ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਲਾਲ ਸੂਟਕੇਸ 'ਚ ਮਿਲੀ ਇੱਕ ਨੌਜਵਾਨ ਦੀ ਲਾਸ਼

ਘਟਨਾ ਸਵੇਰੇ 7 ਵਜੇ ਦੀ ਹੈ, ਜਦੋਂ ਪੁਲਿਸ ਨੂੰ ਇਸ ਲਾਲ ਬੈਗ ਬਾਰੇ ਸੂਚਿਤ ਕੀਤਾ ਗਿਆ। ਲਾਸ਼ ਕਿੰਨੀ ਪੁਰਾਣੀ ਹੈ, ਇਙ ਤਾਂ ਪੋਸਮਾਰਟਮ 'ਚ ਹੀ ਪਤਾ ਲੱਗੇਗਾ।
ਜਲੰਧਰ ਦੇ ਰੇਲਵੇ ਸਟੇਸ਼ਨ ਦੇ ਬਾਹਰ ਲਾਲ ਸੂਟਕੇਸ 'ਚ ਮਿਲੀ ਇੱਕ ਨੌਜਵਾਨ ਦੀ ਲਾਸ਼

ਪੰਜਾਬ 'ਚ ਅਪਰਾਧਿਕ ਘਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਅਤੇ ਹਾਲਾਤ ਇਹ ਬਣ ਗਏ ਹਨ ਕਿ ਅਪਰਾਧੀ ਸ਼ਰੇਆਮ ਕਤਲ ਕਰਕੇ ਇਨ੍ਹਾਂ ਅਪਰਾਧਾਂ ਨੂੰ ਅੰਜਾਮ ਦੇ ਰਹੇ ਹਨ ਅਤੇ ਅਪਰਾਧੀਆਂ ਦੇ ਮਨਾਂ 'ਚ ਪੁਲਸ ਜਾਂ ਕਾਨੂੰਨ ਦਾ ਡਰ ਖਤਮ ਹੁੰਦਾ ਜਾ ਰਿਹਾ ਹੈ।

ਅੱਜ ਸਵੇਰੇ ਜਲੰਧਰ ਦੇ ਸਿਟੀ ਰੇਲਵੇ ਸਟੇਸ਼ਨ ਦੇ ਬਾਹਰ ਇੱਕ ਪਾਰਕ ਵਿੱਚ ਲਾਲ ਸੂਟਕੇਸ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਤੋਂ ਬਾਅਦ ਹਫੜਾ-ਦਫੜੀ ਮਚ ਗਈ।

ਨੌਜਵਾਨ ਦੀ ਲਾਸ਼ ਨੂੰ ਸੂਟਕੇਸ ਵਿੱਚ ਬੰਦ ਕਰਕੇ ਸਟੇਸ਼ਨ ਦੇ ਬਾਹਰ ਇੱਕ ਪਾਰਕ ਵਿੱਚ ਛੱਡ ਦਿੱਤਾ ਗਿਆ ਅਤੇ 35 ਸਾਲਾ ਅਪਰਾਧੀ ਸਟੇਸ਼ਨ ਦੇ ਵਿੱਚੋਂ ਦੀ ਲੰਘਦਾ ਹੋਇਆ, ਸ਼ਹਿਰ 'ਚ ਦਾਖਲ ਹੋ ਗਿਆ।

ACP, GRP ਓਮਪ੍ਰਕਾਸ਼ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 7 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਲਾਲ ਸੂਟਕੇਸ 'ਚ ਨੌਜਵਾਨ ਦੀ ਲਾਸ਼ ਮਿਲੀ ਹੈ ਤਾਂ ਉਕਤ ਆਰ.ਪੀ.ਐਫ ਪੁਲਿਸ ਅਤੇ ਜੀ.ਆਰ.ਪੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਰੇਲਵੇ ਸਟੇਸ਼ਨ 'ਤੇ ਲੱਗੇ ਸੀ.ਸੀ.ਟੀ.ਵੀ ਕੈਮਰੇ ਦੀ ਫੁਟੇਜ ਖੰਗਾਲੀ। ਫੁਟੇਜ ਚੋਂ ਪਤਾ ਲੱਗਾ ਕਿ ਇੱਕ 35 ਸਾਲਾ ਵਿਅਕਤੀ ਇਸ ਲਾਸ਼ ਨੂੰ ਉਥੇ ਹੀ ