ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਭਗਵੰਤ ਮਾਨ ਸਭ ਤੋਂ ਕਮਜ਼ੋਰ ਮੁੱਖ ਮੰਤਰੀ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੂਸੇਵਾਲਾ ਦੇ ਕਤਲ ਦੇ ਸਬੰਧ 'ਚ ਜਿਨ੍ਹਾਂ ਵਿਅਕਤੀਆਂ 'ਤੇ ਸ਼ੱਕ ਹੈ, ਉਨ੍ਹਾਂ ਦੇ ਨਾਂ ਕਈ ਵਾਰ ਦੱਸੇ ਜਾ ਚੁੱਕੇ ਹਨ, ਪਰ ਸਰਕਾਰ ਇਸ ਮਾਮਲੇ 'ਚ ਪੂਰੀ ਤਰ੍ਹਾਂ ਚੁੱਪ ਹੈ।
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਭਗਵੰਤ ਮਾਨ ਸਭ ਤੋਂ ਕਮਜ਼ੋਰ ਮੁੱਖ ਮੰਤਰੀ

ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਭਗਵੰਤ ਮਾਨ ਸਰਕਾਰ ਤੋਂ ਬਹੁਤ ਨਾਰਾਜ਼ ਨਜ਼ਰ ਆ ਰਹੇ ਹਨ। ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਇੱਕ ਜਨਤਕ ਮੀਟਿੰਗ ਦੌਰਾਨ ਕਿਹਾ ਕਿ ਭਗਵੰਤ ਸਿੰਘ ਮਾਨ ਸਭ ਤੋਂ ਕਮਜ਼ੋਰ ਸੀ.ਐਮ ਸਾਬਤ ਹੋਏ ਹਨ। ਬਠਿੰਡਾ ਜੇਲ੍ਹ ਵਿੱਚ ਕੈਦੀਆਂ ਨੇ ਆਪਣੀ ਵੀਡੀਓ ਵਾਇਰਲ ਕਰ ਦਿੱਤੀ ਸੀ। ਬਿਨਾਂ ਦੇਰੀ ਉਸਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ, ਪਰ ਸਰਕਾਰ ਨੇ ਲਾਰੈਂਸ ਦੀ ਇੰਟਰਵਿਊ 'ਤੇ ਚੁੱਪ ਧਾਰੀ ਰੱਖੀ।

ਇਸ ਤੋਂ ਸਾਬਤ ਹੁੰਦਾ ਹੈ ਕਿ ਇਹ ਸਰਕਾਰ ਕਾਤਲਾਂ ਨੂੰ ਸ਼ਹਿ ਦੇ ਰਹੀ ਹੈ। ਜਲੰਧਰ ਜ਼ਿਮਨੀ ਚੋਣ 'ਚ ਲੋਕ ਖੁਦ ਸਰਕਾਰ ਨੂੰ ਸ਼ੀਸ਼ਾ ਦਿਖਾ ਕੇ ਜਵਾਬ ਦੇਣਗੇ। ਬਲਕੌਰ ਸਿੰਘ ਨੇ ਕਿਹਾ ਕਿ ਆਪਣੇ ਆਪ ਨੂੰ ਇਮਾਨਦਾਰ ਕਹਿਣ ਵਾਲੀ ਕੇਜਰੀਵਾਲ ਅਤੇ ਭਗਵੰਤ ਮਾਨ ਸਰਕਾਰ ਜੇਲ੍ਹ ਦੀ ਇੱਕ ਬੈਰਕ ਵਿੱਚੋਂ ਇੱਕ-ਇੱਕ ਲੱਖ ਰੁਪਏ ਕੱਢ ਰਹੀ ਹੈ ਤਾਂ ਜੋ ਬਦਲੇ ਵਿੱਚ ਮੋਬਾਈਲ ਅਤੇ ਹੋਰ ਸਹੂਲਤਾਂ ਦਿੱਤੀਆਂ ਜਾ ਸਕਣ।

