ਮੂਸੇਵਾਲਾ ਮੌਤ ਤੋਂ ਬਾਅਦ ਵੀ ਗੀਤਾਂ 'ਚ ਜ਼ਿੰਦਾ,ਗਾਣੇ ਬਣਾ ਰਹੇ ਨਵਾਂ ਰਿਕਾਰਡ

ਸਿੱਧੂ ਮੂਸੇਵਾਲਾ ਖੇਤਰੀ ਭਾਸ਼ਾ ਵਿੱਚ ਗੀਤ ਗਾ ਕੇ ਬਿਲਬੋਰਡ ਵਿੱਚ ਥਾਂ ਬਣਾਉਣ ਵਾਲੇ ਪਹਿਲੇ ਗਾਇਕ ਬਣੇ ਸਨ। ਅੱਜ ਤੱਕ ਭਾਰਤ ਦਾ ਕੋਈ ਵੀ ਗਾਇਕ ਬਿਲਬੋਰਡ ਵਿੱਚ ਥਾਂ ਨਹੀਂ ਬਣਾ ਸਕਿਆ ਹੈ।
ਮੂਸੇਵਾਲਾ ਮੌਤ ਤੋਂ ਬਾਅਦ ਵੀ ਗੀਤਾਂ 'ਚ ਜ਼ਿੰਦਾ,ਗਾਣੇ ਬਣਾ ਰਹੇ ਨਵਾਂ ਰਿਕਾਰਡ
Updated on
2 min read

ਸਿੱਧੂ ਮੂਸੇਵਾਲਾ ਮੌਤ ਤੋਂ ਬਾਅਦ ਵੀ ਗੀਤਾਂ ਰਾਹੀਂ ਜ਼ਿੰਦਾ ਹੈ ਅਤੇ ਉਸਦੇ ਗਾਣੇ ਰੋਜ਼ ਨਵਾਂ ਰਿਕਾਰਡ ਬਣਾ ਰਹੇ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ। ਮੂਸੇਵਾਲਾ ਭਾਵੇਂ ਇਸ ਦੁਨੀਆ 'ਚ ਨਹੀਂ ਹੈ, ਪਰ ਉਹ ਅੱਜ ਵੀ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ। ਉਹ ਆਪਣੀ ਮੌਤ ਤੋਂ ਪਹਿਲਾਂ ਹੀ ਇੰਨੇ ਗੀਤ ਰਿਕਾਰਡ ਕਰ ਚੁੱਕੇ ਹਨ ਕਿ ਆਉਣ ਵਾਲੇ ਕਈ ਸਾਲਾਂ ਤੱਕ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਗਾਇਕੀ ਨੂੰ ਸੁਣਦੇ ਰਹਿਣ ਦੇ ਨਾਲ-ਨਾਲ ਯੂਟਿਊਬ 'ਤੇ ਰਿਕਾਰਡ ਬਣਾਉਂਦੇ ਰਹਿਣਗੇ।

ਸਿੱਧੂ ਦੇ ਕਤਲ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਪੁੱਤਰ ਦੇ ਕਈ ਗੀਤ ਅਜੇ ਵੀ ਰਿਕਾਰਡ ਹੋਏ ਪਏ ਹਨ। ਮੇਰੀ ਕੋਸ਼ਿਸ਼ ਰਹੇਗੀ ਕਿ ਆਪਣੇ ਬੇਟੇ ਨੂੰ 7-8 ਸਾਲ ਤੱਕ ਜਿੰਦਾ ਰੱਖਾਂ। ਉਸ ਦੇ ਗੀਤ ਹੌਲੀ-ਹੌਲੀ ਰਿਲੀਜ਼ ਕੀਤੇ ਜਾਣਗੇ। ਮੂਸੇਵਾਲਾ ਦੀ ਟੀਮ ਨੇ 6-6 ਮਹੀਨਿਆਂ ਬਾਅਦ ਗੀਤ ਰਿਲੀਜ਼ ਕਰਨ ਲਈ ਪਰਿਵਾਰ ਨਾਲ ਗੱਲਬਾਤ ਕੀਤੀ ਸੀ। ਮਾਤਾ ਚਰਨ ਕੌਰ ਅਤੇ ਤਾਇਆ ਚਮਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ 45 ਤੋਂ ਵੱਧ ਰਿਕਾਰਡ ਕੀਤੇ ਗੀਤ ਪਏ ਹਨ।

ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਉਨ੍ਹਾਂ ਦੀ ਟੀਮ ਨੇ ਉਨ੍ਹਾਂ ਦੇ ਅਧੂਰੇ ਪਏ ਪ੍ਰੋਜੈਕਟ ਪਰਿਵਾਰ ਨੂੰ ਸੌਂਪ ਦਿੱਤੇ ਸਨ। ਵਿਵਾਦਤ ਸਤਲੁਜ ਯਮੁਨਾ ਲਿੰਕ ਨਹਿਰ (SYL) 'ਤੇ ਗੀਤ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਟੀਮ ਨੇ ਸੋਸ਼ਲ ਮੀਡੀਆ ਰਾਹੀਂ ਇਹ ਵੀ ਦੱਸਿਆ ਸੀ ਕਿ ਮੂਸੇਵਾਲਾ ਦੇ ਪਰਿਵਾਰ ਨੇ ਗੀਤ ਨੂੰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਜੋ ਵੀ ਗੀਤ ਆ ਰਹੇ ਹਨ, ਉਹ ਪੂਰੇ ਨਹੀਂ ਹਨ। ਕਿਸੇ 'ਚ ਸਿੱਧੂ ਨੇ ਆਪਣੇ ਚਿਹਰੇ ਨਾਲ ਦੋ ਪੇਰੇ ਗਾਏ ਸਨ ਅਤੇ ਕਿਸੇ 'ਚ ਤਿੰਨ ਪੇਰੇ ਗਾਏ ਸਨ। ਟੀਮ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਵਿਦੇਸ਼ੀ ਰੈਪਰਾਂ ਨਾਲ ਪੂਰਾ ਕਰ ਰਹੀ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ 25 ਦਿਨ ਬਾਅਦ 23 ਜੂਨ ਨੂੰ ਪਹਿਲਾ ਗੀਤ ਰਿਲੀਜ਼ ਹੋਇਆ ਸੀ। ਮੂਸੇਵਾਲਾ ਦੀ ਫੈਨ ਫਾਲੋਇੰਗ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅੱਧੇ ਘੰਟੇ 'ਚ ਹੀ ਇਸ ਗੀਤ ਨੂੰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਅਤੇ ਸੁਣਿਆ ਸੀ। ਇਹ ਗੀਤ ਪੰਜਾਬ-ਹਰਿਆਣਾ ਦੇ ਸਤਲੁਜ ਯਮੁਨਾ ਲਿੰਕ ਨਹਿਰ (SYL) ਮੁੱਦੇ 'ਤੇ ਗਾਇਆ ਗਿਆ ਸੀ। ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾਂ 295 ਗੀਤ ਗਾਇਆ ਸੀ । ਇਸ ਗੀਤ ਨੇ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਧਮਾਲ ਮਚਾ ਦਿੱਤੀ ਸੀ। ਸਿੱਧੂ ਮੂਸੇਵਾਲਾ ਖੇਤਰੀ ਭਾਸ਼ਾ ਵਿੱਚ ਗੀਤ ਗਾ ਕੇ ਬਿਲਬੋਰਡ ਵਿੱਚ ਥਾਂ ਬਣਾਉਣ ਵਾਲੇ ਪਹਿਲੇ ਗਾਇਕ ਬਣੇ । ਅੱਜ ਤੱਕ ਭਾਰਤ ਦਾ ਕੋਈ ਵੀ ਗਾਇਕ ਬਿਲਬੋਰਡ ਵਿੱਚ ਥਾਂ ਨਹੀਂ ਬਣਾ ਸਕਿਆ ਹੈ।

Related Stories

No stories found.
logo
Punjab Today
www.punjabtoday.com