ਪਾਠਕ,ਰਾਘਵ ਅਤੇ ਹਰਭਜਨ ਦੇ ਨਾਂ ਪੰਜਾਬ ਤੋਂ ਰਾਜਸਭਾ ਮੇਂਬਰ ਲਈ ਸਭ ਤੋਂ ਅੱਗੇ

ਪਾਠਕ ਆਈਆਈਟੀ-ਦਿੱਲੀ ਵਿੱਚ ਸਹਾਇਕ ਪ੍ਰੋਫੈਸਰ ਹਨ।ਉਹ ਪਿਛਲੇ ਸਾਲਾਂ ਤੋਂ 'ਆਪ' ਲਈ ਰਣਨੀਤੀ ਘੜ ਰਹੇ ਹਨ ਅਤੇ 'ਆਪ' ਦੀ ਹਾਲੀਆ ਸ਼ਾਨਦਾਰ ਜਿੱਤ ਲਈ ਆਧਾਰ ਤਿਆਰ ਕਰ ਚੁੱਕੇ ਹਨ।
ਪਾਠਕ,ਰਾਘਵ ਅਤੇ ਹਰਭਜਨ ਦੇ ਨਾਂ ਪੰਜਾਬ ਤੋਂ ਰਾਜਸਭਾ ਮੇਂਬਰ ਲਈ ਸਭ ਤੋਂ ਅੱਗੇ

ਪੰਜਾਬ ਵਿਧਾਨਸਭਾ ਚੋਣਾਂ ਵਿਚ ਬੰਪਰ ਜਿੱਤ ਤੋਂ ਬਾਦ ਆਮ ਆਦਮੀ ਪਾਰਟੀ ਦੀ ਬੱਲੇ ਬੱਲੇ ਹੈ। ਪੰਜਾਬ ਦੀਆਂ ਸੱਤ ਵਿੱਚੋਂ ਪੰਜ ਸੀਟਾਂ ਲਈ 31 ਮਾਰਚ ਨੂੰ ਰਾਜ ਸਭਾ ਚੋਣਾਂ ਹੋਣੀਆਂ ਹਨ। ਸੋਮਵਾਰ (21 ਮਾਰਚ) ਨਾਮਜ਼ਦਗੀਆਂ ਦਾਖਲ ਕਰਨ ਦਾ ਆਖਰੀ ਦਿਨ ਹੈ। ਸਾਰੀਆਂ ਪੰਜ ਸੀਟਾਂ ਆਮ ਆਦਮੀ ਪਾਰਟੀ (ਆਪ) ਨੂੰ ਮਿਲਣਗੀਆਂ।

'ਆਪ' ਨੇ ਹਾਲੀਆ ਰਾਜ ਚੋਣਾਂ 'ਚ 117 ਵਿਧਾਨ ਸਭਾ ਸੀਟਾਂ 'ਚੋਂ 92 ਤੇ ਜਿੱਤ ਹਾਸਲ ਕੀਤੀ ਹੈ। ਸਿੱਖਿਆ ਸ਼ਾਸਤਰੀ ਸੰਦੀਪ ਪਾਠਕ, 'ਆਪ' ਦੇ ਦਿੱਲੀ ਤੋਂ ਵਿਧਾਇਕ ਅਤੇ ਰਾਸ਼ਟਰੀ ਬੁਲਾਰੇ ਰਾਘਵ ਚੱਢਾ ਅਤੇ ਸਾਬਕਾ ਸਪਿਨਰ ਹਰਭਜਨ ਸਿੰਘ 'ਆਪ' ਵੱਲੋਂ ਨਾਮਜ਼ਦਗੀਆਂ ਲੈਣ 'ਚ ਸਭ ਤੋਂ ਅੱਗੇ ਹਨ। ਪਾਠਕ ਆਈਆਈਟੀ-ਦਿੱਲੀ ਵਿੱਚ ਸਹਾਇਕ ਪ੍ਰੋਫੈਸਰ ਹਨ।

ਉਹ ਪਿਛਲੇ ਸਾਲਾਂ ਤੋਂ 'ਆਪ' ਲਈ ਰਣਨੀਤੀ ਘੜ ਰਹੇ ਹਨ ਅਤੇ 'ਆਪ' ਦੀ ਹਾਲੀਆ ਸ਼ਾਨਦਾਰ ਜਿੱਤ ਲਈ ਆਧਾਰ ਤਿਆਰ ਕਰ ਚੁੱਕੇ ਹਨ। ਕੈਮਬ੍ਰਿਜ ਯੂਨੀਵਰਸਿਟੀ ਤੋਂ ਪੀਐਚਡੀ ਕਰਨ ਵਾਲੇ ਪਾਠਕ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਟੀਮ ਵਿੱਚ ਬੈਕਰੂਮ ਬੁਆਏ ਵਜੋਂ ਜਾਣਿਆ ਜਾਂਦਾ ਹੈ। ਕੇਜਰੀਵਾਲ ਨੇ ਐਤਵਾਰ ਨੂੰ ਪੰਜਾਬ ਦੀ ਜਿੱਤ ਲਈ ਪਾਠਕ ਦਾ ਧੰਨਵਾਦ ਵੀ ਕੀਤਾ ਸੀ ।

ਉਨ੍ਹਾਂ ਨੇ ਪਾਠਕ ਦੀ ਸਿਆਸੀ ਰਣਨੀਤੀਕਾਰ ਅਤੇ ਮੁਹਿੰਮ ਡਿਜ਼ਾਈਨਰ ਵਜੋਂ ਪਾਏ ਯੋਗਦਾਨ ਲਈ ਸ਼ਲਾਘਾ ਕੀਤੀ। ਕੇਜਰੀਵਾਲ 'ਆਪ' ਦੇ ਦਿੱਲੀ ਦੇ ਰਾਜਿੰਦਰ ਨਗਰ ਤੋਂ ਵਿਧਾਇਕ ਅਤੇ ਪੰਜਾਬ 'ਚ ਪਾਰਟੀ ਦੇ ਸਹਿ-ਇੰਚਾਰਜ ਰਾਘਵ ਚੱਢਾ ਦੀ ਤਾਰੀਫ ਕਰਦੇ ਰਹਿੰਦੇ ਹਨ। ਚੱਢਾ ਨੇ ਪੰਜਾਬ ਚੋਣਾਂ ਦੌਰਾਨ ਆਪਣੀ ਪਾਰਟੀ ਲਈ ਸਖ਼ਤ ਮਿਹਨਤ ਕੀਤੀ ਹੈ।

'ਆਪ' ਦੀ ਤਰਫੋਂ ਰਾਘਵ ਚੱਢਾ ਨੂੰ ਰਾਜ ਸਭਾ ਭੇਜਿਆ ਜਾ ਸਕਦਾ ਹੈ। ਹਰਭਜਨ ਸਿੰਘ ਦਾ ਨਾਂ ‘ਆਪ’ ਦੇ ਪੰਜਾਬ ਤੋਂ ਰਾਜ ਸਭਾ ਦੇ ਸੰਭਾਵਿਤ ਉਮੀਦਵਾਰ ਵਜੋਂ ਵੀ ਚਰਚਾ ਵਿੱਚ ਹੈ। ਰਾਜ ਸਭਾ ਦੇ ਸੰਸਦ ਮੈਂਬਰਾਂ ਦਾ ਕਾਰਜਕਾਲ 9 ਅਪ੍ਰੈਲ ਨੂੰ ਖਤਮ ਹੋਣ ਕਾਰਨ ਪੰਜਾਬ ਵਿੱਚ ਪੰਜ ਸੀਟਾਂ ਖਾਲੀ ਹੋ ਰਹੀਆਂ ਹਨ।

ਇਹ ਸੰਸਦ ਮੈਂਬਰ ਹਨ ਪ੍ਰਤਾਪ ਸਿੰਘ ਬਾਜਵਾ ਅਤੇ ਐਸਐਸ ਦੂਲੋਂ (ਦੋਵੇਂ ਕਾਂਗਰਸ), ਸ਼ਵੇਤ ਮਲਿਕ (ਭਾਜਪਾ), ਨਰੇਸ਼ ਗੁਜਰਾਲ (ਸ਼੍ਰੋਮਣੀ ਅਕਾਲੀ ਦਲ) ਅਤੇ ਐਸਐਸ ਢੀਂਡਸਾ (ਸ਼੍ਰੋਮਣੀ ਅਕਾਲੀ ਦਲ-ਯੂਨਾਈਟਿਡ)। ਪੰਜਾਬ ਵਿੱਚ ਰਾਜ ਸਭ ਦੀਆਂ ਸੱਤ ਸੀਟਾਂ ਹਨ। ਬਲਵਿੰਦਰ ਸਿੰਘ ਭੂੰਦੜ (ਸ਼੍ਰੋਮਣੀ ਅਕਾਲੀ ਦਲ), ਅੰਬਿਕਾ ਸੋਨੀ (ਕਾਂਗਰਸ) ਦਾ ਕਾਰਜਕਾਲ 4 ਜੁਲਾਈ ਨੂੰ ਖਤਮ ਹੋ ਰਿਹਾ ਹੈ। ਇਨ੍ਹਾਂ ਦੋਵਾਂ ਸੀਟਾਂ ਲਈ ਇਸ ਸਾਲ ਦੇ ਅਖੀਰ ਵਿਚ ਵੋਟਾਂ ਪੈਣਗੀਆਂ।

Related Stories

No stories found.
logo
Punjab Today
www.punjabtoday.com