ਈਡੀ ਰੈਡ ਤੇ ਸਿੱਧੂ ਨੇ ਕਿਹਾ ਕਿ ਸਵਾਰੀ ਆਪਣੇ ਸਮਾਨ ਦੇ ਖੁਦ ਜ਼ਿੰਮੇਵਾਰ

ਸਿੱਧੂ ਨੇ ਕਿਹਾ ਕਿ ਇਹ ਮੁਕੱਦਮਾ 2018 ਵਿੱਚ ਹੋਇਆ ਸੀ। 2018 ਤੋਂ 2022 ਤੱਕ ਇਸ ਕੇਸ ਵਿਚ ਕੁਝ ਨਹੀਂ ਕੀਤਾ ਗਿਆ।ਇਹ ਕਾਰਵਾਈ ਤਿੰਨ ਸਾਲਾਂ ਤੱਕ ਨਹੀਂ ਹੋਈ , ਆਖ਼ਰ ਇਰਾਦਾ ਕੀ ਹੈ, ਇਹ ਕਿਹੜੀ ਸਾਜ਼ਿਸ਼ ਹੈ।
ਈਡੀ ਰੈਡ ਤੇ ਸਿੱਧੂ ਨੇ ਕਿਹਾ ਕਿ ਸਵਾਰੀ ਆਪਣੇ ਸਮਾਨ ਦੇ ਖੁਦ ਜ਼ਿੰਮੇਵਾਰ

ਪੰਜਾਬ 2022 ਵਿਧਾਨਸਭਾ ਚੋਣਾਂ ਤੋਂ ਪਹਿਲਾ ਮਾਹੌਲ ਗਰਮਾਉਂਦਾ ਜਾ ਰਿਹਾ ਹੈ। ਹੁਣ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰਾਂ ਦੇ ਘਰ ਈਡੀ ਦੇ ਛਾਪੇ ਕਾਰਨ ਸਿਆਸਤ ਗਰਮਾ ਗਈ ਹੈ। ਸੀਐਮ ਚੰਨੀ ਨੇ ਜਿੱਥੇ ਇਸ ਛਾਪੇਮਾਰੀ ਨੂੰ ਲੈ ਕੇ ਬੀਜੇਪੀ ਅਤੇ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਾਏ, ਉਥੇ ਹੀ ਅਮਰਿੰਦਰ ਸਿੰਘ ਨੇ ਵੀ ਜਵਾਬੀ ਕਾਰਵਾਈ ਕਰਦਿਆਂ ਕਿਹਾ ਕਿ ਈਡੀ ਮੈਨੂੰ ਰਿਪੋਰਟ ਨਹੀਂ ਕਰਦੀ।

ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਛਾਪੇਮਾਰੀ ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਯਾਤਰੀ ਆਪਣੇ ਸਮਾਨ ਲਈ ਖੁਦ ਜ਼ਿੰਮੇਵਾਰ ਹੈ। ਨਵਜੋਤ ਸਿੰਘ ਸਿੱਧੂ ਨੇ ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਬੱਸ 'ਚ ਲਿਖਿਆ ਹੁੰਦਾ ਹੈ ਕਿ ਯਾਤਰੀ ਆਪਣੇ ਸਾਮਾਨ ਲਈ ਖੁਦ ਜ਼ਿੰਮੇਵਾਰ ਹੈ। ਇਸ ਦੇ ਜਵਾਬ 'ਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਸੀਐੱਮ ਚੰਨੀ ਤੇ ਈਡੀ ਦੀ ਛਾਪੇਮਾਰੀ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਕਿਉਂ ਹੋਈ ਹੈ।

ਇਹ ਮੁਕੱਦਮਾ 2018 ਵਿੱਚ ਹੋਇਆ ਸੀ। 2018 ਤੋਂ 2022 ਤੱਕ ਇਸ ਕੇਸ ਵਿਚ ਕੁਝ ਨਹੀਂ ਕੀਤਾ ਗਿਆ। ਕੁੰਭਕਰਨ ਵੀ ਛੇ ਮਹੀਨਿਆਂ ਵਿੱਚ ਜਾਗ ਜਾਂਦਾ ਹੈ। ਇਹ ਕਾਰਵਾਈ ਤਿੰਨ ਸਾਲਾਂ ਤੱਕ ਨਹੀਂ ਹੋਈ , ਆਖ਼ਰ ਇਰਾਦਾ ਕੀ ਹੈ,ਇਹ ਕਿਹੜੀ ਸਾਜ਼ਿਸ਼ ਹੈ। ਪੱਤਰਕਾਰ ਨੇ ਸਿੱਧੂ ਨੂੰ ਪੁੱਛਿਆ ਕਿ ਕਰੋੜਾਂ ਨਿਕਲ ਰਹੇ ਹਨ ਤਾਂ ਉਨ੍ਹਾਂ ਕਿਹਾ ਕਿ ਉਹ ਇਸ ਦੀ ਪੁਸ਼ਟੀ ਕਰਨਗੇ। ਪਰ ਮੈਂ ਇੰਨਾ ਹੀ ਕਹਿੰਦਾ ਹਾਂ ਕਿ ਇਹ ਸਭ ਕੁਝ ਚੋਣਾਂ ਤੋਂ ਮਹੀਨਾ ਪਹਿਲਾਂ ਹੀ ਕਿਉਂ ਹੋ ਰਿਹਾ ਹੈ।

