Sangrur: ਜ਼ਿਮਨੀ ਚੋਣ ਜੇਤੂ ਸਿਮਰਨਜੀਤ ਸਿੰਘ ਮਾਨ ਕੌਣ ਹਨ?

ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਇੱਕ ਸਿਆਸਤਦਾਨ ਅਤੇ ਸਾਬਕਾ IPS ਅਧਿਕਾਰੀ ਹਨ। ਉਹਨਾਂ ਦੀ ਆਪਣੀ ਇੱਕ ਵੱਖਰੀ ਸਿਆਸੀ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਹੈ।
Sangrur: ਜ਼ਿਮਨੀ ਚੋਣ ਜੇਤੂ ਸਿਮਰਨਜੀਤ ਸਿੰਘ ਮਾਨ ਕੌਣ ਹਨ?

ਸਿਮਰਨਜੀਤ ਸਿੰਘ ਮਾਨ ਦਾ ਜਨਮ 20 ਮਈ 1945 ਵਿੱਚ ਸ਼ਿਮਲਾ ਵਿੱਚ ਹੋਇਆ ਸੀ। ਉਹ ਪੰਜਾਬ ਦੇ ਇੱਕ ਸਿਆਸਤਦਾਨ ਅਤੇ ਸਾਬਕਾ ਪੁਲਿਸ ਅਧਿਕਾਰੀ ਹਨ। ਉਹ ਸਿਆਸੀ ਪਾਰਟੀ ਅਕਾਲੀ ਦਲ ਦੇ ਪ੍ਰਧਾਨ ਹਨ। ਇਸਤੋਂ ਪਹਿਲਾਂ ਵੀ ਮਾਨ ਦੋ ਵਾਰ MP ਬਣੇ ਹਨ, ਇੱਕ ਵਾਰ 1989 ਵਿੱਚ ਤਰਨ ਤਾਰਨ ਤੋਂ ਅਤੇ ਫਿਰ 1999 ਵਿੱਚ ਸੰਗਰੂਰ ਤੋਂ। ਉਹਨਾਂ ਨੂੰ ਲਗਭਗ 30 ਵਾਰ ਗ੍ਰਿਫਤਾਰ ਕੀਤਾ ਗਿਆ ਜਾਂ ਨਜ਼ਰਬੰਦ ਕੀਤਾ ਗਿਆ ਪਰ ਕਦੇ ਵੀ ਉਹਨਾਂ ਦਾ ਦੋਸ਼ ਸਾਬਿਤ ਨਹੀਂ ਹੋਇਆ।

ਮਾਨ ਇੱਕ ਫੌਜੀ-ਸਿਆਸੀ ਪਿਛੋਕੜ ਤੋਂ ਆਉਂਦੇ ਹਨ। ਉਨ੍ਹਾਂ ਦੇ ਪਿਤਾ ਲੈਫਟੀਨੈਂਟ ਕਰਨਲ ਜੋਗਿੰਦਰ ਸਿੰਘ ਮਾਨ 1967 ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਨ। ਮਾਨ ਨੇ ਬਿਸ਼ਪ ਕਾਟਨ ਸਕੂਲ, ਸ਼ਿਮਲਾ ਅਤੇ ਸਰਕਾਰੀ ਕਾਲਜ ਚੰਡੀਗੜ੍ਹ ਤੋਂ ਸਿੱਖਿਆ ਪ੍ਰਾਪਤ ਕੀਤੀ। ਉਹ "ਇਤਿਹਾਸ", "ਪੰਜਾਬੀ", "ਧਰਮ" ਅਤੇ "ਰਾਜਨੀਤੀ ਵਿਗਿਆਨ" ਦੇ ਵਿਸ਼ਿਆਂ ਵਿੱਚ ਸੋਨ ਤਮਗਾ ਜੇਤੂ ਹਨ।

ਮਾਨ ਨੇ 1966 ਵਿੱਚ ਕੇਂਦਰੀ ਸਿਵਲ ਸੇਵਾਵਾਂ ਦੀ ਪ੍ਰੀਖਿਆ ਦਿੱਤੀ ਸੀ, ਅਤੇ ਬਾਅਦ ਵਿੱਚ 1967 ਵਿੱਚ ਭਾਰਤੀ ਪੁਲਿਸ ਸੇਵਾ ਵਿੱਚ ਸ਼ਾਮਲ ਹੋ ਗਏ ਸਨ। ਉਹਨਾਂ ਨੇ ASP ਲੁਧਿਆਣਾ, SSP ਫਿਰੋਜ਼ਪੁਰ, SSP ਫਰੀਦਕੋਟ, AIG-GRP ਪੰਜਾਬ-ਪਟਿਆਲਾ ਡਵੀਜ਼ਨ, ਵਿਜੀਲੈਂਸ ਬਿਊਰੋ ਚੰਡੀਗੜ੍ਹ ਦੇ ਡਿਪਟੀ ਡਾਇਰੈਕਟਰ, ਪੰਜਾਬ ਆਰਮਡ ਪੁਲਿਸ ਦੇ ਕਮਾਂਡੈਂਟ ਅਤੇ CISF, ਬੰਬਈ ਦੇ ਗਰੁੱਪ ਕਮਾਂਡੈਂਟ ਸਮੇਤ ਕਈ ਅਹੁਦਿਆਂ 'ਤੇ ਸੇਵਾ ਕੀਤੀ। ਉਹਨਾਂ ਨੇ ਪਾਕਿਸਤਾਨ ਤੋਂ ਡਰੱਗ ਸਮੱਗਲਰਾਂ 'ਤੇ ਸਭ ਤੋਂ ਸਫਲ ਕਾਰਵਾਈ ਦੀ ਅਗਵਾਈ ਕੀਤੀ ਸੀ। ਮਾਨ ਦੇ ਅਧੀਨ 7403 ਦੇ ਕਰੀਬ ਨਸ਼ਾ ਤਸਕਰ ਅਤੇ ਗੁੰਡੇ ਫੜੇ ਗਏ ਸਨ।

ਪੰਜਾਬ ਦੀ ਗਰਮ ਸਿਆਸਤ ਦਾ ਧੁਰਾ ਮੰਨੇ ਜਾਂਦੇ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦਾ ਨਾਂ ਹਮੇਸ਼ਾ ਲਈ ਤਰਨਤਾਰਨ ਨਾਲ ਜੁੜਿਆ ਰਹੇਗਾ। ਉਨ੍ਹਾਂ ਨੇ ਇੱਥੋਂ 1989 ਵਿੱਚ ਲੋਕ ਸਭਾ ਚੋਣ ਲੜ ਕੇ ਇਤਿਹਾਸ ਰਚਿਆ ਸੀ। ਹਾਲਾਂਕਿ 25 ਸਾਲਾਂ ਬਾਅਦ ਇਸੇ ਹਲਕੇ ਤੋਂ ਚੋਣ ਦੌਰਾਨ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

1984 ਵਿੱਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਦਿੱਲੀ ਵਿੱਚ ਹੋਏ ਸਿੱਖ ਵਿਰੋਧੀ ਦੰਗਿਆਂ ਦੇ ਵਿਰੋਧ ਵਿੱਚ ਉਨ੍ਹਾਂ ਨੇ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ।

