ਦੱਸ ਦੇਈਏ ਕਿ ਸੁੱਚਾ ਸਿੰਘ ਛੋਟੇਪੁਰ ਦਾ ਗੁਰਦਾਸਪੁਰ ਸਮੇਤ ਪੂਰੇ ਪੰਜਾਬ ਦੀ ਸਿਆਸਤ ਚ ਇੱਕ ਖਾਸ ਥਾਂ ਹੈ। ਉਹ ਪੰਜਾਬ ਲਈ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੂਬਾ ਕਨਵੀਨਰ ਰਹਿ ਚੁੱਕੇ ਹਨ। ਉਹ ਸਾਬਕਾ ਸੈਰ ਸਪਾਟਾ ਰਾਜ ਮੰਤਰੀ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਆਜ਼ਾਦ ਮੈਂਬਰ ਵੀ ਸਨ।
ਲਗਭਗ 2-3 ਮਹੀਨਿਆਂ ਤੋਂ ਹਵਾਵਾਂ ਉੱਡ ਰਹੀਆਂ ਸਨ ਕਿ ਉਹ ਅਕਾਲੀ ਦਲ ਚ ਸ਼ਾਮਲ ਹੋ ਸਕਦੇ ਹਨ। ਕੁਝ ਸਮੇਂ ਲਈ ਇਹ ਖਬਰ ਵੀ ਆ ਰਹੀ ਸੀ ਕਿ ਉਹ ਆਪ ਪਾਰਟੀ ਦੁਆਰਾ ਜੁਆਇਨ ਕਰ ਸਕਦੇ ਹਨ।
ਪਹਿਲਾਂ ਉਹਨਾਂ ਨੂੰ ਡੇਰਾਬਾਬਾ ਨਾਨਕ ਹਲਕੇ ਤੋਂ ਟਿਕਟ ਦੇਣ ਬਾਰੇ ਸੋਚਿਆ ਜਾ ਰਿਹਾ ਸੀ। ਬਾਅਦ ਵਿੱਚ ਕਾਦੀਆਂ ਹਲਕੇ ਲਈ ਵੀ ਉਨ੍ਹਾਂ ਦਾ ਨਾਂ ਚਰਚਾ ਚ ਆਇਆ ਸੀ। ਪਰ ਕੱਲ ਯਾਨਿ 9 ਦਿਸੰਬਰ ਨੂੰ ਉਨ੍ਹਾਂ ਨੂੰ ਬਟਾਲਾ ਹਲਕੇ ਤੋਂ ਟਿਕਟ ਦਿੱਤੀ ਜਾ ਸਕਦੀ ਹੈ।
ਸੁੱਚਾ ਸਿੰਘ ਛੋਟੇਪੁਰ ਦਾ ਅਕਾਲੀ ਦਲ ਵਿੱਚ ਸ਼ਾਮਲ ਹੋਣਾ ਅਕਾਲੀ ਦਲ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ।