'ਦਿਲ ਕੀ ਬਾਤ': ਮੂਸੇਵਾਲਾ ਦੀ ਅੰਤਿਮ ਅਰਦਾਸ 'ਚ ਅੱਜ 1 ਲੱਖ ਲੋਕ ਪਹੁੰਚਣਗੇ

ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਅਪੀਲ ਕੀਤੀ ਹੈ,ਕਿ ਸਾਰਿਆਂ ਨੂੰ ਪੱਗ ਬੰਨ੍ਹ ਕੇ ਆਉਣਾ ਚਾਹੀਦਾ ਹੈ। ਇਹੀ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
'ਦਿਲ ਕੀ ਬਾਤ': ਮੂਸੇਵਾਲਾ ਦੀ ਅੰਤਿਮ ਅਰਦਾਸ 'ਚ ਅੱਜ 1 ਲੱਖ ਲੋਕ ਪਹੁੰਚਣਗੇ

ਸਿੱਧੂ ਮੂਸੇਵਾਲਾ ਦੇ ਭੋਗ ਤੇ ਅੱਜ ਵੱਡੀ ਗਿਣਤੀ ਵਿਚ ਲੋਕ ਸ਼ਾਮਿਲ ਹੋ ਸਕਦੇ ਹਨ, ਲੋਕਾਂ 'ਚ ਮੂਸੇਵਾਲਾ ਦੀ ਮੌਤ ਨੂੰ ਲੈਕੇ ਬਹੁੱਤ ਰੋਸ਼ ਹੈ । ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਅੰਤਿਮ ਅਰਦਾਸ ਹੋਵੇਗੀ। ਇਸ ਸਬੰਧੀ ਮਾਨਸਾ ਦੀ ਨਵੀਂ ਅਨਾਜ ਮੰਡੀ ਵਿੱਚ ਭੋਗ ਸਮਾਗਮ ਰੱਖਿਆ ਗਿਆ ਹੈ।

ਇਸ ਮੌਕੇ ਇੱਕ ਲੱਖ ਦੇ ਕਰੀਬ ਸਰੋਤਿਆਂ ਦੇ ਮਾਨਸਾ ਪੁੱਜਣ ਦੀ ਸੰਭਾਵਨਾ ਹੈ। ਇਸ ਸਮਾਗਮ ਦੇ ਮੱਦੇਨਜ਼ਰ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਦੇ ਨਾਲ ਹੀ ਪਰਿਵਾਰ ਨੇ ਅਪੀਲ ਕੀਤੀ ਹੈ ਕਿ ਸਾਰਿਆਂ ਨੂੰ ਪੱਗ ਬੰਨ੍ਹ ਕੇ ਆਉਣਾ ਚਾਹੀਦਾ ਹੈ। ਇਹੀ ਮੂਸੇਵਾਲਾ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਪੰਜਾਬੀ ਗਾਇਕ ਮੂਸੇਵਾਲਾ ਦੀ 29 ਮਈ ਨੂੰ ਮਾਨਸਾ ਦੇ ਜਵਾਹਰਕੇ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਇਸ ਮੌਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਪ੍ਰਸ਼ੰਸਕਾਂ ਨਾਲ ਆਪਣੇ ਦਿਲ ਦੀ ਗੱਲ ਕਰਨਗੇ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੋਕਾਂ ਨੂੰ ਦੁਪਹਿਰ ਦੇ ਭੋਗ ਤੱਕ ਦੁਕਾਨਾਂ ਬੰਦ ਰੱਖ ਕੇ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਦੀ ਅਪੀਲ ਕੀਤੀ ਹੈ । ਹੁਣ ਤੱਕ ਪੰਜਾਬ ਪੁਲਿਸ ਨੇ ਇਸ ਮਾਮਲੇ ਵਿੱਚ 8 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਵਿੱਚ ਹਰਿਆਣਾ ਦੇ ਸਿਰਸਾ ਸਥਿਤ ਕਲਾਂ ਵਾਲੀ ਦਾ ਸੰਦੀਪ ਕੇਕੜਾ ਵੀ ਸ਼ਾਮਲ ਹੈ, ਜਿਸ ਨੇ ਮੂਸੇਵਾਲਾ ਦੀ ਰੇਕੀ ਫੈਨ ਵਜੋਂ ਕੀਤੀ ਸੀ।

