
ਹਨੀਪ੍ਰੀਤ ਦੀ ਗਿਣਤੀ ਰਾਮ ਰਹੀਮ ਦੀ ਮੁਖ ਚੇਲੀ ਵਿਚ ਕੀਤੀ ਜਾਂਦੀ ਹੈ। ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮੁੱਖ ਚੇਲੀ ਤੇ ਮੁੰਹ ਬੋਲੀ ਬੇਟੀ ਹਨੀਪ੍ਰੀਤ ਨੂੰ ਕਾਲੀ ਡ੍ਰੇਸ ਪਸੰਦ ਹੈ । ਦੋਵਾਂ ਨੇ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਰਾਮ ਰਹੀਮ ਨੇ ਸਿਰ 'ਤੇ ਕਾਲੀ ਕੈਪ ਦੇ ਨਾਲ ਪੀਲੇ-ਕਾਲੇ ਰੰਗ ਦਾ ਟਰੈਕ ਸੂਟ ਪਾਇਆ ਹੈ, ਜਦਕਿ ਹਨੀਪ੍ਰੀਤ ਨੇ ਕਾਲੇ ਰੰਗ ਦੀ ਡਰੈੱਸ ਪਾ ਕੇ ਫੋਟੋਸ਼ੂਟ ਕਰਵਾਇਆ ਹੈ।
ਹਨੀਪ੍ਰੀਤ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਪਾ ਕੇ ਲਿਖਿਆ ਕਿ ਮੈਂ ਕਾਲੇ ਰੰਗ ਲਈ ਪਾਗਲ ਹਾਂ। ਸੁੰਦਰਤਾ ਅੰਦਰੋਂ ਚਮਕਦੀ ਹੈ ਅਤੇ ਇੱਕ ਖੁਸ਼ ਦਿਲ ਹਰ ਤਸਵੀਰ ਨੂੰ ਪ੍ਰਕਾਸ਼ਮਾਨ ਕਰਦਾ ਹੈ। ਹਨੀਪ੍ਰੀਤ ਨੇ ਡੇਰਾ ਮੁਖੀ ਦੀ ਕਹਾਣੀ ਇੰਸਟਾਗ੍ਰਾਮ 'ਤੇ ਵੀ ਪਾਈ ਹੈ। ਇਸ 'ਚ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਦੁਨੀਆ ਦਾ ਸਭ ਤੋਂ ਪਿਆਰਾ ਪਿਤਾ ਦੱਸਿਆ ਹੈ।
ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਰਾਮ ਰਹੀਮ ਸਾਧਵੀਆਂ ਦੇ ਜਿਨਸੀ ਸ਼ੋਸ਼ਣ ਅਤੇ 2 ਕਤਲ ਕੇਸਾਂ ਵਿੱਚ 20-20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਉਹ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਕੈਦ ਕੱਟ ਰਿਹਾ ਹੈ। ਇਨ੍ਹੀਂ ਦਿਨੀਂ ਉਹ 40 ਦਿਨਾਂ ਲਈ ਪੈਰੋਲ 'ਤੇ ਬਾਹਰ ਆਇਆ ਹੈ। ਜਿਸ ਦੌਰਾਨ ਉਹ ਉੱਤਰ ਪ੍ਰਦੇਸ਼ ਦੇ ਬਾਗਪਤ 'ਚ ਬਰਨਾਵਾ ਡੇਰੇ 'ਚ ਠਹਿਰੇ ਹੋਏ ਹਨ। ਇਸ ਦੌਰਾਨ ਉਹ ਲਗਾਤਾਰ ਪ੍ਰੇਮੀਆਂ ਨਾਲ ਸਤਿਸੰਗ ਕਰ ਰਹੇ ਹਨ। ਸਾਲ 2022 'ਚ ਵੀ ਰਾਮ ਰਹੀਮ 91 ਦਿਨ ਪੈਰੋਲ 'ਤੇ ਰਿਹਾ ਹੋਇਆ ਸੀ, ਹੁਣ ਫਿਰ ਉਸਨੂੰ 40 ਦਿਨਾਂ ਦੀ ਪੈਰੋਲ ਮਿਲੀ ਹੈ।
ਰਾਮ ਰਹੀਮ ਦੀ ਪੈਰੋਲ ਖਤਮ ਹੋਣ 'ਚ ਹੁਣ 4 ਦਿਨ ਬਾਕੀ ਹਨ। ਰਾਮ ਰਹੀਮ 21 ਜਨਵਰੀ ਨੂੰ ਜੇਲ੍ਹ ਤੋਂ ਬਾਹਰ ਆਇਆ ਸੀ। ਉਸਦੀ ਪੈਰੋਲ 1 ਮਾਰਚ ਨੂੰ ਖਤਮ ਹੋ ਰਹੀ ਹੈ। ਇਸ ਦੌਰਾਨ ਰਾਮ ਰਹੀਮ ਬਰਨਾਵਾ ਆਸ਼ਰਮ 'ਚ ਰਹਿ ਰਿਹਾ ਹੈ। ਉੱਥੇ ਰਾਮ ਰਹੀਮ ਦੀ ਮੁੱਖ ਚੇਲੀ ਹਨੀਪ੍ਰੀਤ ਵੀ ਉਸ ਦੇ ਨਾਲ ਹੈ। ਇਸ ਤੋਂ ਪਹਿਲਾਂ ਹਨੀਪ੍ਰੀਤ ਨੇ ਰਾਮ ਰਹੀਮ ਨਾਲ ਮਿਲ ਕੇ 10 ਲੱਖ ਇੰਸਟਾ ਫਾਲੋਅਰਜ਼ ਹੋਣ 'ਤੇ ਉਨ੍ਹਾਂ ਦਾ ਧੰਨਵਾਦ ਕੀਤਾ ਸੀ ਅਤੇ ਦੋਵਾਂ ਨੇ ਇਕੱਠੇ ਕੇਕ ਵੀ ਕੱਟਿਆ ਸੀ।
ਰਾਮ ਰਹੀਮ ਨੇ ਕਿਹਾ ਕਿ ਇੱਕ ਸੱਚੇ ਸੰਤ ਨੂੰ ਚਾਪਲੂਸੀ ਪਸੰਦ ਨਹੀਂ ਹੈ, ਸੰਤ ਕਿਸੇ ਧਰਮ ਦਾ ਬੁਰਾ ਨਹੀਂ ਸੋਚਦੇ। ਰਾਮ ਰਹੀਮ ਨੇ ਕਿਹਾ ਕਿ ਦੁਨੀਆ ਨੇ ਕਿਸੇ ਵੀ ਸੰਤ ਅਤੇ ਅਵਤਾਰ ਨੂੰ ਨਹੀਂ ਬਖਸ਼ਿਆ। ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ ਧੀ ਹਨੀਪ੍ਰੀਤ ਦੇ ਇੰਸਟਾਗ੍ਰਾਮ 'ਤੇ 10 ਲੱਖ ਫਾਲੋਅਰਜ਼ ਹੋ ਗਏ ਹਨ। ਰਾਮ ਰਹੀਮ ਅਤੇ ਹਨੀਪ੍ਰੀਤ ਨੇ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਜਸ਼ਨ ਮਨਾਇਆ ਸੀ।