ਸਿੱਧੂ ਬੈਠਣਗੇ ਮਰਨ ਵਰਤ ਤੇ, ਜੇ ਨਸ਼ਿਆਂ 'ਤੇ ਐਸਟੀਐਫ ਦੀ ਰਿਪੋਰਟ ਨਾ ਖੋਲ੍ਹੀ

ਸਿੱਧੂ ਬੈਠਣਗੇ ਮਰਨ ਵਰਤ ਤੇ, ਜੇ ਨਸ਼ਿਆਂ 'ਤੇ ਐਸਟੀਐਫ ਦੀ ਰਿਪੋਰਟ ਨਾ ਖੋਲ੍ਹੀ

ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਵੀਰਵਾਰ ਨੂੰ ਆਪਣੀ ਹੀ ਸਰਕਾਰ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਨਸ਼ਿਆਂ 'ਤੇ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਦੀ ਰਿਪੋਰਟ ਨਾ ਖੋਲ੍ਹੀ ਗਈ ਅਤੇ ਬੇਅਦਬੀ ਕਾਂਡ ਵਿੱਚ ਇਨਸਾਫ਼ ਨਾ ਦਿੱਤਾ ਗਿਆ ਤਾਂ ਉਹ ਮਰਨ ਵਰਤ ਉੱਤੇ ਬੈਠਣਗੇ।

ਸਿੱਧੂ ਜ਼ਿਲ੍ਹੇ ਦੇ ਬਾਘਾਪੁਰਾਣਾ ਕਸਬੇ ਦੀ ਅਨਾਜ ਮੰਡੀ ਵਿਖੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ।

ਸਿੱਧੂ ਨੇ ਕਿਹਾ, “ਲੱਖਾਂ ਮਾਵਾਂ ਉਜੜ ਗਈਆਂ। ਨਸ਼ੇ ਦੇ ਟੀਕੇ ਲਗਾ ਕੇ ਲੱਖਾਂ ਨੌਜਵਾਨਾਂ ਦੀ ਮੌਤ ਹੋ ਗਈ। ਅੱਜ ਮੈਂ ਤੁਹਾਨੂੰ ਕਹਿ ਰਿਹਾ ਹਾਂ, ਜੇਕਰ ਪੰਜਾਬ ਸਰਕਾਰ ਨੇ ਇਸ ਰਿਪੋਰਟ ਨੂੰ ਨਾ ਖੋਲ੍ਹਿਆ; ਮੈ ਆਪਣੀ ਦੇਹੀ ਦਾਅ ਉੱਤੇ ਲਾ ਦੇਵਾਗਾਂ। ਮੈਂ ਮਰਨ ਵਰਤ ਉੱਤੇ ਬੈਠਾਂਗਾ।

"ਸਾਬਕਾ ਮੁੱਖ ਮੰਤਰੀ ਅਤੇ ਗ੍ਰਹਿ ਮੰਤਰੀ ਇਸ 'ਤੇ ਕਿਉਂ ਸੁੱਤੇ ਰਹੇ, ਇਹ ਜਾਣਨ ਲਈ ਇਸ ਰਿਪੋਰਟ ਨੂੰ ਖੋਲ੍ਹੋ। ਕੋਰਟ ਰਿਪੋਰਟ ਖੋਲ੍ਹਣ ਲਈ ਕਹਿ ਰਹੀ ਹੈ। ਰਿਪੋਰਟ ਕਿਉਂ ਨਹੀਂ ਖੋਲ੍ਹੀ ਜਾ ਰਹੀ? ਤੁਹਾਨੂੰ ਰਿਪੋਰਟ ਖੋਲ੍ਹਣ ਤੋਂ ਕੌਣ ਰੋਕ ਰਿਹਾ ਹੈ। ਰਿਪੋਰਟ ਖੋਲ੍ਹੋ ਅਤੇ ਦੋਸ਼ੀਆਂ ਨੂੰ ਸਲਾਖਾਂ ਪਿੱਛੇ ਸੁੱਟੋ। ਮੈਂ ਪਾਰਟੀ ਪ੍ਰਧਾਨ ਹਾਂ। ਮੇਰੇ ਕੋਲ ਕੋਈ ਪ੍ਰਸ਼ਾਸਨਿਕ ਸ਼ਕਤੀਆਂ ਨਹੀਂ ਹਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਉਹ ਪਾਰਟੀ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹਨ। ਇਸ ਲਈ ਮੈਂ ਕਹਿ ਰਿਹਾ ਹਾਂ ਕਿ ਜੇਕਰ ਰਿਪੋਰਟ ਨਾ ਖੋਲ੍ਹੀ ਗਈ ਤਾਂ ਮੈਂ ਮਰਨ ਵਰਤ 'ਤੇ ਬੈਠਾਂਗਾ,' ਸਿੱਧੂ ਨੇ ਕਿਹਾ।

