ਪੇਸ਼ੀ 'ਤੇ ਗੈਂਗਸਟਰ ਲਾਰੈਂਸ ਨਾਲ ਮਜ਼ਾਕ ਮੋਗਾ ਸੀਆਈਏ ਇੰਚਾਰਜ ਨੂੰ ਪਿਆ ਮਹਿੰਗਾ

ਸਿੱਧੂ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ, ਕਿ ਲਾਰੈਂਸ ਵਰਗੇ ਗੈਂਗਸਟਰਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ ਅਤੇ ਪੁਲਿਸ ਅਫ਼ਸਰ ਉਸਦੀ ਪਿੱਠ ਥਪਥਪਾ ਰਹੇ ਹਨ।
ਪੇਸ਼ੀ 'ਤੇ ਗੈਂਗਸਟਰ ਲਾਰੈਂਸ ਨਾਲ ਮਜ਼ਾਕ ਮੋਗਾ ਸੀਆਈਏ ਇੰਚਾਰਜ ਨੂੰ ਪਿਆ ਮਹਿੰਗਾ

ਗੈਂਗਸਟਰ ਲਾਰੈਂਸ ਦੇ ਨਾਲ ਪੁਲਿਸ ਦੇ ਵਿਵਹਾਰ ਨੂੰ ਲੈ ਕੇ ਸਿੱਧੂ ਮੂਸੇਵਾਲਾ ਦੇ ਮਾਂ ਪਿਓ ਕਈ ਵਾਰ ਸਵਾਲ ਖੜੇ ਕਰ ਚੁਕੇ ਹਨ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਮੁਲਜ਼ਮ ਗੈਂਗਸਟਰ ਲਾਰੈਂਸ ਨਾਲ ਹੱਸਣਾ ਮੋਗਾ ਸੀਆਈਏ ਦੇ ਐਸਐਚਓ ਕਿੱਕਰ ਸਿੰਘ ਨੂੰ ਮਹਿੰਗਾ ਪਿਆ ਹੈ।

ਸੀਆਈਏ ਇੰਚਾਰਜ ਕਿੱਕਰ ਸਿੰਘ ਨੇ ਵੀਰਵਾਰ ਨੂੰ ਲਾਰੈਂਸ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਨ ਸਮੇਂ ਉਸ ਨਾਲ ਮਜ਼ਾਕ ਕਰਨਾ ਸ਼ੁਰੂ ਕਰ ਦਿੱਤਾ। ਅਜਿਹੇ 'ਚ ਪੁਲਿਸ ਅਧਿਕਾਰੀਆਂ ਦੇ ਗੈਂਗਸਟਰਾਂ ਨਾਲ ਸਬੰਧ ਵੱਡੇ ਸਵਾਲ ਖੜ੍ਹੇ ਕਰਦੇ ਹਨ। ਲਾਰੈਂਸ ਵਰਗੇ ਗੈਂਗਸਟਰਾਂ ਨੇ ਪੰਜਾਬ ਦਾ ਮਾਹੌਲ ਖ਼ਰਾਬ ਕਰ ਦਿੱਤਾ ਹੈ ਅਤੇ ਪੁਲਿਸ ਅਫ਼ਸਰ ਉਸ ਦੀ ਪਿੱਠ ਥਪਥਪਾ ਰਹੇ ਹਨ।

ਪਹਿਲਾਂ ਹੀ ਮਾਨਸਾ ਦੇ ਸੀਆਈਏ ਇੰਚਾਰਜ ਪ੍ਰੀਤਪਾਲ ਸਿੰਘ ’ਤੇ ਦੋਸ਼ ਲੱਗ ਰਹੇ ਹਨ, ਕਿ ਉਸ ਨੇ ਗੈਂਗਸਟਰ ਦੀਪਕ ਟੀਨੂੰ ਨੂੰ ਭਜਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਟੀਨੂੰ ਨੂੰ ਸਲਾਖਾਂ ਪਿੱਛੇ ਰੱਖਣ ਦੀ ਬਜਾਏ ਉਸ ਨੇ ਟੀਨੂੰ ਨੂੰ ਆਪਣੇ ਘਰ ਮਹਿਮਾਨ ਵਜੋਂ ਰੱਖਿਆ ਅਤੇ ਉਸਦੀਆਂ ਸਹੇਲੀਆਂ ਨਾਲ ਮੁਲਾਕਾਤਾਂ ਕਰਵਾਈਆਂ। ਹੁਣ ਮੋਗਾ ਦਾ ਸੀਆਈਏ ਇੰਚਾਰਜ ਕਿੱਕਰ ਸਿੰਘ ਅਜਿਹੇ ਹੀ ਇੱਕ ਮਾਮਲੇ ਵਿੱਚ ਸੁਰਖੀਆਂ ਵਿੱਚ ਆ ਗਿਆ ਹੈ ਅਤੇ ਉਸਦੀ ਗੈਂਗਸਟਰ ਲਾਰੈਂਸ ਦੇ ਨਾਲ ਗਲਬਾਤ ਕੈਮਰਿਆਂ ਵਿੱਚ ਕੈਦ ਹੋ ਗਈ ਹੈ।

