ਰਾਮ ਰਹੀਮ ਨੇ ਸਿਆਸਤ ਤੋਂ ਕੀਤੀ ਤੋਬਾ, ਭੰਗ ਕੀਤਾ ਸਿਆਸੀ ਵਿੰਗ

ਰਾਮ ਰਹੀਮ ਨੇ ਆਪਣੇ ਸੰਘ ਅਤੇ ਪੈਰੋਕਾਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਡੇਰਾ ਸੱਚਾ ਸੌਦਾ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ। ਇਸ ਵਿੰਗ ਦਾ ਗਠਨ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2006 ਵਿੱਚ ਕੀਤਾ ਗਿਆ ਸੀ।
ਰਾਮ ਰਹੀਮ ਨੇ ਸਿਆਸਤ ਤੋਂ ਕੀਤੀ ਤੋਬਾ, ਭੰਗ ਕੀਤਾ ਸਿਆਸੀ ਵਿੰਗ

ਰਾਮ ਰਹੀਮ ਪੈਰੋਲ ਖਤਮ ਹੋਣ ਤੋਂ ਬਾਅਦ ਅੱਜਕਲ ਫੇਰ ਜੇਲ 'ਚ ਹੈ। ਡੇਰਾ ਸੱਚਾ ਦੇ ਰਾਮ ਰਹੀਮ ਨੇ ਸਿਆਸਤ ਤੋਂ ਤੋਬਾ ਕਰ ਲਈ ਹੈ। ਡੇਰਾ ਮੁਖੀ ਨੇ ਆਪਣਾ ਸਿਆਸੀ ਵਿੰਗ ਭੰਗ ਕਰ ਦਿੱਤਾ ਹੈ। ਰਾਮ ਰਹੀਮ ਨੇ ਆਪਣੇ ਸੰਘ ਅਤੇ ਪੈਰੋਕਾਰਾਂ ਨੂੰ ਸੰਦੇਸ਼ ਦਿੱਤਾ ਹੈ ਕਿ ਡੇਰਾ ਸੱਚਾ ਸੌਦਾ ਦਾ ਕੋਈ ਸਿਆਸੀ ਵਿੰਗ ਨਹੀਂ ਹੋਵੇਗਾ। ਇਸ ਵਿੰਗ ਦਾ ਗਠਨ 2007 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2006 ਵਿੱਚ ਕੀਤਾ ਗਿਆ ਸੀ।

2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਡੇਰਾ ਮੁਖੀ ਦਾ ਇਹ ਫੈਸਲਾ ਸਿਆਸੀ ਪਾਰਟੀਆਂ ਲਈ ਹੈਰਾਨ ਕਰਨ ਵਾਲਾ ਹੈ। ਡੇਰੇ ਨਾਲ ਜੁੜੇ ਕੁਝ ਸੂਤਰਾਂ ਨੇ ਦੱਸਿਆ ਕਿ ਡੇਰਾ ਮੁਖੀ ਵੱਲੋਂ ਇਹ ਫੈਸਲਾ ਇਸ ਲਈ ਲਿਆ ਗਿਆ ਹੈ, ਕਿਉਂਕਿ ਡੇਰਾ ਸਮਾਜ ਸੇਵਾ ਦੇ ਕੰਮਾਂ ਵੱਲ ਧਿਆਨ ਦੇਣਾ ਚਾਹੁੰਦਾ ਹੈ। ਚੋਣਾਂ ਤੋਂ ਠੀਕ ਪਹਿਲਾਂ ਰਾਮ ਰਹੀਮ ਦੇ ਪੈਰੋਲ 'ਤੇ ਜੇਲ੍ਹ ਤੋਂ ਰਿਹਾਅ ਹੋਣ ਨੂੰ ਲੈ ਕੇ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਇਕ-ਦੂਜੇ 'ਤੇ ਸਿਆਸੀ ਹਮਲੇ ਕਰਦੇ ਰਹਿੰਦੇ ਹਨ।

