ਸੰਯੁਕਤ ਸਮਾਜ ਮੋਰਚਾ ਦੀ ਪਹਿਲੀ ਸੂਚੀ ਵਿੱਚ ਰਾਜੇਵਾਲ ਸਮੇਤ 10 ਦੇ ਨਾਂ ਸ਼ਾਮਿਲ

ਸੰਯੁਕਤ ਸਮਾਜ ਮੋਰਚਾ ਦੀ ਪਹਿਲੀ ਸੂਚੀ ਵਿੱਚ ਰਾਜੇਵਾਲ ਸਮੇਤ 10 ਦੇ ਨਾਂ ਸ਼ਾਮਿਲ

ਕਿਸਾਨ ਆਗੂਆਂ ਨੇ ਦੱਸਿਆ ਕਿ ਅਗਲੀ ਸੂਚੀ ਵਿੱਚ ਕਿਸਾਨ ਹੀ ਨਹੀਂ ਸਗੋਂ ਵਕੀਲਾਂ, ਡਾਕਟਰਾਂ ਅਤੇ ਬੁੱਧੀਜੀਵੀਆਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ।

ਖੇਤੀਬਾੜੀ ਐਕਟ ਨੂੰ ਰੱਦ ਕਰਨ ਤੋਂ ਬਾਅਦ ਪੰਜਾਬ ਚੋਣਾਂ ਵਿੱਚ ਉਤਰੇ ਕਿਸਾਨ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਇਸ ਗੱਲ ਦਾ ਐਲਾਨ ਰੁਲਦੂ ਸਿੰਘ ਮਾਨਸਾ, ਡਾ.ਸਵੈਮਨ ਸਿੰਘ ਤੇ ਹੋਰ ਆਗੂਆਂ ਨੇ ਦਫ਼ਤਰ ਲੁਧਿਆਣਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੀਤਾ।

ਅਮਨਦੀਪ ਕੌਰ ਅਰੋੜਾ ਨੂੰ ਆਮ ਆਦਮੀ ਪਾਰਟੀ ਵੱਲੋਂ ਮੋਗਾ ਵਿਧਾਨ ਸਭਾ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਨਵਦੀਪ ਸੰਘਾ ਨੇ ਪਾਰਟੀ ਛੱਡ ਦਿੱਤੀ। ਹੁਣ ਉਹ ਸੰਯੁਕਤ ਸਮਾਜ ਮੋਰਚਾ ਦੀ ਟਿਕਟ 'ਤੇ ਚੋਣ ਲੜ ਰਹੇ ਹਨ।ਕਿਸਾਨ ਆਗੂਆਂ ਨੇ ਦੱਸਿਆ ਕਿ ਅਗਲੀ ਸੂਚੀ ਵਿੱਚ ਕਿਸਾਨ ਹੀ ਨਹੀਂ ਸਗੋਂ ਵਕੀਲਾਂ, ਡਾਕਟਰਾਂ ਅਤੇ ਬੁੱਧੀਜੀਵੀਆਂ ਨੂੰ ਮੈਦਾਨ ਵਿੱਚ ਉਤਾਰਿਆ ਜਾਵੇਗਾ।

ਸੰਯੁਕਤ ਸਮਾਜ ਮੋਰਚਾ ਕੋਲ ਸੈਂਕੜੇ ਅਰਜ਼ੀਆਂ ਆਈਆਂ ਹਨ। ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਸਮੇਤ ਹੋਰ ਕਈ ਪਾਰਟੀਆਂ ਦੇ ਆਗੂ ਸਾਂਝੇ ਮੋਰਚੇ ਦੀ ਟਿਕਟ ’ਤੇ ਚੋਣ ਲੜਨਾ ਚਾਹੁੰਦੇ ਹਨ।ਕਿਸਾਨਾਂ ਨੇ ਇੱਕ ਵਾਰ ਫਿਰ ਅਰਵਿੰਦ ਕੇਜਰੀਵਾਲ ਨੂੰ ਤਾਹਨੇ ਮਾਰੇ ਹਨ, ਪ੍ਰੈਸ ਕਾਨਫਰੰਸ ਦੌਰਾਨ ਰੁਲਦੂ ਸਿੰਘ ਮਾਨਸਾ ਅਤੇ ਬੋਧ ਸਿੰਘ ਮਾਨਸਾ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਤਾਹਨੇ ਮਾਰੇ ਹਨ।

ਗਠਜੋੜ ਬਾਰੇ ਪੁੱਛੇ ਜਾਣ ’ਤੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਪੈਸੇ ਦੀ ਖੇਡ ਚੱਲ ਰਹੀ ਹੈ। ਲੋਕਾਂ ਨੂੰ ਮੋਟੀ ਰਕਮ ਲੈ ਕੇ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਜਿਨ੍ਹਾਂ ਉਮੀਦਵਾਰਾਂ ਨੂੰ ਟਿਕਟ ਦਿਤੀ ਗਈ ਹੈ, ਉਨਾਂ ਵਿਚ ਬਲਵੀਰ ਸਿੰਘ ਰਾਜੇਵਾਲ- ਸਮਰਾਲਾ, ਐਡਵੋਕੇਟ ਪ੍ਰੇਮ ਸਿੰਘ ਭੰਗੂ - ਘਨੌਰ, ਹਰਜਿੰਦਰ ਸਿੰਘ ਟਾਂਡਾ - ਖਡੂਰ ਸਾਹਿਬ, ਰਵਨੀਤ ਸਿੰਘ ਬਰਾੜ - ਮੋਹਾਲੀ, ਡਾ: ਸੁਖਮਨਦੀਪ ਸਿੰਘ - ਤਰਨਤਾਰਨ, ਰਾਜੇਸ਼ ਕੁਮਾਰ - ਕਰਤਾਰਪੁਰ, ਰਮਨਦੀਪ ਸਿੰਘ - ਜੈਤੋ, ਅਜੇ ਕੁਮਾਰ - ਫਿਲੌਰ, ਬਲਰਾਜ ਸਿੰਘ ਠਾਕੁਰ - ਕਾਦੀਆਂ, ਨਵਦੀਪ ਸੰਘਾ - ਮੋਗਾ ਦੇ ਨਾਂ ਸ਼ਾਮਿਲ ਹਨ।

logo
Punjab Today
www.punjabtoday.com