
ਸਿੱਧੂ ਮੂਸੇਵਾਲਾ ਦੀ ਮੌਤ ਨੂੰ ਇਕ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਦੇ ਗੀਤਾਂ ਦਾ ਜਾਦੂ ਅਜੇ ਵੀ ਲੋਕਾਂ ਦੇ ਸਿਰ 'ਤੇ ਚੜ ਕੇ ਬੋਲ ਰਿਹਾ ਹੈ। ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਹੁਣ ਉਨ੍ਹਾਂ ਦਾ ਤੀਜਾ ਗੀਤ 'ਮੇਰਾ ਨਾਂ' ਅੱਜ ਯਾਨੀ ਕਿ 7 ਅਪ੍ਰੈਲ ਨੂੰ ਰਿਲੀਜ਼ ਹੋ ਗਿਆ ਹੈ ਅਤੇ ਇਸ ਗੀਤ 'ਚ ਰੈਪਰ ਬਰਨਾ ਬੁਆਏ ਦੇ ਬੋਲ ਵੀ ਸ਼ਾਮਲ ਹਨ।
ਇਹ ਗੀਤ 'ਹਰ ਪਾਸੇ, ਹਰ ਥਾਂ , ਮੇਰਾ ਨਾਂ ਹੈ' ਦੇ ਬੋਲਾਂ ਨਾਲ ਰਿਲੀਜ਼ ਹੋਇਆ ਹੈ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਬੋਲ ਵੀ ਹਨ। ਇਸ ਗੀਤ 'ਚ ਉਸ ਦੇ ਕਤਲ ਤੋਂ ਬਾਅਦ ਮੂਸੇਵਾਲਾ ਪ੍ਰਤੀ ਜਨੂੰਨ ਨੂੰ ਦਿਖਾਇਆ ਗਿਆ ਹੈ। ਜਿਸ ਵਿੱਚ ਪ੍ਰਸ਼ੰਸਕਾਂ ਦੇ ਹੱਥਾਂ ਵਿੱਚ ਬਣੇ ਟੈਟੂ, ਗੱਡੀਆਂ ਦੇ ਪਿੱਛੇ ਲੱਗੇ ਪੋਸਟਰ ਅਤੇ ਉਨ੍ਹਾਂ ਦੇ ਗੀਤਾਂ ਦੇ ਬਿਲਬੋਰਡਾਂ ਤੱਕ ਪਹੁੰਚਣ ਬਾਰੇ ਦੱਸਿਆ ਗਿਆ ਹੈ।
ਇਸ ਤੋਂ ਇਲਾਵਾ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਵੀ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਬਰਨਾ ਬੁਆਏ ਪਿਛਲੇ ਦਿਨੀਂ ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੂੰ ਮਿਲਿਆ ਸੀ। ਗੀਤ ਨੂੰ ਲੈ ਕੇ ਸਿੱਧੂ ਦੇ ਸਮਰਥਕਾਂ 'ਚ ਭਾਰੀ ਉਤਸ਼ਾਹ ਹੈ। ਪਿਤਾ ਬਲਕੌਰ ਸਿੰਘ ਨੇ ਬੇਟੇ ਮੂਸੇਵਾਲਾ ਦੀ ਮੌਤ ਤੋਂ ਬਾਅਦ ਐਲਾਨ ਕੀਤਾ ਹੈ ਕਿ ਉਹ 7 ਤੋਂ 8 ਸਾਲ ਤੱਕ ਸਿੱਧੂ ਨੂੰ ਸਮਰਥਕਾਂ ਦੇ ਵਿਚਕਾਰ ਲੈ ਕੇ ਆਉਂਦੇ ਰਹਿਣਗੇ।
ਬਲਕੌਰ ਸਿੰਘ ਦੇ ਇਸ ਖੁਲਾਸੇ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਅਤੇ ਮਿਊਜ਼ਿਕ ਇੰਡਸਟਰੀ ਦੋਵਾਂ 'ਚ ਹਲਚਲ ਮਚ ਗਈ। ਹੁਣ ਇਸ ਗੀਤ ਦੇ ਆਉਣ ਤੋਂ ਬਾਅਦ ਲੋਕਾਂ ਦੀ ਨਜ਼ਰ ਇਸ ਗੀਤ ਦੇ ਬੋਲ ਅਤੇ ਇਸ ਦੀ ਰੇਟਿੰਗ 'ਤੇ ਹੈ। ਸਿੱਧੂ ਦੇ ਪ੍ਰਸ਼ੰਸਕ ਦੇਸ਼-ਵਿਦੇਸ਼ ਤੋਂ ਉਨ੍ਹਾਂ ਦੇ ਗੀਤਾਂ ਦਾ ਲਗਾਤਾਰ ਇੰਤਜ਼ਾਰ ਕਰ ਰਹੇ ਹਨ। ਸਿੱਧੂ ਮੂਸੇਵਾਲਾ ਨੇ ਪੰਜਾਬ ਦੇ ਬਹਾਦਰ ਸੂਰਮੇ ਅਤੇ ਮਹਾਨ ਯੋਧੇ ਹਰੀ ਸਿੰਘ ਨਲਵਾ 'ਤੇ ਵੀ ਗੀਤ ਗਾਇਆ ਸੀ।
ਸਰਦਾਰ ਹਰੀ ਸਿੰਘ ਨਲਵਾ ਮਹਾਰਾਜਾ ਰਣਜੀਤ ਸਿੰਘ ਦਾ ਸੈਨਾਪਤੀ ਸੀ। ਮਹਾਨ ਯੋਧਾ ਹਰੀ ਸਿੰਘ ਨਲਵਾ ਨੇ ਪਠਾਣਾਂ ਵਿਰੁੱਧ ਕਈ ਲੜਾਈਆਂ ਦੀ ਅਗਵਾਈ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਜਿੱਤ ਦਿਵਾਈ। SYL ਗੀਤ 23 ਜੂਨ ਨੂੰ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਆਇਆ ਸੀ। ਜਿਸ ਵਿੱਚ ਮੂਸੇਵਾਲਾ ਨੇ ਪੰਜਾਬ ਦੇ ਪਾਣੀਆਂ ਦਾ ਮੁੱਦਾ ਉਠਾਇਆ ਸੀ। SYL ਮੁੱਦਾ ਅਜੇ ਵੀ ਪੰਜਾਬ ਅਤੇ ਹਰਿਆਣਾ ਦਰਮਿਆਨ ਤਣਾਅ ਪੈਦਾ ਕਰ ਰਿਹਾ ਹੈ। ਇਸ ਗੀਤ ਤੋਂ ਬਾਅਦ ਬਲਵਿੰਦਰ ਸਿੰਘ ਜਟਾਣਾ ਵੀ ਸੁਰਖੀਆਂ ਵਿੱਚ ਆ ਗਏ ਸਨ। ਪਰ ਇਸ ਗੀਤ 'ਤੇ ਭਾਰਤ ਸਰਕਾਰ ਨੇ ਦੋ ਦਿਨ ਬਾਅਦ ਹੀ ਪਾਬੰਦੀ ਲਗਾ ਦਿੱਤੀ ਸੀ। ਇਸ ਨੂੰ ਦੋ ਦਿਨਾਂ ਵਿੱਚ ਹੀ 2.7 ਕਰੋੜ ਵਿਊਜ਼ ਮਿਲ ਚੁੱਕੇ ਸਨ। ਇਹ ਗੀਤ ਅੱਜ ਵੀ ਵਿਦੇਸ਼ਾਂ 'ਚ ਖੂਬ ਸੁਣਿਆ ਜਾਂਦਾ ਹੈ।