ਰਾਮ ਰਹੀਮ ਦੀ ਪੈਰੋਲ 'ਤੇ ਕਈ ਵਾਰ ਵਿਰੋਧੀ ਪਾਰਟੀਆਂ ਸਵਾਲ ਉਠਾਉਂਦੀਆਂ ਰਹੀਆਂ ਹਨ। ਡੇਰੇ ਦੇ ਸੂਤਰਾਂ ਅਨੁਸਾਰ ਹਰ ਡੇਰੇ ਦਾ ਸਿਆਸੀ ਵਿੰਗ ਹੁੰਦਾ ਹੈ, ਭਾਵੇਂ ਡੇਰੇ ਦੀ ਕਿਸਮ ਕੋਈ ਵੀ ਹੋਵੇ। ਰਾਮ ਰਹੀਮ ਨੇ ਸਿਆਸੀ ਵਿੰਗ ਨੂੰ ਖਤਮ ਕਰ ਦਿੱਤਾ। ਭਾਵੇਂ ਕਿਸੇ ਵੀ ਪਾਰਟੀ ਨੂੰ ਅੰਦਰੂਨੀ ਤੌਰ 'ਤੇ ਸਮਰਥਨ ਮਿਲਦਾ ਹੈ, ਪਰ ਹੁਣ ਡੇਰਾ ਸੱਚਾ ਸੌਦਾ ਕਿਸੇ ਵੀ ਪਾਰਟੀ ਨੂੰ ਖੁੱਲ੍ਹ ਕੇ ਸਮਰਥਨ ਕਰਦਾ ਨਜ਼ਰ ਨਹੀਂ ਆਵੇਗਾ। ਇਸ ਦਾ ਮਤਲਬ ਹੈ ਕਿ ਡੇਰੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਿਸੇ ਵੀ ਪਾਰਟੀ ਦਾ ਸਮਰਥਨ ਨਹੀਂ ਕਰਨਗੇ। ਜੂਨ 2022 ਵਿੱਚ, ਉਸਨੂੰ 30 ਦਿਨਾਂ ਦੀ ਦੂਜੀ ਵਾਰ ਪੈਰੋਲ ਮਿਲੀ ਸੀ।

ਰਾਮ ਰਹੀਮ ਫਿਰ ਯੂਪੀ ਦੇ ਬਾਗਪਤ ਜ਼ਿਲ੍ਹੇ ਵਿੱਚ ਬਰਨਾਵਾ ਆਸ਼ਰਮ ਵਿੱਚ ਰਹੇ। ਇਸ ਦੌਰਾਨ ਉਹ ਰਿਕਾਰਡ ਕੀਤੀ ਵੀਡੀਓ ਰਾਹੀਂ ਕਰੀਬ 5 ਸਾਲ ਬਾਅਦ ਪਹਿਲੀ ਵਾਰ ਡੇਰਾ ਪ੍ਰੇਮੀਆਂ ਦੇ ਸਾਹਮਣੇ ਆਏ ਅਤੇ ਉਨ੍ਹਾਂ ਨੂੰ ਚਿੱਠੀਆਂ ਲਿਖ ਕੇ ਏਕਤਾ ਦਾ ਸੰਦੇਸ਼ ਦਿੱਤਾ। ਹਾਲਾਂਕਿ ਫਿਰ ਹਨੀਪ੍ਰੀਤ ਨਾਲ ਮਤਭੇਦ ਹੋਣ ਕਾਰਨ ਉਸ ਦਾ ਬੇਟਾ, ਜਵਾਈ ਅਤੇ ਧੀਆਂ ਵਿਦੇਸ਼ ਚਲੇ ਗਏ ਸਨ। ਇਸਤੋਂ ਪਹਿਲਾ ਰਾਮ ਰਹੀਮ ਦੀ ਪੈਰੋਲ ਦਾ ਸਮਰਥਨ ਕਰਦੇ ਹੋਏ ਹਰਿਆਣਾ ਸਰਕਾਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਕਿਹਾ ਸੀ ਕਿ ਰਾਮ ਰਹੀਮ ਹਾਰਡਕੋਰ ਕੈਦੀ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ ਅਤੇ ਉਸਨੂੰ ਸੀਰੀਅਲ ਕਿਲਰ ਨਹੀਂ ਕਿਹਾ ਜਾ ਸਕਦਾ।

Related Stories

No stories found.
logo
Punjab Today
www.punjabtoday.com