ਇਸ ਦੌਰਾਨ ਉਨ੍ਹਾਂ ਨੇ ਬੇਅਦਬੀ ਦੇ ਮੁੱਦੇ 'ਤੇ ਵੀ ਆਪਣੀ ਸਰਕਾਰ 'ਤੇ ਹਮਲਾ ਬੋਲਿਆ।

“ਮੈਂ ਫਿਰ ਤੋਂ ਆਪਣੇ ਗੁਰੂ (ਗੁਰੂ ਗ੍ਰੰਥ ਸਾਹਿਬ) ਦੀ ਬੇਅਦਬੀ ਲਈ ਇਨਸਾਫ਼ ਦੀ ਮੰਗ ਕਰ ਰਿਹਾ ਹਾਂ। ਇਕ ਸਰਕਾਰ ਚਲੀ ਗਈ, ਦੂਜੀ ਬਣ ਗਈ। ਇੱਕ ਮੁੱਖ ਮੰਤਰੀ ਚਲਾ ਗਿਆ ਹੈ ਅਤੇ ਦੂਜੇ ਨੇ ਅਹੁਦਾ ਸੰਭਾਲ ਲਿਆ ਹੈ। ਅਤੇ ਮੈਂ ਕਹਿ ਰਿਹਾ ਹਾਂ ਕਿ ਜੇਕਰ ਬੇਅਦਬੀ ਦਾ ਇਨਸਾਫ਼ ਨਾ ਮਿਲਿਆ ਤਾਂ ਮੈ ਆਪਣੀ ਦੇਹੀ ਦਾਅ ਉੱਤੇ ਲਾ ਦੇਵਾਗਾਂ । ਮੇਰੀ ਗੱਲ ਨੂੰ ਯਾਦ ਰੱਖਿਉ।

“ਜਿਹੜੇ ਦੋਸ਼ੀ ਨੇ ਉਹ ਖੁੱਲੇ ਸਾਨ ਵਾਂਗੂੰ ਰਹੇ ਹਨ। ਇਹ ਕਿਹੋ ਜਿਹੀ ਸਰਕਾਰ ਹੈ ਜਿਹੜੀ ਦੋਸ਼ੀਆਂ ਨੂੰ ਕਾਬੂ ਨਹੀਂ ਕਰ ਸਕਦੀ। ਇੰਨਸਾਫ ਦਿਵਾਉਣ ਲਈ ਇਕ ਕਦਮ ਵੀ ਅੱਗੇ ਨਹੀਂ ਵਧਾ ਸਕਦੀ? ” ਸਿੱਧੂ ਨੇ ਪੁੱਛਿਆ।

ਸਿੱਧੂ ਨੇ ਚੰਨੀ ਸਰਕਾਰ ਵੱਲੋਂ ਕੀਤੇ ਜਾ ਰਹੇ ਵਾਅਦਿਆਂ 'ਤੇ ਵੀ ਆਪਣੀ ਸਰਕਾਰ 'ਤੇ ਹਮਲਾ ਬੋਲਿਆ।

ਸਿੱਧੂ ਨੇ ਕਿਹਾ, “4 ਸਾਲ ਪਹਿਲਾਂ ਤਤਕਾਲੀ ਮੁੱਖ ਮੰਤਰੀ ਨੇ ਵੀ ਅਜਿਹੇ ਵਾਅਦੇ ਕੀਤੇ ਸਨ। ਪਰ ਰਾਜ ਸਰਕਾਰ ਕੋਲ ਪੈਸਾ ਨਾ ਹੋਣ ਕਾਰਨ ਇਨ੍ਹਾਂ ਨੂੰ ਪੂਰਾ ਨਹੀਂ ਕੀਤਾ ਗਿਆ। ਮੈਂ ਰੇਤ ਦੀ ਖੁਦਾਈ ਤੋਂ 2 ਹਜ਼ਾਰ ਕਰੋੜ ਰੁਪਏ ਅਤੇ ਸ਼ਰਾਬ ਤੋਂ 20 ਹਜ਼ਾਰ ਕਰੋੜ ਰੁਪਏ ਸਰਕਾਰੀ ਖਜ਼ਾਨੇ ਵਿੱਚ ਲਿਆਵਾਂਗਾ। ਮੈਂ ਝੂਠ ਬੋਲ ਕੇ ਸਰਕਾਰ ਨਹੀਂ ਬਣਾਵਾਂਗਾ। ਸਰਕਾਰੀ ਖਜ਼ਾਨੇ 'ਚ 30-35 ਹਜ਼ਾਰ ਕਰੋੜ ਲਿਆ ਕੇ ਸਰਕਾਰ ਬਣਾਵਾਂਗਾ। "

ਇਸ ਦੌਰਾਨ ਰਾਏਕੋਟ ਤੋਂ ‘ਆਪ’ ਵਿਧਾਇਕ ਜਗਤਾਰ ਸਿੰਘ ਜੱਗਾ ਵੀ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ। ਮੁੱਖ ਮੰਤਰੀ ਚੰਨੀ ਅਤੇ ਸਿੱਧੂ ਦੋਵਾਂ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।

Related Stories

No stories found.
logo
Punjab Today
www.punjabtoday.com