IAS ਪੋਪਲੀ ਦਾ ਦਾਅਵਾ,ਵਿਜੀਲੈਂਸ ਮੇਰੇ ਪੁੱਤਰ ਦੀ ਮੌਤ ਲਈ ਜਿੰਮੇਵਾਰ

ਜਿਸ ਪਿਸਤੌਲ ਨਾਲ ਕਾਰਤਿਕ ਪੋਪਲੀ ਨੂੰ ਗੋਲੀ ਲੱਗੀ ,ਉਸ ਦਾ ਲਾਇਸੈਂਸ ਉਸ ਦੇ ਪਿਤਾ ਆਈਏਐਸ ਸੰਜੇ ਪੋਪਲੀ ਦੇ ਨਾਂ 'ਤੇ ਹੈ।
IAS ਪੋਪਲੀ ਦਾ ਦਾਅਵਾ,ਵਿਜੀਲੈਂਸ ਮੇਰੇ ਪੁੱਤਰ ਦੀ ਮੌਤ ਲਈ ਜਿੰਮੇਵਾਰ

ਭ੍ਰਿਸ਼ਟਾਚਾਰ ਦੇ ਮਾਮਲੇ 'ਚ ਫਸੇ ਪੰਜਾਬ ਦੇ ਸੀਨੀਅਰ ਆਈਏਐਸ ਅਧਿਕਾਰੀ ਸੰਜੇ ਪੋਪਲੀ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਕਾਰਤਿਕ ਪੋਪਲੀ ਦਾ ਕਤਲ ਕਰ ਦਿੱਤਾ ਗਿਆ ਹੈ। ਪੋਪਲੀ ਨੇ ਕਿਹਾ ਕਿ ਵਿਜੀਲੈਂਸ ਨੇ ਉਨ੍ਹਾਂ ਦੇ ਸਾਹਮਣੇ ਪੁੱਤਰ ਨੂੰ ਗੋਲੀ ਮਾਰ ਦਿੱਤੀ। ਮੈਂ ਇਸ ਦਾ ਚਸ਼ਮਦੀਦ ਗਵਾਹ ਹਾਂ। ਹੁਣ ਇਹ ਮੈਨੂੰ ਕਤਲ ਕਰ ਦੇਣਗੇ।

ਪੋਪਲੀ ਨੂੰ ਸ਼ਨੀਵਾਰ ਦੇਰ ਰਾਤ ਹਸਪਤਾਲ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੇ ਮੀਡੀਆ ਦੇ ਸਾਹਮਣੇ ਇਹ ਗੱਲ ਕਹੀ। ਜਿਸ ਪਿਸਤੌਲ ਨਾਲ ਕਾਰਤਿਕ ਪੋਪਲੀ ਨੂੰ ਗੋਲੀ ਮਾਰੀ ਗਈ ਸੀ, ਉਸ ਦਾ ਲਾਇਸੈਂਸ ਉਸ ਦੇ ਪਿਤਾ ਆਈਏਐਸ ਸੰਜੇ ਪੋਪਲੀ ਦੇ ਨਾਂ 'ਤੇ ਹੈ। ਪੁਲਸ ਮੁਤਾਬਕ ਵਿਦੇਸ਼ੀ ਪਿਸਤੌਲ ਦੀ ਗੋਲੀ ਕਾਰਤਿਕ ਦੇ ਸਿਰ ਤੇ ਲੱਗ ਕੇ ਸਿੱਧੀ ਕੰਧ 'ਚ ਜਾ ਲੱਗੀ।

