ਸਟੇਟ ਇੰਟੈਲੀਜੈਂਸ ਦਫ਼ਤਰ 'ਚ ਹੋਏ ਧਮਾਕੇ ਦੀ ਜਾਂਚ ਲਈ ਕੀਤਾ ਗਿਆ SIT ਦਾ ਗਠਨ

ਸੂਤਰਾਂ ਮੁਤਾਬਕ OCCU ( Organized Crime Control Unit ) ਦੇ ਵੱਡੇ ਅਫ਼ਸਰ ਨਿਸ਼ਾਨੇ 'ਤੇ ਸਨ।
ਸਟੇਟ ਇੰਟੈਲੀਜੈਂਸ ਦਫ਼ਤਰ 'ਚ ਹੋਏ ਧਮਾਕੇ ਦੀ ਜਾਂਚ ਲਈ ਕੀਤਾ ਗਿਆ SIT ਦਾ ਗਠਨ

ਮੋਹਾਲੀ ਵਿਥੇ ਸਥਿਤ ਸਟੇਟ ਇੰਟੈਲੀਜੈਂਸ ਦਫ਼ਤਰ 'ਚ ਦੇਰ ਰਾਤ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਵੱਡੀ ਗਿਣਤੀ ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਸੋਹਾਣਾ ਪੁਲਿਸ ਸਟੇਸ਼ਨ 'ਚ ਦੇਰ ਰਾਤ ਇਸ ਧਮਾਕੇ ਦੀ FIR ਦਰਜ ਕੀਤੀ ਗਈ ਸੀ। ਹੁਣ ਇਸ ਮਾਮਲੇ ਦੀ ਜਾਂਚ ਲਈ SIT ਦਾ ਗਠਨ ਕੀਤਾ ਗਿਆ ਹੈ।

ਸੂਤਰਾਂ ਮੁਤਾਬਕ ਨਿਸ਼ਾਨੇ 'ਤੇ OCCU (Organized Crime Control Unit) ਦੇ ਵੱਡੇ ਅਫ਼ਸਰ ਸਨ। ਮੰਨਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਗਈ ਤੇ ਦਹਿਸ਼ਤਗਰਦਾਂ ਨੇ ਅਫ਼ਸਰਾਂ ਦੇ ਆਉਣ-ਜਾਣ ਤੱਕ ਦੀ ਜਾਣਕਾਰੀ ਪਹਿਲਾਂ ਹੀ ਜੁਟਾ ਲਈ ਸੀ।

ਇਸ ਧਮਾਕੇ ਨੂੰ ਲੈ ਪੰਜਾਬ ਦੇ ਮੁੱਖ ਮੰਤਰੀ, ਭਗਵੰਤ ਮਾਨ ਵੀ ਐਕਸ਼ਨ 'ਚ ਹਨ। ਭਗਵੰਤ ਮਾਨ ਨੇ DGP ਸਮੇਤ ਵੱਡੇ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਹੈ ਤੇ ਨਾਲ ਹੀ ਪੂਰੀ ਘਟਨਾ ਦੀ ਰਿਪੋਰਟ ਮੰਗੀ ਹੈ। ਇਹ ਮੀਟਿੰਗ CM ਹਾਊਸ 'ਚ ਕੀਤੀ ਗਈ। ਮੀਟਿੰਗ ਤੋਂ ਬਾਅਦ ਭਗਵੰਤ ਮਾਨ ਨੇ ਮੀਡੀਆ ਨਾਲ ਗੱਲਬਾਤ ਕਰਦੇ ਦੱਸਿਆ ਕਿ ਇਸ ਧਮਾਕੇ ਨੂੰ ਲੈ ਕੇ ਪੰਜਾਬ ਪੁਲਿਸ ਨੇ 10 ਤੋਂ 12 ਲੋਕ ਨੂੰ ਡਿਟੇਨ ਕੀਤਾ ਹੈ ਤੇ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਾਮ ਨੂੰ ਪੁਲਿਸ ਇਸ ਧਮਾਕੇ ਤੇ ਵੱਡੇ ਖੁਲਾਸੇ ਕਰ ਸਕਦੀ ਹੈ। ਮੁਖ ਮੰਤਰੀ ਦਾ ਕਹਿਣਾ ਹੈ ਕਿ ਹੋਰ ਗ੍ਰਿਫਤਾਰੀਆਂ ਵੀ ਇਸ ਮੁੱਦੇ ਤੇ ਹੋ ਸਕਦੀਆਂ ਹਨ। ਅਤੇ ਨਾਲ ਹੀ ਇਹ ਵੀ ਕਿਹਾ ਕਿ ਜੋ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ, ਉਸਨੂੰ ਬਖਿਆ ਨਹੀਂ ਜਾਵੇਗਾ।

