ਨਾਜਾਇਜ਼ ਮਾਈਨਿੰਗ ਫੜਨ ਲਈ ਡੇਢ ਵਜੇ ਲੁਧਿਆਣਾ 'ਚ ਬਿੱਟੂ ਦੀ ਛਾਪੇਮਾਰੀ

ਬਿੱਟੂ ਨੇ ਮੌਕੇ ’ਤੇ ਪਹੁੰਚ ਕੇ ਮਾਈਨਿੰਗ ਵਾਲੀ ਥਾਂ ਦੇਖੀ। ਬਿੱਟੂ ਨੇ ਕਿਹਾ ਕਿ ਇਸ ਜਗ੍ਹਾ 'ਤੇ ਆ ਕੇ ਮੈਂ ਖੁਦ ਹੈਰਾਨ ਹਾਂ ਕਿ ਇੱਥੇ ਇੰਨੇ ਵੱਡੇ ਪੱਧਰ 'ਤੇ ਰੇਤ ਦਾ ਕਾਲਾ ਕਾਰੋਬਾਰ ਹੋ ਰਿਹਾ ਹੈ।
ਨਾਜਾਇਜ਼ ਮਾਈਨਿੰਗ ਫੜਨ ਲਈ ਡੇਢ ਵਜੇ ਲੁਧਿਆਣਾ 'ਚ ਬਿੱਟੂ ਦੀ ਛਾਪੇਮਾਰੀ

ਪੰਜਾਬ ਦੇ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇਰ ਰਾਤ ਕਰੀਬ 1.30 ਵਜੇ ਦੇ ਕਰੀਬ ਜਗਰਾਉਂ ਦੇ ਆਖਰੀ ਪਿੰਡ ਬਹਾਦਰਕੇ ਪਹੁੰਚੇ। ਬਿੱਟੂ ਨੂੰ ਕਈ ਦਿਨਾਂ ਤੋਂ ਸੂਚਨਾ ਸੀ ਕਿ ਪਿੰਡ ਬਹਾਦਰਕੇ ਵਿੱਚ ਰਾਤ ਸਮੇਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਦੇਰ ਰਾਤ ਬਿੱਟੂ ਨੇ ਮੌਕੇ ’ਤੇ ਪਹੁੰਚ ਕੇ ਮਾਈਨਿੰਗ ਵਾਲੀ ਥਾਂ ਦੇਖੀ। ਬਿੱਟੂ ਨੇ ਕਿਹਾ ਕਿ ਇਸ ਜਗ੍ਹਾ 'ਤੇ ਆ ਕੇ ਮੈਂ ਖੁਦ ਹੈਰਾਨ ਹਾਂ ਕਿ ਇੱਥੇ ਇੰਨੇ ਵੱਡੇ ਪੱਧਰ 'ਤੇ ਰੇਤ ਦਾ ਕਾਲਾ ਕਾਰੋਬਾਰ ਹੋ ਰਿਹਾ ਹੈ।

ਇਹ ਮਾਈਨਿੰਗ ਸਤਲੁਜ ਦਰਿਆ ਵਿੱਚ ਹੋ ਰਹੀ ਹੈ। ਬਿੱਟੂ ਨੇ ਦੱਸਿਆ ਕਿ ਮੌਕਾ ਦੇਖ ਕੇ ਪਤਾ ਲੱਗਾ ਹੈ ਕਿ ਇੱਥੋਂ ਦੇਸੀ ਟਰਾਲੀਆਂ ਆਦਿ ਭਰ ਕੇ ਚੱਲ ਰਹੀਆਂ ਹਨ।ਪੰਜਾਬ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਬਿੱਟੂ ਨੇ ਕਿਹਾ ਕਿ ਨਾਜਾਇਜ਼ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਸਾਡੀਆਂ ਗੱਡੀਆਂ ਆ ਰਹੀਆਂ ਹਨ। ਇਨ੍ਹਾਂ ਲੋਕਾਂ ਨੇ ਸੜਕ ਜਾਮ ਕਰਨ ਲਈ ਸੜਕ 'ਤੇ ਮਿੱਟੀ ਦੇ ਵੱਡੇ-ਵੱਡੇ ਢੇਰ ਲਗਾ ਦਿੱਤੇ ਤਾਂ ਜੋ ਅਸੀਂ ਉਨ੍ਹਾਂ ਦਾ ਪਿੱਛਾ ਨਾ ਕਰ ਸਕੀਏ।

