ਮਾਂ ਚਰਨ ਕੌਰ ਨੇ ਮੂਸੇਵਾਲਾ ਨੂੰ ਕੀਤਾ ਯਾਦ,ਸਮਰਥਕਾਂ ਨੂੰ ਵੇਖ ਮਿਲਦੀ ਹਿੰਮਤ

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਮਰਥਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਸਿੱਧੂ ਮੂਸੇਵਾਲਾ ਦੀ ਬਰਸੀ 19 ਮਾਰਚ ਨੂੰ ਰੱਖੀ ਗਈ ਹੈ।
ਮਾਂ ਚਰਨ ਕੌਰ ਨੇ ਮੂਸੇਵਾਲਾ ਨੂੰ ਕੀਤਾ ਯਾਦ,ਸਮਰਥਕਾਂ ਨੂੰ ਵੇਖ ਮਿਲਦੀ ਹਿੰਮਤ
Updated on
2 min read

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੋਂ ਬਾਅਦ ਸਿੱਧੂ ਦੀ ਮਾਤਾ ਚਰਨ ਕੌਰ ਵੀ ਪੰਜਾਬ ਸਰਕਾਰ ਤੋਂ ਨਾਰਾਜ਼ ਨਜ਼ਰ ਆ ਰਹੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਨੇ ਆਪਣੇ ਬੇਟੇ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਸ਼ੇਅਰ ਕੀਤੀ ਹੈ।

ਇਸ ਪੋਸਟ 'ਚ ਜਿੱਥੇ ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੂੰ ਆਪਣੇ ਬੇਟੇ ਦੀ ਯਾਦ ਆ ਰਹੀ ਹੈ, ਉੱਥੇ ਹੀ ਉਹ ਹਰ ਹਫਤੇ ਉਸ ਦੀ ਹਵੇਲੀ 'ਚ ਆਉਣ ਵਾਲੇ ਲੋਕਾਂ ਦਾ ਧੰਨਵਾਦ ਵੀ ਕਰ ਰਹੀ ਹੈ। ਬੇਟੇ ਨੂੰ ਗੁਆ ਚੁੱਕੀ ਮਾਂ ਦਾ ਕਹਿਣਾ ਹੈ ਕਿ ਸਮਰਥਕਾਂ ਨੂੰ ਦੇਖ ਕੇ ਉਸਨੂੰ ਲੜਨ ਦੀ ਹਿੰਮਤ ਮਿਲਦੀ ਹੈ।

ਚਰਨ ਕੌਰ ਨੇ ਲਿਖਿਆ ਕਿ ਅੱਜ ਵੀ ਵੇਹੜੇ 'ਚ ਬੈਠ ਕੇ ਘਰ ਦੇ ਅੰਦਰ ਸੈਰ ਕਰਦੇ, ਪਿਤਾ ਨਾਲ ਗੱਲਾਂ ਕਰਨਾ, ਮੇਰੀ ਗੋਦੀ 'ਚ ਸਿਰ ਰੱਖ ਕੇ ਸੌਣਾ, ਨਵੇਂ-ਨਵੇਂ ਲਿਖੇ ਗੀਤ-ਸੰਗੀਤ ਸੁਣਾਉਣਾ, ਦੇਰ ਨਾਲ ਘਰ ਆਉਣ 'ਤੇ ਮੇਰੇ ਤੋਂ ਗਾਲ੍ਹਾਂ ਸੁਣਨੀਆਂ, ਤੁਸੀਂ ਮੈਨੂੰ ਹਰ ਵੇਲੇ ਦਿਖਦੇ ਰਹਿੰਦੇ ਹੋ।

ਚਰਨ ਕੌਰ ਨੇ ਲਿਖਿਆ ਕਿ ਇਸ ਸੱਚਾਈ ਨੂੰ ਸਵੀਕਾਰ ਕਰਦੇ ਹੋਏ ਕਿ ਤੁਸੀਂ ਹੁਣ ਸਾਨੂੰ ਕਦੇ ਨਹੀਂ ਮਿਲਣਾ ਪੁੱਤਰ, ਇੱਕ ਸਾਲ ਹੋਣ ਵਾਲਾ ਹੈ, ਲੱਗਦਾ ਨਹੀਂ ਕਿ ਤੁਸੀਂ ਸਾਡੇ ਤੋਂ ਦੂਰ ਹੋਏ ਹੋ, ਘਰ ਆਉਣ ਵਾਲਾ ਹਰ ਸਮਰਥਕ ਸਾਨੂੰ ਤੁਹਾਡੇ ਕਿਸੇ ਹੋਰ ਰੂਪ ਵਿੱਚ ਮਿਲ ਰਿਹਾ ਮਹਿਸੂਸ ਕਰਵਾਉਂਦਾ ਹੈ। ਜਦੋ ਤੁਹਾਡੇ ਸਮਰਥਕ ਤੁਹਾਨੂੰ ਮਿਲਣ ਆਉਂਦੇ ਹਨ ਤਾਂ ਇੰਝ ਲੱਗਦਾ ਹੈ ਜਿਵੇਂ ਤੁਸੀਂ ਮੈਨੂੰ ਮਿਲਣ ਆਏ ਹੋ ਅਤੇ ਸਾਨੂੰ ਕਹਿ ਰਹੇ ਹੋ ਕਿ ਦਿਲ ਨਾ ਹਾਰੋ। ਤੁਸੀਂ ਸਹੀ ਸੀ ਪੁੱਤਰ, ਤੁਹਾਡੇ ਸਮਰਥਕ ਤੁਹਾਨੂੰ ਬਹੁਤ ਪਿਆਰ ਕਰਦੇ ਹਨ, ਅਸੀਂ ਤੁਹਾਡੀ ਮੌਜੂਦਗੀ ਮਹਿਸੂਸ ਕਰਦੇ ਹਾਂ ਅਤੇ ਤੁਹਾਡੇ ਨਿਰੰਤਰ ਸਮਰਥਨ ਲਈ ਤੁਹਾਡਾ ਧੰਨਵਾਦ ਕਰਦੇ ਹਾਂ।

ਦੋ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਆਪਣੇ ਪੁੱਤਰ ਦੀ ਬਰਸੀ ਸਮੇਂ ਤੋਂ ਪਹਿਲਾਂ ਮਨਾਉਣ ਦਾ ਐਲਾਨ ਕੀਤਾ ਹੈ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਪਹਿਲੀ ਬਰਸੀ ਮੌਕੇ ਸਿੱਧੂ ਦੇ ਕਈ ਸਮਰਥਕ ਪਹੁੰਚ ਰਹੇ ਹਨ। ਆਉਣ ਵਾਲੇ ਦਿਨਾਂ 'ਚ ਗਰਮੀ ਹੋਰ ਵਧਣ ਵਾਲੀ ਹੈ। ਅਜਿਹੇ 'ਚ ਸਮਰਥਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਇਸ ਨੂੰ ਧਿਆਨ 'ਚ ਰੱਖਦੇ ਹੋਏ ਬਰਸੀ 19 ਮਾਰਚ ਨੂੰ ਰੱਖੀ ਗਈ ਹੈ। ਜਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਪੰਜਾਬ ਸਰਕਾਰ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਹਨ।

Related Stories

No stories found.
logo
Punjab Today
www.punjabtoday.com