ਇਸ ਘਟਨਾ ਨੇ ਸਭਨੂੰ ਹੈਰਾਨ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ DGP ਤੋਂ ਪੂਰੇ ਮਾਮਲੇ ਦੀ ਜਾਣਕਾਰੀ ਲਈ ਹੈ। ਇਸ ਦੇ ਨਾਲ ਹੀ ਪੰਜਾਬ ਪੁਲੀਸ ਨੇ ਆਸਪਾਸ ਦੇ ਇਲਾਕਿਆਂ ‘ਚ ਸੁਰੱਖਿਆ ਸਖ਼ਤ ਕਰ ਦਿੱਤੀ ਹੈ। ਇਸ ਮੌਕੇ ਮੁਹਾਲੀ ਦੇ SP (ਹੈੱਡਕੁਆਰਟਰ) ਰਵਿੰਦਰ ਪਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸਦੀ ਜਾਂਚ ਚੱਲ ਰਹੀ ਹੈ।

ਅੱਤਵਾਦੀ ਕੁਨੈਕਸ਼ਨ ਦੀ ਸੰਭਾਵਨਾ ਨੇ ਪੁਲਿਸ ਦੇ ਨਾਲ ਮੋਹਾਲੀ ਅਤੇ ਚੰਡੀਗੜ੍ਹ ਦੇ ਲੋਕਾਂ ਦੀ ਨੀਂਦ ਉਡਾ ਦਿੱਤੀ ਹੈ। ਇਸ ਹਮਲੇ ਨਾਲ ਵੱਡਾ ਖ਼ਤਰਾ ਵੀ ਪੈਦਾ ਹੋ ਗਿਆ ਹੈ। ਸਿਆਸੀ ਪਾਰਟੀਆਂ ਦੇ ਆਗੂਆਂ ਨੇ ਇਸ 'ਤੇ ਚਿੰਤਾ ਜ਼ਾਹਰ ਕਰਦਿਆਂ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ।

ਪੰਜਾਬ ਪੁਲੀਸ ਭਾਵੇਂ ਅਧਿਕਾਰਤ ਤੌਰ 'ਤੇ ਇਸ ਨੂੰ ਮਾਮੂਲੀ ਧਮਾਕਾ ਦੱਸ ਰਹੀ ਹੈ ਪਰ ਅਸਲੀਅਤ ਇਹ ਹੈ ਕਿ ਇਹ ਹਮਲਾ ਪੰਜਾਬ ਪੁਲਿਸ ਦੇ 'ਦਿਮਾਗ' 'ਤੇ ਕੀਤਾ ਗਿਆ ਹੈ। ਹਮਲਾਂਵਰਾਂ ਵਲੋਂ ਇਹ ਸਾਰੀ ਖੂਫੀਆ ਜਾਣਕਾਰੀ ਮੋਹਾਲੀ ਦੇ ਸੈਕਟਰ-77 ਦੇ ਖੁਫੀਆ ਵਿਭਾਗ ਦੇ ਹੈੱਡਕੁਆਰਟਰ ਤੋਂ ਇਕੱਠੀ ਕੀਤੀ ਜਾਂਦੀ ਹੈ, ਜਿੱਥੇ ਹਮਲਾ ਹੋਇਆ ਸੀ। ਇੱਥੋਂ ਸੂਚਨਾਵਾਂ ਸਿਰਫ ਸੂਬੇ ਨੂੰ ਹੀ ਨਹੀਂ ਸਗੋਂ ਕੇਂਦਰ ਸਰਕਾਰ ਅਤੇ ਕੇਂਦਰੀ ਖੂਫੀਆ ਏਜੰਸੀ ਨੂੰ ਵੀ ਭੇਜੀਆਂ ਜਾਂਦੀਆਂ ਹਨ।

ਪੰਜਾਬ ਪੁਲਿਸ ਭਾਵੇਂ ਅਜੇ ਇਸ ਨੂੰ ਅੱਤਵਾਦੀ ਹਮਲਾ ਨਾਂ ਕਹਿ ਰਹੀ ਹੋਵੇ ਪਰ ਜਿਸ ਢੰਗ ਨਾਲ ਇਹ ਹਮਲਾ ਹੋਇਆ, ਉਸ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕੀਤਾ ਜਾ ਸਕਦਾ। ਬੀਤੇ ਦਿਨੀਂ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੀ ਕੰਧ ਕੋਲ ਇੱਕ ਟਿਫ਼ਨ ਬੰਬ ਜ਼ਬਤ ਕੀਤਾ ਗਿਆ ਸੀ। ਇਸ ਤੋਂ ਬਾਅਦ ਹਰਿਆਣਾ ਦੇ ਕਰਨਾਲ 'ਚ ਪੰਜਾਬ ਨਾਲ ਸਬੰਧਤ 4 ਅੱਤਵਾਦੀ ਵਿਸਫੋਟਕਾਂ ਨਾਲ ਫੜੇ ਗਏ। ਇਸ ਤੋਂ ਇਕ ਦਿਨ ਪਹਿਲਾਂ ਐਤਵਾਰ ਨੂੰ ਤਰਨ ਤਾਰਨ 'ਚ RDX ਸਮੇਤ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

Related Stories

No stories found.
logo
Punjab Today
www.punjabtoday.com