨ

ਰੱਖਿਆ ਮੰਤਰੀ ਰਾਜਨਾਥ ਸਿੰਘ ਅੱਜ ਚੰਡੀਗੜ੍ਹ ਦੇ ਦੌਰੇ ਤੇ ਹਨ । ਉਹ ਸਰਕਾਰੀ ਪ੍ਰੈਸ ਬਿਲਡਿੰਗ, ਸੈਕਟਰ-18 ਵਿਖੇ ਪਹਿਲੇ ਏਅਰ ਫੋਰਸ ਹੈਰੀਟੇਜ ਸੈਂਟਰ ਅਤੇ ਰਾਏਪੁਰ ਕਲਾਂ ਵਿਖੇ ਗੋਸ਼ਾਲਾ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਉਹ ਕਰੀਬ 60 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਪੰਜਾਬ ਇੰਜਨੀਅਰਿੰਗ ਕਾਲਜ ਅਤੇ ਪੀਜੀਜੀਸੀ-46 ਵਿੱਚ ਦੋ ਹੋਸਟਲਾਂ ਦਾ ਨੀਂਹ ਪੱਥਰ ਵੀ ਰੱਖਣਗੇ।

ਰਾਜਨਾਥ ਸਿੰਘ ਸਵੇਰੇ ਕਰੀਬ 10:30 ਵਜੇ ਚੰਡੀਗੜ੍ਹ ਹਵਾਈ ਅੱਡੇ 'ਤੇ ਪਹੁੰਚਣਗੇ। ਉਥੋਂ ਉਹ ਸਿੱਧੇ ਸੈਕਟਰ-18 ਸਥਿਤ ਏਅਰ ਫੋਰਸ ਹੈਰੀਟੇਜ ਸੈਂਟਰ ਲਈ ਰਵਾਨਾ ਹੋਣਗੇ। ਇਸ ਦੌਰਾਨ ਉਹ ਹੈਰੀਟੇਜ ਸੈਂਟਰ ਦੇ ਉਦਘਾਟਨ ਦੇ ਨਾਲ-ਨਾਲ ਪਾਰਕਿੰਗ ਏਰੀਆ ਵਿੱਚ ਲਗਾਏ ਗਏ ਮਿਗ-21 ਦੇ ਕਾਕਪਿਟ ਵਿੱਚ ਬੈਠ ਕੇ ਜਾਇਜ਼ਾ ਲੈਣਗੇ। ਇਸ ਦੇ ਨਾਲ ਹੀ ਹੈਰੀਟੇਜ ਮਿਊਜ਼ੀਅਮ ਦੇ ਲਾਅਨ ਏਰੀਏ ਵਿੱਚ ਸਥਾਪਿਤ ਸੋਵੀਨੀਅਰ ਸ਼ਾਪ ਦਾ ਵੀ ਦੌਰਾ ਕਰਨਗੇ।

ਇਸ ਤੋਂ ਬਾਅਦ ਦੁਪਹਿਰ ਕਰੀਬ 3 ਵਜੇ ਰੱਖਿਆ ਮੰਤਰੀ ਰਾਏਪੁਰ ਕਲਾਂ ਜਾਣਗੇ। ਰਾਏਪੁਰ ਕਲਾਂ 'ਚ ਗੋਸ਼ਾਲਾ ਦਾ ਉਦਘਾਟਨ ਪ੍ਰੋਗਰਾਮ ਹੈ। ਇਸਦੇ ਨਾਲ ਹੀ ਰਾਜਨਾਥ ਸਿੰਘ ਦੋ ਹੋਸਟਲਾਂ ਦੇ ਨਿਰਮਾਣ ਦਾ ਨੀਂਹ ਪੱਥਰ ਰੱਖਣਗੇ। ਰੱਖਿਆ ਮੰਤਰੀ ਦੇ ਦੌਰੇ ਕਾਰਨ ਟਰੈਫਿਕ ਪੁਲਿਸ ਨੇ ਰੂਟਾਂ ਵਿੱਚ ਕੁਝ ਬਦਲਾਅ ਕੀਤੇ ਹਨ ਅਤੇ ਆਮ ਲੋਕਾਂ ਲਈ ਐਡਵਾਈਜ਼ਰੀ ਵੀ ਜਾਰੀ ਕੀਤੀ ਹੈ। ਰੱਖਿਆ ਮੰਤਰੀ ਦੀ ਆਮਦ ਦੌਰਾਨ ਕੁਝ ਸੜਕਾਂ 'ਤੇ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ।

ਟਰੈਫਿਕ ਪੁਲਿਸ ਨੇ ਸ਼ਹਿਰ ਵਾਸੀਆਂ ਨੂੰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਇਨ੍ਹਾਂ ਸੜਕਾਂ ਤੋਂ ਨਾ ਲੰਘਣ ਅਤੇ ਬਦਲਵੇਂ ਰਸਤੇ ਅਪਣਾਉਣ ਦੀ ਸਲਾਹ ਦਿੱਤੀ ਹੈ। ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਰੀਅਲ ਟਾਈਮ ਟ੍ਰੈਫਿਕ ਅਪਡੇਟ ਲਈ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਜਾਂਚ ਕਰਦੇ ਰਹਿਣ ਲਈ ਕਿਹਾ ਹੈ। ਦੂਜੇ ਪਾਸੇ ਟਰੈਫਿਕ ਪੁਲਿਸ ਨੇ ਰੱਖਿਆ ਮੰਤਰੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਲੇ ਅਧਿਕਾਰੀਆਂ, ਮਹਿਮਾਨਾਂ ਅਤੇ ਮੀਡੀਆ ਸਮੇਤ ਹੋਰ ਲੋਕਾਂ ਨੂੰ ਪਾਰਕਿੰਗ ਵਾਲੀ ਥਾਂ 'ਤੇ ਵਾਹਨ ਖੜ੍ਹੇ ਕਰਨ ਲਈ ਕਿਹਾ ਹੈ।

ਇਸ ਦੇ ਨਾਲ ਹੀ ਲੋਕਾਂ ਨੂੰ ਇਹ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਉਹ ਆਪਣੇ ਵਾਹਨ ਨੋ ਪਾਰਕਿੰਗ ਵਿੱਚ ਪਾਰਕ ਨਾ ਕਰਨ। ਸੋਮਵਾਰ ਨੂੰ ਰੱਖਿਆ ਮੰਤਰੀ ਪੰਜਾਬ ਇੰਜਨੀਅਰਿੰਗ ਕਾਲਜ ਵਿੱਚ ਕਰੀਬ 39 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਹੋਸਟਲ ਦਾ ਨੀਂਹ ਪੱਥਰ ਰੱਖਣਗੇ। ਪੀਜੀਜੀਸੀ-46 ਦੀ ਸਾਲਾਂ ਪੁਰਾਣੀ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ। ਸੋਮਵਾਰ ਨੂੰ ਰੱਖਿਆ ਮੰਤਰੀ ਕਾਲਜ ਦੇ ਪਹਿਲੇ ਹੋਸਟਲ ਦੀ ਇਮਾਰਤ ਦਾ ਨੀਂਹ ਪੱਥਰ ਰੱਖਣਗੇ। ਯੂਟੀ ਪ੍ਰਸ਼ਾਸਨ ਪੀਜੀਜੀਸੀ-46 ਵਿਖੇ ਕਰੀਬ 20 ਕਰੋੜ ਰੁਪਏ ਦੀ ਲਾਗਤ ਨਾਲ ਹੋਸਟਲ ਬਣਾਉਣ ਜਾ ਰਿਹਾ ਹੈ।

Related Stories

No stories found.
logo
Punjab Today
www.punjabtoday.com