ਬਿੱਟੂ ਨੇ ਕਿਹਾ ਕਿ ਮੰਤਰੀ ਹਰਜੋਤ ਸਿੰਘ ਬੈਂਸ ਜ਼ਰੂਰ ਇੱਥੇ ਆ ਕੇ ਮੌਕਾ ਦੇਖਣ। ਜੇਕਰ 'ਆਪ' ਸਰਕਾਰ ਬਦਲਣ ਦੀ ਗੱਲ ਕਰਦੀ ਹੈ ਤਾਂ ਇੱਕ ਵਾਰ ਮੰਤਰੀ ਜ਼ਰੂਰ ਰਾਤ ਨੂੰ ਇੱਥੇ ਆ ਕੇ ਦੇਖ ਲੈਣ ਕਿ ਇੱਥੇ ਕਿਵੇਂ ਨਾਜਾਇਜ਼ ਮਾਈਨਿੰਗ ਹੋ ਰਹੀ ਹੈ। ਜੋ ਅੱਧੀ ਰਾਤ ਨੂੰ ਰੇਤ ਦੀਆਂ ਟਰਾਲੀਆਂ ਭਰਨ ਦੀ ਮਨਜੂਰੀ ਦੇ ਰਿਹਾ ਹੈ। ਬਿੱਟੂ ਨੇ ਕਿਹਾ ਕਿ ਇਹ ਨਾਜਾਇਜ਼ ਮਾਈਨਿੰਗ ਕਿਸ ਦੇ ਇਸ਼ਾਰੇ 'ਤੇ ਹੋ ਰਹੀ ਹੈ ਇਹ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਉਹ ਪ੍ਰਸ਼ਾਸਨ ਨੂੰ ਪੱਤਰ ਲਿਖਣਗੇ।

ਉਨ੍ਹਾਂ ਕਿਹਾ ਕਿ ਉਹ ਮੌਕੇ 'ਤੇ ਵੀ ਕੈਮਰੇ ਦੇ ਸਾਹਮਣੇ ਟਰਾਲੀ ਵਾਲਿਆਂ ਨੂੰ ਫੜ ਸਕਦੇ ਹਨ, ਪਰ ਉਹ ਕਿਸੇ ਦਾ ਨੁਕਸਾਨ ਨਹੀਂ ਕਰਨਗੇ। ਪ੍ਰਸ਼ਾਸਨ ਨੂੰ ਜਾਗਣ ਦੀ ਲੋੜ ਹੈ। ਇਸਤੋਂ ਪਹਿਲਾ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਮੰਤਰੀ ਮੰਡਲ ਨੇ ਪੰਜਾਬ ਮਾਈਨਰ ਮਿਨਰਲਜ਼ ਰੂਲਜ਼, 2013 ਦੇ ਨਿਯਮ 7.5 ਵਿੱਚ ਸੋਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਤਹਿਤ ਜੁਰਮਾਨਾ 5,000 ਅਤੇ 25,000 ਰੁਪਏ ਦੀ ਸੀਮਾ ਤੋਂ ਵਧਾ ਕੇ 50,000 ਅਤੇ 2.5 ਲੱਖ ਰੁਪਏ ਕਰ ਦਿੱਤਾ ਗਿਆ ਹੈ। ਇਹ ਫੈਸਲਾ ਇਸ ਤੱਥ ਦੇ ਮੱਦੇਨਜ਼ਰ ਲਿਆ ਗਿਆ ਹੈ ਕਿ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਲੋਕਾਂ ਨੂੰ ਜੁਰਮਾਨੇ ਦਾ ਡਰ ਹੈ।

Related Stories

No stories found.
Punjab Today
www.punjabtoday.com