ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਇਨਸਾਫ਼ ਦੀ ਲੜਾਈ ਸੜਕਾਂ 'ਤੇ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਲੜੀ ਜਾਵੇਗੀ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਟਵਿੱਟਰ 'ਤੇ ਆਪਣਾ ਅਕਾਊਂਟ ਬਣਾਇਆ ਹੈ। ਜਿਸ 'ਚ ਫਾਲੋਅਰਜ਼ ਤੇਜ਼ੀ ਨਾਲ ਵਧ ਰਹੇ ਹਨ। ਬਲਕੌਰ ਸਿੰਘ ਨੇ 2 ਦਿਨ ਪਹਿਲਾਂ ਕਿਹਾ ਕਿ ਉਨ੍ਹਾਂ ਨੇ ਸਰਕਾਰ ਨੂੰ ਕਾਫੀ ਸਮਾਂ ਦਿੱਤਾ ਹੈ। ਹੁਣ ਲਗਦਾ ਲੜਾਈ ਸਾਨੂੰ ਮਾਤਾ ਪਿਤਾ ਨੂੰ ਹੀ ਲੜਨੀ ਪਵੇਗੀ।
ਦੂਜੇ ਪਾਸੇ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਕਿਹਾ ਕਿ ਸਰਕਾਰ ਸਾਡੀ ਸ਼ਰੀਫੀ ਦਾ ਫਾਇਦਾ ਉਠਾ ਰਹੀ ਹੈ। ਉਹ ਹੁਣ ਸੜਕ 'ਤੇ ਉਤਰਨਗੇ। ਹੁਣ ਤੱਕ ਫੈਨਜ਼ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਸੋਸ਼ਲ ਮੀਡੀਆ 'ਤੇ ਜੰਗ ਲੜ ਰਹੇ ਸਨ। ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਕਈ ਹੈਸ਼ਟੈਗ ਚਲਾਏ ਜਾ ਰਹੇ ਹਨ। ਮੂਸੇਵਾਲਾ ਦੇ ਪਿਤਾ ਅਜੇ ਵੀ ਪੁੱਤਰ ਦੇ ਅਧਿਕਾਰਤ ਅਕਾਊਂਟ ਤੋਂ ਆਪਣੀ ਗੱਲ ਰੱਖ ਰਹੇ ਹਨ। ਹੁਣ ਉਹ ਆਪਣੇ ਅਕਾਊਂਟ ਰਾਹੀਂ ਪ੍ਰਸ਼ੰਸਕਾਂ ਨਾਲ ਸਿੱਧੀ ਗੱਲ ਕਰਨਗੇ।
ਮੂਸੇਵਾਲਾ ਦੇ ਕਾਤਲਾਂ ਨੂੰ ਇਨਸਾਫ਼ ਦਿਵਾਉਣ ਲਈ ਅਗਲੇ ਸੰਘਰਸ਼ ਦੀ ਜਾਣਕਾਰੀ ਵੀ ਇਸ ਟਵਿੱਟਰ ਅਕਾਊਂਟ ਰਾਹੀਂ ਦੇਣਗੇ। ਮੂਸੇਵਾਲਾ ਦੇ ਪਿਤਾ ਨੇ ਵੀ ਇੰਸਟਾਗ੍ਰਾਮ 'ਤੇ ਇਕ ਅਕਾਊਂਟ ਬਣਾਇਆ ਹੋਇਆ ਹੈ। ਮੂਸੇਵਾਲਾ ਦਾ ਪਰਿਵਾਰ ਵੀ ਇਨ੍ਹਾਂ ਅਫਵਾਹਾਂ ਤੋਂ ਕਾਫੀ ਪ੍ਰੇਸ਼ਾਨ ਹੈ। ਮੂਸੇਵਾਲਾ ਨਾਲ ਜੁੜ ਕੇ ਸੋਸ਼ਲ ਮੀਡੀਆ 'ਤੇ ਕਈ ਤਰ੍ਹਾਂ ਦੀਆਂ ਖਬਰਾਂ ਚਲਾਈਆਂ ਜਾ ਰਹੀਆਂ ਹਨ।
ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਕਈ ਵਾਰ ਇਸ 'ਤੇ ਇਤਰਾਜ਼ ਉਠਾ ਚੁੱਕੇ ਹਨ। ਹਾਲਾਂਕਿ ਹੁਣ ਉਹ ਇਸ ਤਰ੍ਹਾਂ ਦੀਆਂ ਖਬਰਾਂ ਦਾ ਜਵਾਬ ਆਪਣੇ ਟਵਿਟਰ ਅਕਾਊਂਟ ਰਾਹੀਂ ਦੇਣਗੇ। ਇਸਤੋਂ ਪਹਿਲਾ ਮੂਸੇਵਾਲਾ ਦੀ ਮਾਤਾ ਸਰਪੰਚ ਚਰਨ ਕੌਰ ਨੇ ਕਿਹਾ ਕਿ ਗੈਂਗਸਟਰਾਂ ਪਿੱਛੇ ਵੱਡੀਆਂ ਤਾਕਤਾਂ ਹਨ। 3 ਮਹੀਨੇ ਹੋ ਗਏ ਹਨ, ਉਨ੍ਹਾਂ ਦੇ ਪੁੱਤਰ ਦੀ ਮੌਤ 'ਤੇ ਕੋਈ ਠੋਸ ਕਾਰਵਾਈ ਨਹੀਂ ਹੋਈ ਹੈ ।
ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਨੂੰ ਕਾਫੀ ਸਮਾਂ ਦਿੱਤਾ ਹੈ। ਉਹ ਸਾਡੀ ਸ਼ਰੀਫੀ ਦਾ ਫਾਇਦਾ ਉਠਾ ਰਹੇ ਹਨ। ਜੇਕਰ ਲੋਕ ਸਾਡੇ ਨਾਲ ਆਉਣ ਤਾਂ ਠੀਕ ਹੈ, ਨਹੀਂ ਤਾਂ ਅਸੀਂ ਦੋਵੇਂ ਸੜਕ 'ਤੇ ਬੈਠ ਜਾਵਾਂਗੇ। ਸਾਨੂੰ ਇਨਸਾਫ਼ ਦੀ ਉਮੀਦ ਨਹੀਂ ਹੈ। ਸਭ ਕੁਝ ਠੰਢਾ ਹੋ ਗਿਆ ਹੈ।
ਮੂਸੇਵਾਲਾ ਦੀ ਮਾਤਾ ਨੇ ਕਿਹਾ ਕਿ ਜਿਸ ਨਾਲ ਮੂਸੇਵਾਲਾ ਦਾ ਵਿਆਹ ਹੋਣਾ ਸੀ, ਉਸ ਦਾ ਕੀ ਕਸੂਰ ਹੈ। ਇਸਤੋਂ ਪਹਿਲਾ ਵੀ 8 ਜੂਨ ਨੂੰ "ਅੰਤਿਮ ਅਰਦਾਸ" ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ, ਗਾਇਕ ਦੇ ਭਾਵੁਕ ਪਿਤਾ ਨੇ ਕਿਹਾ ਸੀ ਕਿ ਉਹ ਅਜੇ ਵੀ ਇਹ ਨਹੀਂ ਸਮਝ ਆਇਆ, ਕਿ ਉਸ ਦੇ ਪੁੱਤਰ ਦਾ ਕੀ ਕਸੂਰ ਸੀ, ਜਿਸ ਕਾਰਨ ਉਸ ਦੀ ਹੱਤਿਆ ਹੋਈ ਸੀ। ਉਹ ਉਦੋਂ ਤੱਕ ਚੁੱਪ ਨਹੀਂ ਬੈਠਣਗੇ, ਜਦੋਂ ਤੱਕ ਸਾਡੇ ਪੁੱਤਰ ਸਿੱਧੂ ਮੂਸੇਵਾਲਾ ਨੂੰ ਇਨਸਾਫ਼ ਨਹੀਂ ਮਿਲਦਾ।