ਮੈਨੂੰ ਇਨਸਾਫ ਦੋ ਨਹੀਂ ਤਾਂ, ਇਕ ਮਹੀਨੇ ਬਾਅਦ ਦੇਸ਼ ਛੱਡ ਦਿਆਂਗਾ:ਬਲਕੌਰ ਸਿੰਘ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ 25 ਨਵੰਬਰ ਤੋਂ ਬਾਅਦ ਮੈਂ ਆਪਣੇ ਪਰਿਵਾਰ ਸਮੇਤ ਭਾਰਤ ਛੱਡ ਜਾਵਾਂਗਾ। ਜੇ ਹੋਰ ਕੁਝ ਨਤੀਜਾ ਨਹੀਂ ਮਿਲਿਆ ਤਾਂ ਮੈਂ ਆਪਣੀ ਐਫਆਈਆਰ ਵੀ ਵਾਪਸ ਲੈ ਲਵਾਂਗਾ।
ਮੈਨੂੰ ਇਨਸਾਫ ਦੋ ਨਹੀਂ ਤਾਂ, ਇਕ ਮਹੀਨੇ ਬਾਅਦ ਦੇਸ਼ ਛੱਡ ਦਿਆਂਗਾ:ਬਲਕੌਰ ਸਿੰਘ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਨਸਾਫ 'ਚ ਹੋ ਰਹੀ ਦੇਰੀ ਨੇ ਉਸਨੂੰ ਚਿੰਤਾ ਵਿਚ ਪਾ ਦਿਤਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪਰਿਵਾਰ ਨੇ ਇੱਕ ਵਾਰ ਫਿਰ ਇਨਸਾਫ਼ ਦੀ ਗੁਹਾਰ ਲਗਾਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਤਵਾਰ ਨੂੰ ਮੀਟਿੰਗ ਦੌਰਾਨ ਕਿਹਾ ਕਿ ਮੂਸੇਵਾਲਾ ਦੇ ਕਤਲ ਨੂੰ ਪੰਜ ਮਹੀਨੇ ਬੀਤ ਚੁੱਕੇ ਹਨ, ਪਰ ਸਰਕਾਰ ਵੱਲੋਂ ਇਨਸਾਫ਼ ਨਹੀਂ ਮਿਲ ਰਿਹਾ।

ਉਨ੍ਹਾਂ ਕਿਹਾ ਕਿ ਮੈਂ ਇੱਕ ਮਹੀਨਾ ਹੋਰ ਇੰਤਜ਼ਾਰ ਕਰਾਂਗਾ, ਜੇਕਰ ਇਨਸਾਫ਼ ਨਾ ਮਿਲਿਆ ਤਾਂ ਮੈਂ ਦੇਸ਼ ਛੱਡ ਕੇ ਜਾਵਾਂਗਾ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ, "ਮੇਰੇ ਬੱਚੇ ਦਾ ਕਤਲ ਯੋਜਨਾਬੱਧ ਤਰੀਕੇ ਨਾਲ ਕੀਤਾ ਗਿਆ ਸੀ। ਪੁਲਿਸ ਇਸ ਨੂੰ ਗੈਂਗ ਵਾਰ ਦੀ ਘਟਨਾ ਵਜੋਂ ਦਿਖਾਉਣਾ ਚਾਹੁੰਦੀ ਹੈ। ਮੈਂ ਡੀਜੀਪੀ ਤੋਂ ਆਪਣੀਆਂ ਮੁਸ਼ਕਲਾਂ ਦੱਸਣ ਲਈ ਸਮਾਂ ਮੰਗਿਆ ਹੈ। ਇੱਕ ਮਹੀਨਾ ਇੰਤਜ਼ਾਰ ਕਰਾਂਗਾ, ਜੇ ਹੋਰ ਕੁਝ ਨਤੀਜਾ ਨਹੀਂ ਮਿਲਿਆ ਤਾਂ ਮੈਂ ਆਪਣੀ ਐਫਆਈਆਰ ਵਾਪਸ ਲੈ ਲਵਾਂਗਾ ਅਤੇ ਦੇਸ਼ ਛੱਡ ਦਿਆਂਗਾ।"