ਪੁਲੀਸ ਸੂਤਰਾਂ ਅਨੁਸਾਰ ਪਿਸਤੌਲ ਵਿੱਚ ਸਿਰਫ਼ ਇੱਕ ਗੋਲੀ ਸੀ। ਸੈਕਟਰ-11 ਥਾਣੇ ਦੀ ਪੁਲੀਸ ਨੇ ਕਾਰਤਿਕ ਦੀ ਲਾਸ਼ ਨੂੰ ਜੀਐਮਐਸਐਚ-16 ਦੇ ਮੁਰਦਾਘਰ ਵਿੱਚ ਰਖਵਾਇਆ ਹੈ। ਇਹ ਪਿਸਤੌਲ ਪੋਪਲੀ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਦੇ ਘਰੋਂ ਬਰਾਮਦ ਹੋਏ ਗੈਰ-ਕਾਨੂੰਨੀ ਕਾਰਤੂਸ ਮਾਮਲੇ ਦੀ ਜਾਂਚ ਦਾ ਹਿੱਸਾ ਸੀ। ਜੇਕਰ ਪੁਲਸ ਇਸ ਨੂੰ ਹਿਰਾਸਤ 'ਚ ਲੈ ਲੈਂਦੀ ਤਾਂ ਹਾਦਸੇ ਨੂੰ ਰੋਕਿਆ ਜਾ ਸਕਦਾ ਸੀ। ਘਟਨਾ ਤੋਂ ਬਾਅਦ ਜਦੋਂ ਪੁਲਸ ਮੌਕੇ 'ਤੇ ਪਹੁੰਚੀ ਅਤੇ ਕਾਰਤਿਕ ਨੂੰ ਹਸਪਤਾਲ ਲੈ ਕੇ ਜਾਣ ਲੱਗੀ ਤਾਂ ਪਰਿਵਾਰਕ ਮੈਂਬਰ ਅੜੇ ਹੋਏ ਸਨ। ਕਿਹਾ ਕਿ ਹੁਣ ਸਾਡਾ ਮੁੰਡਾ ਮਰ ਗਿਆ ਹੈ, ਇਸ ਨੂੰ ਚੁੱਕ ਕੇ ਕੀ ਕਰੋਗੇ।

ਇਸ ਤੋਂ ਬਾਅਦ ਪੁਲਸ ਨੇ ਕਾਰਤਿਕ ਦੀ ਜਾਨ ਬਚਾਉਣ ਦਾ ਹਵਾਲਾ ਦਿੰਦੇ ਹੋਏ ਪਰਿਵਾਰ ਨੂੰ ਸਮਝਾਇਆ ਅਤੇ ਕਾਰਤਿਕ ਨੂੰ ਤੁਰੰਤ ਐਂਬੂਲੈਂਸ ਰਾਹੀਂ ਸੈਕਟਰ-16 ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 1993 ਵਿੱਚ ਪੰਜਾਬ ਸਿਵਲ ਸਰਵਿਸਿਜ਼ ਲਈ ਚੁਣੇ ਗਏ ਅਤੇ 2008 ਵਿੱਚ ਆਈਏਐਸ ਬਣ ਗਏ, ਸੰਜੇ ਪੋਪਲੀ ਦੀ ਸਰਕਾਰ ਨਾਲ ਕਦੇ ਵੀ ਨਹੀਂ ਬਣੀ । ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਭ੍ਰਿਸ਼ਟਾਚਾਰ ਦੇ ਇੱਕ ਕੇਸ ਵਿੱਚ ਗ੍ਰਿਫ਼ਤਾਰ ਪੋਪਲੀ ਨੇ ਉੱਚ ਸਿਵਲ ਸੇਵਾਵਾਂ ਕਾਡਰ ਵਿੱਚ ਤਰੱਕੀ ਲਈ ਸਰਕਾਰ ਖ਼ਿਲਾਫ਼ ਲੰਮੀ ਕਾਨੂੰਨੀ ਲੜਾਈ ਲੜੀ ਸੀ। ਇਸ ਦੌਰਾਨ ਸੰਜੇ ਪੋਪਲੀ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਐਸਡੀਐਮ ਦੇ ਅਹੁਦੇ ’ਤੇ ਰੱਖਿਆ ਗਿਆ। ਹਾਲਾਂਕਿ ਉਸ ਸਮੇਂ ਵੀ ਵਿਵਾਦਾਂ ਨੇ ਉਨ੍ਹਾਂ ਦਾ ਪਿੱਛਾ ਨਹੀਂ ਛੱਡਿਆ।

Related Stories

No stories found.
logo
Punjab Today
www.punjabtoday.com