ਦੱਸ ਦੇਈਏ ਕਿ ਈਡੀ ਨੇ ਮੁੱਖ ਮੰਤਰੀ ਚੰਨੀ ਦੇ ਰਿਸ਼ਤੇਦਾਰਾਂ ਭੁਪਿੰਦਰ ਸਿੰਘ ਹਨੀ ਤੇ ਦੋ ਦਿਨਾਂ ਤੋਂ ਛਾਪੇਮਾਰੀ ਕੀਤੀ ਸੀ। ਈਡੀ ਨੇ ਹਨੀ ਅਤੇ ਸੰਦੀਪ ਦੇ ਨਜ਼ਦੀਕੀ ਸਰਪੰਚ ਦੇ ਘਰ ਵੀ ਛਾਪਾ ਮਾਰਿਆ। ਇਸ ਛਾਪੇਮਾਰੀ ਵਿਚ ਪੰਜਾਬ ਪੁਲਿਸ ਦੀ ਬਜਾਏ ਕੇਂਦਰੀ ਸੁਰੱਖਿਆ ਬਲਾਂ ਦੀ ਮਦਦ ਲਈ ਗਈ। ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਰੇਤ ਦੀ ਖੁਦਾਈ ਦਾ ਮੁੱਦਾ ਉਠਿਆ ਸੀ ਤਾਂ ਸਾਲ 2018 ਵਿੱਚ ਮੁਹਾਲੀ ਵਿੱਚ ਰੇਤ ਦੀ ਖੁਦਾਈ ਸਬੰਧੀ ਮਾਮਲਾ ਦਰਜ ਹੋਇਆ ਸੀ।

ਜਦੋਂ ਇਸ ਮਾਮਲੇ ਦੀ ਜਾਂਚ ਚੱਲੀ ਤਾਂ ਜਾਂਚ 'ਚ 24 ਲੋਕਾਂ ਦੇ ਨਾਂ ਸਾਹਮਣੇ ਆਏ, ਜਿਨ੍ਹਾਂ 'ਤੇ ਰੇਤ ਦੀ ਨਾਜਾਇਜ਼ ਮਾਈਨਿੰਗ ਕਰਕੇ ਕਰੋੜਾਂ ਰੁਪਏ ਕਮਾਉਣ ਦਾ ਦੋਸ਼ ਹੈ। ਇਸ ਮਾਮਲੇ ਨੂੰ ਲੈ ਕੇ ਈਡੀ ਨੇ ਮੁੱਖ ਮੰਤਰੀ ਦੇ ਰਿਸ਼ਤੇਦਾਰਾਂ 'ਤੇ ਛਾਪੇਮਾਰੀ ਕੀਤੀ। ਈਡੀ ਦੀ ਛਾਪੇਮਾਰੀ ਤੋਂ ਬਾਅਦ ਸੀਐਮ ਚੰਨੀ ਨੇ ਕਿਹਾ ਕਿ ਮੈਨੂੰ ਪਤਾ ਲੱਗਾ ਹੈ ਕਿ ਈਡੀ ਨੇ ਕਿਹਾ ਹੈ ਕਿ ਪੀਐਮ ਮੋਦੀ ਦੀ ਫਿਰੋਜ਼ਪੁਰ ਫੇਰੀ ਨੂੰ ਨਾ ਭੁੱਲੋ, ਚੰਨੀ ਨੇ ਕਿਹਾ ਕਿ ਇਹ ਛਾਪਾ ਬਦਲੇ ਦੀ ਭਾਵਨਾ ਨੂੰ ਦਰਸਾਉਂਦਾ ਹੈ।

Related Stories

No stories found.
logo
Punjab Today
www.punjabtoday.com