ਦੱਸ ਦੇਈਏ ਕਿ ਲਾਰੇਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ’ਤੇ ਲੁਧਿਆਣਾ ਤੋਂ ਮੋਗਾ ਲਿਆਂਦਾ ਗਿਆ ਸੀ। ਪ੍ਰੋਡਕਸ਼ਨ ਦੌਰਾਨ ਲਾਰੈਂਸ ਦੇ ਨਾਲ ਅਫਸਰ ਕਿੱਕਰ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ। ਵਾਇਰਲ ਵੀਡੀਓ ਵਿੱਚ ਐਸਐਚਓ ਕਿੱਕਰ ਸਿੰਘ ਅਦਾਲਤ ਵਿੱਚ ਪੇਸ਼ ਕੀਤੇ ਗਏ ਗੈਂਗਸਟਰ ਲਾਰੈਂਸ ਦੀ ਪਿੱਠ ਥਪਥਪਾਉਂਦੇ ਹੋਏ ਕਿਹਾ ਕਿ ਇਹ ਅਦਾਲਤ ਦਾ ਰਸਤਾ ਭੁਲਣ ਦੇ ਨਾਲ ਨਾਲ ਕੀਤੇ ਮੈਨੂੰ ਤਾਂ ਨਹੀਂ ਭੁੱਲ ਗਿਆ । ਇਹ ਕਹਿਣ 'ਤੇ ਗੈਂਗਸਟਰ ਲਾਰੈਂਸ ਵੀ ਉਸ ਨਾਲ ਹੱਸਣ ਲੱਗਾ।

ਇਸ ਮਾਮਲੇ ਦੀ ਵੀਡੀਓ ਵਾਇਰਲ ਹੁੰਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਨੂੰ ਗੰਭੀਰਤਾ ਨਾਲ ਲੈ ਲਿਆ ਕਿਉਂਕਿ ਹਾਲ ਹੀ 'ਚ ਮਾਨਸਾ ਸੀਆਈਏ ਸਟਾਫ਼ ਦੀ ਗ੍ਰਿਫ਼ਤ 'ਚੋਂ ਗੈਂਗਸਟਰ ਟੀਨੂੰ ਫਰਾਰ ਹੋ ਗਿਆ ਸੀ ਅਤੇ ਪੁਲਿਸ ਅਧਿਕਾਰੀ ਨੇ ਉਸ ਨੂੰ ਭਜਾਉਣ 'ਚ ਅਹਿਮ ਭੂਮਿਕਾ ਨਿਭਾਈ ਸੀ | ਫਿਲਹਾਲ ਐੱਸਐੱਸਪੀ ਗੁਲਨੀਤ ਖੁਰਾਣਾ ਨੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਦੱਸਿਆ ਜਾ ਰਿਹਾ ਹੈ ਕਿ ਮਾਮਲੇ ਦੀ ਜਾਂਚ ਐਸਪੀ (CRIME) ਨੂੰ ਸੌਂਪ ਦਿੱਤੀ ਗਈ ਹੈ। ਐਸਐਸਪੀ ਖੁਰਾਣਾ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਅਧਿਕਾਰੀ ਨੂੰ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਵੀ ਕਿਹਾ ਹੈ। ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਸੀ.ਆਈ.ਏ. ਮੋਗਾ ਜਾਂਚ ਦੌਰਾਨ ਕਿਤੇ ਵੀ ਸ਼ੱਕੀ ਪਾਇਆ ਜਾਂਦਾ ਹੈ, ਤਾਂ ਉਸ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾਵੇਗੀ।

Related Stories

No stories found.
logo
Punjab Today
www.punjabtoday.com