ਮਾਨ ਜਹਾਜ਼ 'ਚ ਕਿਰਪਾਨ ਦੀ ਮਨਾਹੀ 'ਤੇ ਗੁੱਸੇ ਚ, ਕਿਹਾ ਜਨੇਊ ਦੀ ਹੋਵੇ ਮਨਾਹੀ

ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੇਕਰ ਸਿੱਖਾਂ ਦੀ ਕਿਰਪਾਨ 'ਤੇ ਪਾਬੰਦੀ ਲਗਾਈ ਜਾਵੇਗੀ ਤਾਂ ਹਿੰਦੂਆਂ ਦਾ ਜਨੇਊ ਵੀ ਨਾਲ ਹੀ ਉਤਰੇਗਾ।
ਮਾਨ ਜਹਾਜ਼ 'ਚ ਕਿਰਪਾਨ ਦੀ ਮਨਾਹੀ 'ਤੇ ਗੁੱਸੇ ਚ, ਕਿਹਾ ਜਨੇਊ ਦੀ ਹੋਵੇ ਮਨਾਹੀ

ਪੰਜਾਬ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਮਾਨ ਨੇ ਇੱਕ ਹੋਰ ਵਿਵਾਦਿਤ ਬਿਆਨ ਦਿੱਤਾ ਹੈ। ਜਦੋਂ ਜਹਾਜ਼ ਵਿੱਚ ਕਿਰਪਾਨ ਨਹੀਂ ਪਾਉਣ ਦਿੱਤੀ ਗਈ ਤਾਂ ਮਾਨ ਨੇ ਕਿਹਾ ਕਿ ਹਿੰਦੂ ਵੀ ਜਨੇਊ ਕਿਵੇਂ ਪਾ ਜਾਂਦੇ ਹਨ, ਉਹ ਵੀ ਮਨਾਂ ਹੋਣਾ ਚਾਹੀਦਾ ਹੈ।

ਸਿਮਰਨਜੀਤ ਮਾਨ ਨੇ ਕਿਹਾ ਕਿ ਤੁਸੀਂ ਉਸ ਜਨੇਊ ਨਾਲ ਕਿਸੇ ਦਾ ਗਲਾ ਕੱਟ ਸਕਦੇ ਹੋ। ਜਨੇਊ ਨਾਲ ਸੱਟ ਵੀ ਮਾਰੀ ਜਾ ਸਕਦੀ ਹੈ, ਤੁਸੀਂ ਉਸ ਨਾਲ ਕਿਸੇ ਨੂੰ ਵੀ ਡਰਾ ਸਕਦੇ ਹੋ। ਜਿਹੜਾ ਸ਼ਰਾਰਤ ਕਰਨਾ ਚਾਹੁੰਦਾ ਹੈ ਉਹ ਜਨੇਊ ਦੀ ਬਜਾਏ ਚੀਨੀ ਧਾਗਾ ਪਾਵੇ ਅਤੇ ਧਮਕੀ ਦੇਵੇ ਕਿ ਮੈਂ ਗਰਦਨ ਉਡਾ ਦੇਵਾਂਗਾ ਅਤੇ ਜਹਾਜ਼ ਹਾਈਜੈਕ ਕਰ ਸਕਦਾ ਹਾਂ।

ਮਾਨ ਨੇ ਕਿਹਾ ਕਿ ਮੈਂ ਸਾਂਸਦ ਹੋਣ ਦੇ ਨਾਤੇ ਇਹ ਗੱਲ ਸਵੀਕਾਰ ਨਹੀਂ ਕਰਦਾ। ਜੇਕਰ ਸਿੱਖਾਂ ਦੀ ਕਿਰਪਾਨ 'ਤੇ ਪਾਬੰਦੀ ਲਗਾਈ ਜਾਵੇਗੀ ਤਾਂ ਹਿੰਦੂਆਂ ਦਾ ਜਨੇਊ ਵੀ ਨਾਲ ਹੀ ਉਤਰੇਗਾ। ਸੰਸਦ ਮੈਂਬਰ ਸਿਮਰਨਜੀਤ ਮਾਨ ਇਸ ਤੋਂ ਪਹਿਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਅੱਤਵਾਦੀ ਕਹਿ ਚੁੱਕੇ ਹਨ, ਜਿਸਦੇ ਬਾਅਦ ਤੋਂ ਧਮਾਲ ਮੱਚਿਆ ਹੋਇਆ ਹੈ ।