ਕੇਕੜੇ ਤੋਂ ਇਲਾਵਾ ਖੰਡਾ ਚੌਂਕ ਨੇੜੇ ਮਨਪ੍ਰੀਤ ਸਿੰਘ ਉਰਫ ਮੰਨਾ ਵਾਸੀ ਤਲਵੰਡੀ ਸਾਬੋ ਬਠਿੰਡਾ, ਮਨਪ੍ਰੀਤ ਭਾਊ ਵਾਸੀ ਢੈਪਈ ਜ਼ਿਲਾ ਫਰੀਦਕੋਟ, ਸਾਰਜ ਮਿੰਟੂ ਵਾਸੀ ਅੰਮ੍ਰਿਤਸਰ, ਪ੍ਰਭਦੀਪ ਸਿੰਘ ਪੱਬੀ ਵਾਸੀ ਤਖਤਮਾਲ ਕਾਲਾਂਵਾਲੀ ਹਰਿਆਣਾ, ਮੋਨੂੰ ਡਾਗਰ ਵਾਸੀ ਰੇਵਲੀ ਜ਼ਿਲਾ ਸੋਨੀਪਤ, ਨਸੀਬ ਵਾਸੀ ਫਤਿਹਾਬਾਦ ਹਰਿਆਣਾ ਨੂੰ ਗ੍ਰਿਫਤਾਰ ਕੀਤਾ ਹੈ।

ANI

ਪੰਜਾਬ ਪੁਲਿਸ ਨੇ ਦੱਸਿਆ ਕਿ ਮੂਸੇਵਾਲਾ ਕਤਲ ਦੀ ਸਾਜ਼ਿਸ਼ ਜਨਵਰੀ 2022 ਤੋਂ ਰਚੀ ਜਾ ਰਹੀ ਸੀ। ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਦੋ ਸਾਥੀ ਜਨਵਰੀ ਵਿੱਚ ਹੀ ਹਰਿਆਣਾ ਤੋਂ ਪੰਜਾਬ ਆਏ ਸਨ। ਉਦੋਂ ਤੋਂ ਉਹ ਮੂਸੇਵਾਲਾ ਦੀ ਰੇਕੀ ਕਰ ਰਿਹਾ ਸੀ। ਮੂਸੇਵਾਲਾ ਦੇ ਘਰ ਤੋਂ ਬਾਹਰ ਜਾਣ ਤੱਕ ਪੂਰੀ ਰੇਕੀ ਕੀਤੀ ਗਈ ਸੀ। ਹਾਲਾਂਕਿ, ਫਿਰ ਉਹ ਮੂਸੇਵਾਲਾ ਨੇੜੇ ਏ.ਕੇ.47 ਕਮਾਂਡੋਜ਼ ਨੂੰ ਦੇਖ ਕੇ ਵਾਪਸ ਪਰਤਿਆ। ਇਸ ਤੋਂ ਬਾਅਦ 28 ਮਈ ਨੂੰ ਮੂਸੇਵਾਲਾ ਦੀ ਸੁਰੱਖਿਆ ਘਟਾ ਦਿੱਤੀ ਗਈ ਸੀ। ਜਿਸ ਤੋਂ ਬਾਅਦ ਗੈਂਗਸਟਰ ਫਿਰ ਤੋਂ ਸਰਗਰਮ ਹੋ ਗਏ।

ਮੂਸੇਵਾਲਾ ਤੋਂ ਬਿਨਾਂ ਬੁਲੇਟ ਪਰੂਫ਼ ਗੱਡੀ ਦੇ ਕਮਾਂਡੋਜ਼ ਦੇ ਰਵਾਨਾ ਹੁੰਦੇ ਹੀ ਉਸ ਦਾ ਪਿੱਛਾ ਕੀਤਾ ਗਿਆ। ਇਸ ਤੋਂ ਪਹਿਲਾ ਪਿੱਛਲੇ ਦਿਨੀ ਰਾਹੁਲ ਗਾਂਧੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਮਿਲੇ ਸਨ। ਉਨ੍ਹਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨਾਲ ਮੁਲਾਕਾਤ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ । ਇਸ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ ਕਿ ਮੂਸੇਵਾਲਾ ਦੇ ਮਾਤਾ-ਪਿਤਾ ਜਿਸ ਦੁੱਖ 'ਚੋਂ ਗੁਜ਼ਰ ਰਹੇ ਹਨ, ਉਸ ਨੂੰ ਬਿਆਨ ਕਰਨਾ ਮੁਸ਼ਕਿਲ ਹੈ। ਉਨ੍ਹਾਂ ਨੂੰ ਇਨਸਾਫ ਦਿਵਾਉਣਾ ਸਾਡਾ ਫਰਜ਼ ਹੈ ਅਤੇ ਅਸੀਂ ਉਨ੍ਹਾਂ ਨਾਲ ਇਨਸਾਫ਼ ਕਰਾਂਗੇ।

Related Stories

No stories found.
logo
Punjab Today
www.punjabtoday.com