ਸ਼ੁਭਮਨ ਗਿੱਲ ਨੇ ਵਨਡੇ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾ ਤੋੜੇ ਕਈ ਰਿਕਾਰਡ

ਸ਼ੁਭਮਨ ਗਿੱਲ 149 ਗੇਂਦਾਂ ਵਿੱਚ 208 ਦੌੜਾਂ ਬਣਾ ਕੇ ਵਨਡੇ ਇਤਿਹਾਸ ਵਿੱਚ ਦੋਹਰਾ ਸੈਂਕੜਾ ਬਣਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ।
ਸ਼ੁਭਮਨ ਗਿੱਲ ਨੇ ਵਨਡੇ ਕ੍ਰਿਕਟ 'ਚ ਦੋਹਰਾ ਸੈਂਕੜਾ ਲਗਾ ਤੋੜੇ ਕਈ ਰਿਕਾਰਡ

ਸ਼ੁਭਮਨ ਵਨਡੇ 'ਚ ਦੋਹਰਾ ਸੈਂਕੜਾ ਲਗਾਉਣ ਵਾਲਾ 5ਵਾਂ ਭਾਰਤੀ ਖਿਡਾਰੀ ਬਣ ਗਿਆ ਹੈ। ਮੋਹਾਲੀ ਦੇ ਲਾਲ ਸ਼ੁਭਮਨ ਗਿੱਲ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਇਤਿਹਾਸ ਰਚ ਦਿੱਤਾ ਹੈ। ਉਹ 149 ਗੇਂਦਾਂ ਵਿੱਚ 208 ਦੌੜਾਂ ਬਣਾ ਕੇ ਵਨਡੇ ਇਤਿਹਾਸ ਵਿੱਚ ਦੋਹਰਾ ਸੈਂਕੜਾ ਬਣਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ। ਉਸਦੀ ਇਸ ਕਾਮਯਾਬੀ ਤੋਂ ਪਰਿਵਾਰ ਬਹੁਤ ਖੁਸ਼ ਹੈ।

ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਮਾਂ ਕੀਰਤ ਗਿੱਲ ਨੇ ਦੱਸਿਆ ਕਿ ਜਿਵੇਂ ਹੀ ਉਨ੍ਹਾਂ ਦੇ ਬੇਟੇ ਨੇ ਸੈਂਕੜਾ ਲਗਾਇਆ ਤਾਂ ਉਨ੍ਹਾਂ ਦੇ ਜ਼ਮੀਰ ਤੋਂ ਆਵਾਜ਼ ਆਉਣ ਲੱਗੀ ਕਿ ਅੱਜ ਕੁਝ ਵੱਡਾ ਹੋਣ ਵਾਲਾ ਹੈ। ਜਿਵੇਂ ਹੀ ਉਸ ਨੇ ਡੇਢ ਸੌ ਦਾ ਅੰਕੜਾ ਪਾਰ ਕੀਤਾ ਤਾਂ ਪਰਿਵਾਰ ਦੀ ਬੇਟੇ ਤੋਂ ਦੋਹਰੇ ਸੈਂਕੜੇ ਦੀ ਉਮੀਦ ਵਧ ਗਈ। ਅਜਿਹਾ ਹੀ ਹੋਇਆ ਅਤੇ ਬੇਟੇ ਨੇ ਦੋਹਰਾ ਸੈਂਕੜਾ ਜੜ ਦਿੱਤਾ। ਅੱਜ ਬੇਟੇ ਨੇ ਮੈਨੂੰ ਇੰਨਾ ਖੁਸ਼ੀਆਂ ਦਿੱਤੀਆਂ ਹਨ, ਕਿ ਸ਼ਬਦਾਂ ਵਿੱਚ ਬਿਆਨ ਕਰਨਾ ਮੁਸ਼ਕਿਲ ਹੈ। ਚਾਰੇ ਪਾਸੇ ਤੋਂ ਵਧਾਈਆਂ ਦਾ ਦੌਰ ਚੱਲ ਰਿਹਾ ਹੈ।

ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਗਿੱਲ ਨੇ ਕਿਹਾ ਕਿ ਉਹ ਆਪਣੇ ਬੇਟੇ ਦੀ ਅਜਿਹੀ ਪਰਫਾਰਮੈਂਸ ਦੇਖਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹੁਣ ਲੱਗਦਾ ਹੈ ਕਿ ਜਿਸ ਸੁਪਨੇ ਲਈ ਉਹ ਫਾਜ਼ਿਲਕਾ ਤੋਂ ਮੁਹਾਲੀ ਆਏ ਸਨ, ਉਹ ਅੱਜ ਪੂਰਾ ਹੋ ਗਿਆ ਹੈ। ਸ਼੍ਰੀਲੰਕਾ ਦੇ ਖਿਲਾਫ ਆਖਰੀ ਸੈਂਕੜੇ ਨੇ ਮੈਨੂੰ ਪੂਰੀ ਉਮੀਦ ਦਿੱਤੀ ਕਿ ਬੇਟਾ ਨਿਊਜ਼ੀਲੈਂਡ ਖਿਲਾਫ ਬਿਹਤਰ ਪ੍ਰਦਰਸ਼ਨ ਕਰੇਗਾ।

ਸ਼ੁਭਮਨ ਗਿੱਲ ਦੇ ਦੋਹਰੇ ਸੈਂਕੜੇ ਤੋਂ ਬਾਅਦ ਪਿਤਾ ਦੇ ਫੋਨ 'ਤੇ ਵਧਾਈਆ ਦਾ ਦੌਰ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਪਰਿਵਾਰ, ਦੋਸਤਾਂ ਅਤੇ ਪਿੰਡ ਦੇ ਜਾਣ-ਪਛਾਣ ਵਾਲਿਆਂ ਵੱਲੋਂ ਫੋਨ 'ਤੇ ਵਧਾਈਆਂ ਮਿਲ ਰਹੀਆਂ ਹਨ। ਇਸ ਮੈਚ 'ਚ ਗਿੱਲ ਨੇ ਇਕੱਠੇ ਕਈ ਰਿਕਾਰਡ ਬਣਾਏ ਹਨ। ਗਿੱਲ ਵਨਡੇ 'ਚ ਦੋਹਰਾ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣ ਗਏ ਹਨ। ਉਸਨੇ ਇਹ ਕਾਰਨਾਮਾ 23 ਸਾਲ ਦੀ ਉਮਰ ਵਿੱਚ ਕੀਤਾ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਈਸ਼ਾਨ ਕਿਸ਼ਨ ਦੇ ਨਾਂ ਸੀ, ਜਿਸ ਨੇ 24 ਸਾਲ ਦੀ ਉਮਰ 'ਚ ਬੰਗਲਾਦੇਸ਼ ਖਿਲਾਫ ਦੋਹਰਾ ਸੈਂਕੜਾ ਲਗਾਇਆ ਸੀ। ਗਿੱਲ ਨੇ ਭਾਰਤ ਲਈ ਆਪਣੇ ਵਨਡੇ ਕਰੀਅਰ ਦੀ ਸਰਵੋਤਮ ਪਾਰੀ ਖੇਡੀ। ਉਹ 149 ਗੇਂਦਾਂ ਵਿੱਚ 208 ਦੌੜਾਂ ਬਣਾ ਕੇ 50ਵੇਂ ਓਵਰ ਵਿੱਚ ਆਊਟ ਹੋ ਗਿਆ।

Related Stories

No stories found.
Punjab Today
www.punjabtoday.com