ਮੂਸੇਵਾਲਾ ਦੇ ਕਤਲ ਦੇ ਸਬੰਧ 'ਚ ਜਿਨ੍ਹਾਂ ਵਿਅਕਤੀਆਂ 'ਤੇ ਸ਼ੱਕ ਹੈ, ਉਨ੍ਹਾਂ ਦੇ ਨਾਂ ਕਈ ਵਾਰ ਦੱਸੇ ਜਾ ਚੁੱਕੇ ਹਨ, ਪਰ ਸਰਕਾਰ ਇਸ ਮਾਮਲੇ 'ਚ ਪੂਰੀ ਤਰ੍ਹਾਂ ਚੁੱਪ ਹੈ। ਅੱਜ ਤੱਕ ਕਿਸੇ ਵੀ ਸਰਕਾਰ ਨੇ ਲਾਰੈਂਸ ਦੀ ਜੇਲ ਤੋਂ ਜਾਰੀ ਵੀਡੀਓ 'ਤੇ ਕੋਈ ਕਾਰਵਾਈ ਨਹੀਂ ਕੀਤੀ, ਸਿਰਫ ਕਮੇਟੀ ਬਣਾ ਕੇ ਹੀ ਕੰਮ ਸਾਰ ਦਿਤਾ ਹੈ। ਸ਼ੁਭਦੀਪ ਦੇ ਗੀਤ 'ਮੇਰਾ ਨਾਂ' ਦੀ ਪ੍ਰਸਿੱਧੀ ਨੇ ਸਰਕਾਰ ਅਤੇ ਵਿਰੋਧੀਆਂ ਨੂੰ ਥੱਪੜ ਮਾਰਿਆ ਹੈ, ਕਿ ਸਰਕਾਰ ਉਸਨੂੰ ਇਨਸਾਫ ਨਹੀਂ ਦੇ ਸਕਦੀ, ਪਰ ਲੋਕਾਂ ਦੇ ਦਿਲਾਂ 'ਚੋਂ ਕਿਵੇਂ ਕੱਢੇਗੀ।

ਬਲਕੌਰ ਸਿੰਘ ਨੇ ਕਿਹਾ ਕਿ ਭਗਵੰਤ ਮਾਨ ਝੂਠ ਬੋਲ ਕੇ ਸੱਤਾ ਵਿਚ ਆਇਆ ਹੈ, ਜੋ ਚੌਪਾਲ ਵਿਚ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਦੀ ਗੱਲ ਕਰਦਾ ਸੀ, ਹੁਣ ਉਹ ਖੁਦ ਇਸ ਤੋਂ ਭੱਜ ਰਿਹਾ ਹੈ। ਸਿੱਧੂ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੁਲਿਸ ਦੇ ਹੱਥ ਬੰਨ੍ਹ ਦਿੱਤੇ ਹਨ, ਜੋ ਪੁਲਿਸ ਨੂੰ ਕੰਮ ਨਹੀਂ ਕਰਨ ਦੇ ਰਹੀ, ਪਰ ਯਾਦ ਰੱਖੋ ਕਿ ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ ਅਤੇ ਕੁਰਸੀ ਬਦਲਣ 'ਚ ਸਮਾਂ ਨਹੀਂ ਲਗਦਾ ਹੈ। ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' ਦੀ ਮਕਬੂਲੀਅਤ ਨੇ ਸਰਕਾਰ ਦੇ ਮੂੰਹ 'ਤੇ ਕਰਾਰੀ ਚਪੇੜ ਮਾਰੀ ਹੈ, ਕਿ ਸਰਕਾਰ ਜੇਕਰ ਉਸਨੂੰ ਇਨਸਾਫ ਤਾਂ ਨਹੀਂ ਦੇ ਸਕਦੀ, ਪਰ ਲੋਕਾਂ ਦੇ ਦਿਲਾਂ 'ਚੋਂ ਕੱਢ ਵੀ ਨਹੀਂ ਸਕਦੀ।

Related Stories

No stories found.
logo
Punjab Today
www.punjabtoday.com