ਅੱਜ ਸੁਖਬੀਰ ਬਾਦਲ ਕਰਨਗੇ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਜਾਰੀ

ਬਸਪਾ ਆਗੂ ਵੀ ਹੋਣਗੇ ਨਾਲ; ਗਰੀਬ ਅਤੇ ਪਛੜੇ ਵਰਗ ਲਈ ਵੱਡੇ ਚੋਣ ਵਾਅਦਿਆਂ ਦੀ ਤਿਆਰੀ ਚ ਸ਼੍ਰੋਮਣੀ ਅਕਾਲੀ ਦਲ
ਅੱਜ ਸੁਖਬੀਰ ਬਾਦਲ ਕਰਨਗੇ ਸ਼੍ਰੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਜਾਰੀ

ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਅੱਜ, ਭਾਵ ਮੰਗਲਵਾਰ ਨੂੰ ਚੋਣ ਮੈਨੀਫੈਸਟੋ ਜਾਰੀ ਕਰਨਗੇ। ਪਾਰਟੀ ਪ੍ਰਧਾਨ ਸੁਖਬੀਰ ਬਾਦਲ ਚੰਡੀਗੜ੍ਹ ਵਿੱਚ ਇਸ ਨੂੰ ਰਿਲੀਜ਼ ਕਰਨਗੇ। ਇਸ ਮੌਕੇ ਬਸਪਾ ਆਗੂ ਵੀ ਉਨ੍ਹਾਂ ਦੇ ਨਾਲ ਹੋਣਗੇ। ਅਕਾਲੀ ਦਲ, ਗਰੀਬ ਅਤੇ ਪਛੜੇ ਵਰਗ ਦੇ ਵੋਟਰਾਂ ਨੂੰ ਲੁਭਾਓਣ ਲਈ ਕਈ ਐਲਾਨ ਕਰਨ ਦੀ ਤਿਆਰੀ ਕਰ ਰਿਹਾ ਹੈ। ਅਜਿਹਾ ਹੋਇਆ ਤਾਂ ਚਰਨਜੀਤ ਚੰਨੀ ਦਾ ਮੁੱਖ ਮੰਤਰੀ ਬਣਨ ਦਾ ਦਾਅ ਨਾਕਾਮ ਵੀ ਹੋ ਸਕਦਾ ਹੈ।

ਪੰਜਾਬ ਵਿੱਚ ਅਕਾਲੀ ਦਲ ਇਸ ਵਾਰ ਭਾਜਪਾ ਤੋਂ ਬਿਨਾਂ ਚੋਣ ਲੜ ਰਿਹਾ ਹੈ। ਅਜਿਹੇ 'ਚ ਅਕਾਲੀ ਦਲ ਨੂੰ ਸ਼ਹਿਰੀ ਖੇਤਰ 'ਚ ਮੁਸ਼ਕਿਲ ਪੇਸ਼ ਆ ਰਹੀ ਹੈ। ਇਸ ਦੇ ਨਾਲ ਹੀ ਸੁਖਬੀਰ ਬਾਦਲ ਸਮੇਤ ਸਾਰੇ ਅਕਾਲੀ ਆਗੂ ਅਕਾਲੀ ਦਲ ਨੂੰ ਪੰਥਕ ਪਾਰਟੀ ਦੱਸ ਰਹੇ ਹਨ। ਤਾਂ ਜੋ ਪਿੰਡਾਂ ਵਿੱਚ ਸਿੱਖ ਵੋਟ ਬੈਂਕ ਆਪਣੇ ਹੱਕ ਵਿੱਚ ਕਰ ਸਕਣ। ਅਜਿਹੇ 'ਚ ਅਕਾਲੀ ਦਲ ਨੂੰ ਲੈ ਕੇ ਸ਼ਹਿਰ 'ਚ ਭੰਬਲਭੂਸਾ ਬਣਿਆ ਹੋਇਆ ਹੈ। ਮੰਨਿਆ ਜਾ ਰਿਹਾ ਹੈ ਕਿ ਸ਼ਹਿਰ ਨੂੰ ਪ੍ਰਭਾਵਿਤ ਕਰਨ ਲਈ ਵੱਡੇ ਚੋਣ ਐਲਾਨ ਵੀ ਕੀਤੇ ਜਾ ਸਕਦੇ ਹਨ।

ਪੰਜਾਬ ਵਿੱਚ ਸਿਆਸੀ ਪਾਰਟੀਆਂ ਮੁਫਤ ਦੀ ਰਾਜਨੀਤੀ ਖੇਡ ਰਹੀਆਂ ਹਨ। ਆਮ ਆਦਮੀ ਪਾਰਟੀ ਪਹਿਲਾਂ ਹੀ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ ਕਰ ਚੁੱਕੀ ਹੈ। ਕਾਂਗਰਸ ਨੇ ਸਸਤੀ ਬਿਜਲੀ ਅਤੇ ਬਿੱਲ ਮੁਆਫੀ ਦਾ ਦਾਅ ਖੇਡਿਆ ਹੈ। ਅਕਾਲੀ ਦਲ ਵੀ ਬੀਪੀਐਲ ਪਰਿਵਾਰਾਂ ਨੂੰ ਮੁਫਤ ਬਿਜਲੀ ਦੇਣ ਦੀ ਬਾਜ਼ੀ ਖੇਡਣ ਦੀ ਤਿਆਰੀ ਕਰ ਰਿਹਾ ਹੈ। ਅਜਿਹੇ 'ਚ ਸਭ ਦੀਆਂ ਨਜ਼ਰਾਂ ਅਕਾਲੀ ਦਲ ਦੇ ਮੈਨੀਫੈਸਟੋ 'ਤੇ ਟਿਕੀਆਂ ਹੋਈਆਂ ਹਨ।

Related Stories

No stories found.
logo
Punjab Today
www.punjabtoday.com