'ਵਾਰ ਗੀਤ' : ਮੂਸੇਵਾਲਾ ਦੇ ਗੀਤ ਦਾ ਵਿਵਾਦ ਸੁਲਝਿਆ, ਸ਼ਾਹੀ ਇਮਾਮ ਸੰਤੁਸ਼ਟ

ਬਲਕੌਰ ਸਿੰਘ ਨੇ ਸ਼ਾਹੀ ਇਮਾਮ ਨੂੰ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਸਿੱਧੂ ਮੂਸੇਵਾਲਾ ਨੂੰ ਹਮੇਸ਼ਾ ਪਿਆਰ ਦਿੱਤਾ ਹੈ ਅਤੇ ਸਿੱਧੂ ਮੁਸਲਿਮ ਭਾਈਚਾਰੇ ਬਾਰੇ ਕਦੇ ਵੀ ਗਲਤ ਨਹੀਂ ਸੋਚ ਸਕਦਾ।
'ਵਾਰ ਗੀਤ' : ਮੂਸੇਵਾਲਾ ਦੇ ਗੀਤ ਦਾ ਵਿਵਾਦ ਸੁਲਝਿਆ, ਸ਼ਾਹੀ ਇਮਾਮ ਸੰਤੁਸ਼ਟ

ਸਿੱਧੂ ਮੂਸੇਵਾਲਾ ਦੇ ਗੀਤ 'ਵਾਰ' 'ਚ ਸ਼ਬਦ ਮੁਹੰਮਦ ਨੂੰ ਲੈਕੇ ਵਿਵਾਦ ਹੋ ਗਿਆ ਸੀ। ਹੁਣ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਨਵੇਂ ਗੀਤ 'ਵਾਰ' ਨੂੰ ਲੈ ਕੇ ਪੈਦਾ ਹੋਇਆ ਵਿਵਾਦ ਸੁਲਝ ਗਿਆ ਹੈ। ਇਸ ਗੀਤ 'ਤੇ ਮੁਸਲਿਮ ਭਾਈਚਾਰੇ ਵੱਲੋਂ ਉਠਾਏ ਗਏ ਇਤਰਾਜ਼ 'ਤੇ ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਸਪੱਸ਼ਟ ਕੀਤੀ ਗਈ ਸਥਿਤੀ ਨੂੰ ਸਹੀ ਮੰਨਿਆ ਹੈ।

ਜ਼ਿਕਰਯੋਗ ਹੈ ਕਿ ਬਲਕੌਰ ਸਿੰਘ ਨੇ ਮੰਗਲਵਾਰ ਨੂੰ ਆਪਣੇ ਬੇਟੇ ਸਿੱਧੂ ਮੂਸੇਵਾਲਾ ਦਾ ਗੀਤ 'ਵਾਰ' ਰਿਲੀਜ਼ ਕੀਤਾ ਸੀ। ਇਸ ਗੀਤ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ, ਕਿ ਇਹ ਗੀਤ ਪੈਗੰਬਰ ਮੁਹੰਮਦ ਸਾਹਿਬ ਦਾ ਹਵਾਲਾ ਦਿੰਦਾ ਹੈ। ਬੁੱਧਵਾਰ ਨੂੰ ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਇਸ ਮੁੱਦੇ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨਾਲ ਗੱਲ ਕੀਤੀ।

ਬਲਕੌਰ ਸਿੰਘ ਨੇ ਫੋਨ 'ਤੇ ਗੱਲਬਾਤ ਦੌਰਾਨ ਸ਼ਾਹੀ ਇਮਾਮ ਨੂੰ ਦੱਸਿਆ ਕਿ ਗੀਤ 'ਚ ਵਰਤਿਆ ਗਿਆ 'ਮੁਹੰਮਦ' ਸ਼ਬਦ ਪੈਗੰਬਰ ਮੁਹੰਮਦ ਸਾਹਿਬ ਲਈ ਨਹੀਂ, ਸਗੋਂ ਉਸ ਸਮੇਂ ਦੇ ਬਾਦਸ਼ਾਹ ਅਮੀਰ ਦੋਸਤ ਮੁਹੰਮਦ ਖਾਨ ਬਾਰੇ ਹੈ, ਜਿਸ ਨਾਲ ਹਰੀ ਸਿੰਘ ਨਲੂਆ ਨੇ ਗੱਲ ਕੀਤੀ ਸੀ, ਜਿਸ 'ਤੇ ਜੰਗ ਲੜੀ ਗਈ ਸੀ। ਬਲਕੌਰ ਸਿੰਘ ਨੇ ਸ਼ਾਹੀ ਇਮਾਮ ਨੂੰ ਵੀ ਕਿਹਾ ਕਿ ਮੁਸਲਿਮ ਭਾਈਚਾਰੇ ਨੇ ਸਿੱਧੂ ਮੂਸੇਵਾਲਾ ਨੂੰ ਹਮੇਸ਼ਾ ਪਿਆਰ ਦਿੱਤਾ ਹੈ।

ਉਨ੍ਹਾਂ ਦੱਸਿਆ ਕਿ ਇਹ ਸ਼ਬਦ ਜੋਵਰੋਲ ਕਿਲ੍ਹੇ ਦੀ ਲੜਾਈ ਦੇ ਸੰਦਰਭ ਵਿੱਚ ਵਰਤਿਆ ਗਿਆ ਹੈ। ਉਸ ਲੜਾਈ ਵਿਚ ਖ਼ਾਨ ਮੁਹੰਮਦ ਅਤੇ ਉਸ ਦੇ ਪੰਜ ਪੁੱਤਰਾਂ ਦਾ ਜ਼ਿਕਰ ਕਰਦਿਆਂ 'ਮੁਹੰਮਦ' ਸ਼ਬਦ ਲਿਖਿਆ ਗਿਆ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗੀਤ ਸੱਤ ਮਿੰਟ ਦਾ ਸੀ ਪਰ ਸ਼ੁਭਦੀਪ ਦੀ ਮੌਤ ਤੋਂ ਬਾਅਦ ਗੀਤ ਅਧੂਰਾ ਰਹਿ ਗਿਆ।

ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਹਜ਼ਰਤ ਮੁਹੰਮਦ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ । ਜੇਕਰ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੋਵੇ ਤਾਂ ਮੁਆਫ਼ੀ ਮੰਗਦਾ ਹੈ। ਉਨ੍ਹਾਂ ਸ਼ਾਹੀ ਇਮਾਮ ਨੂੰ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੋ ਵੀ ਇਤਿਹਾਸ ਨਾਲ ਸਬੰਧਤ ਗੀਤ ਗਾਉਣਾ ਚਾਹੁੰਦਾ ਹੈ, ਉਹ ਇੱਕ ਵਾਰ ਇਤਿਹਾਸ ਜ਼ਰੂਰ ਪੜ੍ਹੇ ਅਤੇ ਨਾਲ ਹੀ ਸਬੰਧਤ ਧਰਮ ਦੇ ਵਿਦਵਾਨਾਂ ਨਾਲ ਵੀ ਗੱਲ ਕਰੇ। ਦੂਜੇ ਪਾਸੇ ਪੰਜਾਬ ਦੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਸਿੱਧੂ ਮੂਸੇਵਾਲਾ ਦੇ ਗੀਤ ਵਿੱਚ ਇਤਿਹਾਸ ਦੇ ਸੰਦਰਭ ਨੂੰ ਦਰੁਸਤ ਮੰਨਦਿਆਂ ਬਲਕੌਰ ਸਿੰਘ ਨਾਲ ਹੋਈ ਗੱਲਬਾਤ 'ਤੇ ਤਸੱਲੀ ਪ੍ਰਗਟਾਈ ਹੈ।

Related Stories

No stories found.
Punjab Today
www.punjabtoday.com