ਮਾਨ ਦੀ ਦਲੀਲ ਹੈ ਕਿ ਭਗਤ ਸਿੰਘ ਨੇ ਨੈਸ਼ਨਲ ਅਸੈਂਬਲੀ 'ਤੇ ਬੰਬ ਸੁੱਟਿਆ ਸੀ, ਅੰਗਰੇਜ਼ ਅਫਸਰ ਨੂੰ ਮਾਰ ਦਿੱਤਾ। ਅਜਿਹੀ ਸਥਿਤੀ ਵਿੱਚ ਜੇਕਰ ਭਗਤ ਸਿੰਘ ਨੂੰ ਅੱਤਵਾਦੀ ਨਹੀਂ ਕਿਹਾ ਜਾਵੇਗਾ ਤਾਂ ਕੀ ਕਿਹਾ ਜਾਵੇਗਾ। ਸਿਮਰਨਜੀਤ ਮਾਨ ਨੇ ਹਾਲ ਹੀ ਵਿੱਚ ਸੰਗਰੂਰ ਉਪ ਚੋਣ ਜਿੱਤੀ ਹੈ। ਇਹ ਸੀਟ ਪਹਿਲਾਂ ਸੀਐਮ ਭਗਵੰਤ ਮਾਨ ਕੋਲ ਸੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਇਹ ਸੀਟ ਖਾਲੀ ਹੋ ਗਈ ਸੀ। ਜ਼ਿਮਨੀ ਚੋਣ ਤੋਂ ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਕਾਰਨ ਨੌਜਵਾਨ ਆਮ ਆਦਮੀ ਪਾਰਟੀ ਤੋਂ ਨਾਰਾਜ਼ ਹੋ ਗਏ।

ਨੌਜਵਾਨਾਂ ਨੇ ‘ਆਪ’ ਦੀ ਥਾਂ ਸਿਮਰਨਜੀਤ ਮਾਨ ਨੂੰ ਜਿੱਤ ਦਿਵਾਈ। ਮੂਸੇਵਾਲਾ ਨੇ ਮਰਨ ਤੋਂ ਪਹਿਲਾਂ ਮਾਨ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਦੀ ਗੱਲ ਕਹੀ ਸੀ। ਸੰਸਦ ਮੈਂਬਰ ਚੁਣੇ ਜਾਣ ਤੋਂ ਬਾਅਦ ਮਾਣ ਲਗਾਤਾਰ ਸੁਰਖੀਆਂ ਵਿਚ ਰਹਿ ਰਹੇ ਹਨ । ਇਸਤੋਂ ਪਹਿਲਾ 1989 ਵਿਚ ਜਦੋਂ ਉਹ ਪਹਿਲੀ ਵਾਰ ਸੰਸਦ ਮੈਂਬਰ ਚੁਣੇ ਗਏ ਸਨ ਤਾਂ ਉਨ੍ਹਾਂ ਨੂੰ ਸੰਸਦ ਵਿਚ ਦਾਖਲ ਨਹੀਂ ਹੋਣ ਦਿੱਤਾ ਗਿਆ, ਕਿਉਂਕਿ ਉਸ ਦੌਰਾਨ ਉਹ ਆਪਣੀ ਤਿੰਨ ਫੁੱਟ ਲੰਬੀ ਕਿਰਪਾਨ (ਤਲਵਾਰ) ਨਾਲ ਲੋਕ ਸਭਾ ਵਿਚ ਦਾਖਲ ਹੋਣਾ ਚਾਹੁੰਦੇ ਸਨ। ਇਸਤੇ ਸਿਮਰਨਜੀਤ ਨੂੰ ਬਹੁਤ ਦੁੱਖ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ ।

Related Stories

No stories found.
logo
Punjab Today
www.punjabtoday.com