ਮਾਨ 'ਤੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਕਾਰਨ ਦੇਸ਼ਧ੍ਰੋਹ ਦੇ ਕਈ ਕੇਸ ਦਰਜ ਕੀਤੇ ਗਏ ਸਨ। ਲਗਾਤਾਰ ਪੰਜ ਸਾਲ ਭਾਗਲਪੁਰ ਜੇਲ੍ਹ ਵਿੱਚ ਨਜ਼ਰਬੰਦ ਰਹੇ ਮਾਨ ਨੇ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਤਰਨਤਾਰਨ ਤੋਂ ਨਾਮਜ਼ਦਗੀ ਦਾਖ਼ਲ ਕੀਤੀ ਅਤੇ 5,27,707 ਵੋਟਾਂ ਲੈ ਕੇ ਰਿਕਾਰਡਤੋੜ ਜਿੱਤ ਹਾਸਲ ਕੀਤੀ। ਉਨ੍ਹਾਂ ਦੇ ਖਿਲਾਫ ਅਜੀਤ ਸਿੰਘ ਮਾਨ ਨੇ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ। ਚੋਣਾਂ ਵਿੱਚ ਕਾਂਗਰਸੀ ਉਮੀਦਵਾਰ ਅਜੀਤ ਸਿੰਘ ਮਾਨ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਉਨ੍ਹਾਂ ਨੂੰ ਤਰਨਤਾਰਨ ਤੋਂ ਲੋਕ ਸਭਾ ਮੈਂਬਰ ਬਣਨ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

1999 ਵਿੱਚ ਮਾਨ ਨੇ ਲੋਕ ਸਭਾ ਹਲਕਾ ਸੰਗਰੂਰ ਤੋਂ ਦੂਜੀ ਵਾਰ ਸੰਸਦ ਮੈਂਬਰ ਦੀ ਚੋਣ ਜਿੱਤੀ। ਤਰਨਤਾਰਨ ਵਿਖੇ ਰਿਕਾਰਡ ਤੋੜ ਜਿੱਤ ਤੋਂ ਬਾਅਦ ਮਾਨ ਦੇਸ਼ ਦੀ ਪਾਰਲੀਮੈਂਟ ਤੱਕ ਨਹੀਂ ਪਹੁੰਚ ਸਕੇ। 2014 ਦੀਆਂ ਲੋਕ ਸਭਾ ਚੋਣਾਂ ਵਿੱਚ ਸਿਮਰਨਜੀਤ ਸਿੰਘ ਮਾਨ ਨੇ ਅਕਾਲੀ ਦਲ ਅੰਮ੍ਰਿਤਸਰ ਦੀ ਤਰਫੋਂ ਹਲਕਾ ਖਡੂਰ ਸਾਹਿਬ ਤੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਸੀ। ਇਸ ਚੋਣ ਵਿੱਚ ਕੁੱਲ 17 ਉਮੀਦਵਾਰ ਮੈਦਾਨ ਵਿੱਚ ਸਨ। ਇਸ ਚੋਣ ਵਿੱਚ ਸਿਮਰਨਜੀਤ ਸਿੰਘ ਮਾਨ ਨੂੰ ਸਿਰਫ਼ 13,990 ਵੋਟਾਂ ਮਿਲੀਆਂ। ਚੋਣ ਨਤੀਜਿਆਂ 'ਚ ਉਹ ਚੌਥੇ ਨੰਬਰ 'ਤੇ ਆਏ ਸਨ, ਨਾਲ ਹੀ ਮਾਨ ਦੀ ਜ਼ਮਾਨਤ ਜ਼ਬਤ ਹੋ ਗਈ ਸੀ।

ਅਤੇ ਹੁਣ 2022 ਵਿੱਚ ਇੱਕ ਵਾਰ ਫ਼ਿਰ ਉਹਨਾਂ ਨੇ ਲਗਭਗ 7,000 ਵੋਟਾਂ ਦੇ ਫ਼ਰਕ ਨਾਲ ਸੰਗਰੂਰ ਦੀ ਜ਼ਿਮਨੀ ਚੋਣ ਜਿੱਤੀ ਹੈ। ਇਸ ਰੇਸ ਵਿੱਚ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਦੂਜੇ ਨੰਬਰ 'ਤੇ ਰਹੇ।

Related Stories

No stories found.
logo
Punjab Today
www.punjabtoday.com