ਬਲਕੌਰ ਸਿੰਘ ਨੇ ਕਿਹਾ ਕਿ ਮੈਨੂੰ ਕਾਨੂੰਨ 'ਤੇ ਭਰੋਸਾ ਸੀ, ਇਸੇ ਲਈ ਅੱਜ ਤੱਕ ਮੈਂ ਕੋਈ ਧਰਨਾ ਆਦਿ ਨਹੀਂ ਦਿੱਤਾ, ਪਰ ਹੁਣ ਸਰਕਾਰ ਨਹੀਂ ਸੁਣ ਰਹੀ ਅਤੇ ਮੇਰੀ ਇਨਸਾਫ ਮਿਲਣ ਦੀ ਉਮੀਦ ਘਟਦੀ ਜਾ ਰਹੀ ਹੈ ।ਉਨ੍ਹਾਂ ਕਿਹਾ ਕਿ 25 ਨਵੰਬਰ ਤੋਂ ਬਾਅਦ ਮੈਂ ਆਪਣੇ ਪਰਿਵਾਰ ਸਮੇਤ ਭਾਰਤ ਛੱਡ ਜਾਵਾਂਗਾ। ਉਨ੍ਹਾਂ ਮੂਸੇਵਾਲਾ ਦੇ ਕਤਲ ਲਈ ਪ੍ਰਸ਼ਾਸਨ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਪੁਲਿਸ ਸਾਨੂੰ ਇਨਸਾਫ਼ ਨਹੀਂ ਦੇ ਸਕੀ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਚੰਡੀਗੜ੍ਹ ਪੁਲਿਸ ਨੇ ਕਿਹਾ ਸੀ ਕਿ ਉਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਇਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ।

ਪੁਲਿਸ ਵੱਲੋਂ ਜਾਰੀ ਬਿਆਨ ਅਨੁਸਾਰ ਕਾਬੂ ਕੀਤੇ ਵਿਅਕਤੀ ਮੋਹਿਤ ਭਾਰਦਵਾਜ ਦੇ ਕਬਜ਼ੇ 'ਚੋਂ ਪੁਲਿਸ ਨੂੰ ਅਮਰੀਕਾ 'ਚ ਬਣੀ ਪਿਸਤੌਲ ਬਰਾਮਦ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੋਹਿਤ ਗੈਂਗਸਟਰ ਦੀਪਕ ਟੀਨੂੰ ਦਾ ਕਰੀਬੀ ਸੀ। ਟੀਨੂੰ ਮਾਨਸਾ ਪੁਲਸ ਦੀ ਗ੍ਰਿਫਤ 'ਚੋਂ ਫਰਾਰ ਹੋ ਗਿਆ ਸੀ, ਪਰ ਬਾਅਦ 'ਚ ਦਿੱਲੀ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਟੀਨੂੰ ਵੀ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਦੋਸ਼ੀ ਹੈ।

ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਪੰਜਾਬੀ ਪਲੇਅਬੈਕ ਸਿੰਗਰ ਅਤੇ ਉਸ ਦੀ ਮੂੰਹ ਬੋਲਦੀ ਭੈਣ ਅਫਸਾਨਾ ਖਾਨ ਤੋਂ ਮੂਸੇਵਾਲਾ ਕਤਲ ਕੇਸ ਵਿੱਚ ਪੁੱਛਗਿੱਛ ਕੀਤੀ ਗਈ ਸੀ। ਇਸ ਦੌਰਾਨ NIA ਨੇ ਸਿੱਧੂ ਮੂਸੇਵਾਲਾ ਤੋਂ ਅਫਸਾਨਾ ਖਾਨ ਨਾਲ ਜੁੜੇ ਕਈ ਸਵਾਲ ਪੁੱਛੇ ਸਨ। ਅਫਸਾਨਾ ਖਾਨ ਨੇ ਇਸ ਬਾਰੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ। ਪੋਸਟ 'ਚ ਉਸ ਨੇ ਪੁੱਛਗਿੱਛ ਦੌਰਾਨ ਉੱਠੇ ਸਵਾਲਾਂ ਬਾਰੇ ਦੱਸਿਆ ਸੀ। ਅਸਲ 'ਚ ਅਫਸਾਨਾ ਖਾਨ ਮੂਸੇਵਾਲਾ ਕਤਲ ਕਾਂਡ 'ਚ ਸ਼ੱਕ ਦੇ ਘੇਰੇ 'ਚ ਹੈ, ਜਿਸ ਲਈ NIA ਨੇ ਉਸ ਨੂੰ ਸੰਮਨ ਭੇਜਿਆ ਸੀ। ਸੰਮਨ ਭੇਜਣ ਤੋਂ ਬਾਅਦ NIA ਨੇ ਮਾਮਲੇ 'ਚ ਮੰਗਲਵਾਰ ਨੂੰ ਅਫਸਾਨਾ ਤੋਂ 5 ਘੰਟੇ ਤੱਕ ਪੁੱਛਗਿੱਛ ਕੀਤੀ।

Related Stories

No stories found.
Punjab Today
www.punjabtoday.com