ਸੁਨੀਲ ਜਾਖੜ ਨੇ ਸਿੱਧੂ-ਚੰਨੀ ਮਤਭੇਦਾਂ ਤੇ ਲਈ ਚੁਟਕੀ

ਪਰਗਟ ਸਿੰਘ ਦੇ ਹਲਕੇ ਜਲੰਧਰ ਵਿਚ ਹੋਈ ਰੈਲੀ ਵਿਚ ਸਿੱਧੂ ਦਾ ਸ਼ਾਮਿਲ ਨਾ ਹੋਣਾ ਸੁਨੀਲ ਜਾਖੜ ਨੂੰ ਕਾਫ਼ੀ ਚੂਬੇਯਾ
ਸੁਨੀਲ ਜਾਖੜ ਨੇ ਸਿੱਧੂ-ਚੰਨੀ ਮਤਭੇਦਾਂ ਤੇ ਲਈ ਚੁਟਕੀ

ਕਾਂਗਰਸ ਪਾਰਟੀ ਹਾਈਕਮਾਂਡ ਵੱਲੋਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿਚ ਇਕਜੁੱਟਤਾ ਦਿਖਾਉਣ ਦੀ ਕੋਸ਼ਿਸ਼ ਦੇ ਬਾਵਜੂਦ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਚਾਲੇ ਮਤਭੇਦ ਇੰਨੇ ਵਧਦੇ ਜਾ ਰਹੇ ਹਨ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਪੀ.ਸੀ.ਸੀ. ਚੀਫ ਸੁਨੀਲ ਜਾਖੜ ਨੇ ਕਲ ਇਕ ਜਨਤਕ ਰੈਲੀ ਵਿਚ ਦੋਵਾਂ 'ਤੇ ਚੁਟਕੀ ਲਈ।

ਪਰਗਟ ਸਿੰਘ ਦੇ ਹਲਕੇ ਜਲੰਧਰ ਵਿਚ ਹੋਈ ਰੈਲੀ ਵਿਚ ਚਰਨਜੀਤ ਸਿੰਘ ਚੰਨੀ ਨਾਲ ਬਾਕੀ ਵੱਡੇ ਨੇਤਾਂ ਵੀ ਸ਼ਾਮਿਲ ਸਨ। ਇਸ ਰੈਲੀ ਵਿਚ ਸਿੱਧੂ ਦਾ ਸ਼ਾਮਿਲ ਨਾ ਹੋਣਾ ਸੁਨੀਲ ਜਾਖੜ ਨੂੰ ਕਾਫ਼ੀ ਚੂਬੇਯਾ। ਉਨ੍ਹਾਂ ਨੇ ਚੰਨੀ ਅਤੇ ਸਿੱਧੂ ਤੇ ਨਿਸ਼ਾਨਾ ਸਾਧਿਆ। ਰੈਲੀ ਨੂੰ ਸੰਬੋਧਨ ਕਰਦਿਆਂ ਜਾਖੜ ਨੇ 32 ਕਿਸਾਨ ਯੂਨੀਅਨਾਂ ਦੇ ਸਾਂਝੇ ਉਦੇਸ਼ ਲਈ ਇਕੱਠੇ ਹੋਣ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜਦੋਂ ਵਿਚਾਰਾਂ ਦੇ ਮਤਭੇਦ ਵਾਲੀਆਂ 32 ਯੂਨੀਅਨਾਂ ਇੱਕ ਵੱਡੇ ਉਦੇਸ਼ ਲਈ ਇਕੱਠੀਆਂ ਹੋ ਸਕਦੀਆਂ ਹਨ, ਤਾਂ ਸਿੱਧੂ ਅਤੇ ਚੰਨੀ ਆਪਸੀ ਮਤਭੇਦਾਂ ਨੂੰ ਕਿਉਂ ਨਹੀਂ ਸੰਭਾਲ ਸਕਦੇ।

ਜਾਖੜ ਨੇ ਉਨ੍ਹਾਂ ਦੋਵਾਂ ਨੂੰ ਇਕੱਠੇ ਕਰਨ ਦੀ ਕੋਸ਼ਿਸ਼ ਕਰਨ ਲਈ ਪਰਗਟ ਦੀ ਤਾਰੀਫ ਕੀਤੀ ਪਰ ਸਿੱਧੂ ਦੀ ਗੈਰ-ਹਾਜ਼ਰੀ 'ਤੇ ਅਫਸੋਸ ਜਤਾਇਆ। ਆਪਣੇ ਸੂਖਮ ਬਿਆਨਾਂ ਨੂੰ ਜਾਰੀ ਰੱਖਦੇ ਹੋਏ, ਜਾਖੜ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਸਿਖਰਲੀ ਲੀਡਰਸ਼ਿਪ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਕਾਂਗਰਸ ਦਿੱਲੀ ਵਿੱਚ ਤਾਂ ਹੀ ਸਰਕਾਰ ਬਣਾ ਸਕੇਗੀ ਜੇਕਰ ਅਸੀਂ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਯੋਗ ਹੋਵਾਂਗੇ।" ਜਾਖੜ ਦੇ ਭਾਸ਼ਣ ਤੋਂ ਥੋੜ੍ਹੀ ਦੇਰ ਪਹਿਲਾਂ, ਰੈਲੀ ਦੇ ਮੇਜ਼ਬਾਨ ਪਰਗਟ ਸਿੰਘ ਨੇ ਐਲਾਨ ਕੀਤਾ ਕਿ ਸਿੱਧੂ ਕੁਝ ਰੁਝੇਵਿਆਂ ਕਾਰਨ ਨਹੀਂ ਆ ਸਕੇ।

ਕਾਂਗਰੇਸ ਵਿਚ ਲੰਬੇ ਸਮੇਂ ਤੋਂ ਚਲ ਰਹੀ ਆਪਸੀ ਅਨਿਸ਼ਚਿਤਤਾ ਪਾਰਟੀ ਨੂੰ ਬਹੁਤ ਨੁਕਸਾਨ ਪਹੁੰਚਾ ਰਹੀ ਹੈ। ਨਵਜੋਤ ਸਿੰਘ ਸਿੱਧੂ ਦੇ ਕੈਪਟਨ ਨਾਲ ਹੋਏ ਮਤਭੇਦਾਂ ਨੇ ਪਹਿਲੇ ਹੀ ਪਾਰਟੀ ਨੂੰ 2 ਹਿੱਸਿਆਂ ਵਿਚ ਵੰਡ ਦਿੱਤਾ ਹੈ। ਜੇਕਰ ਸਿੱਧੂ-ਚੰਨੀ ਝਗੜਾ ਜਲਦੀ ਹੀ ਨਹੀਂ ਸੁਲਝਦਾ ਤਾ ਕਾਂਗਰਸ ਨੂੰ ਚੋਣਾਂ ਵਿਚ ਇਸਦਾ ਖਮਿਆਜ਼ਾ ਭੁਗਤਣਾ ਪਈ ਸਕਦਾ ਹੈ। ਨਵਜੋਤ ਸਿੰਘ ਸਿੱਧੂ ਆਪਣੀ ਨਾਰਾਜ਼ਗੀ ਦੇ ਚਲਦੇ ਪਿਛਲੇ ਕੁਝ ਸਮੇਂ ਤੋਂ ਆਪਣੀ ਹੀ ਪਾਰਟੀ ਤੇ ਸਵਾਲ ਉਠਾਉਂਦੇ ਨਜ਼ਰ ਆਏ ਹਨ।

Related Stories

No stories found.
logo
Punjab Today
www.punjabtoday.com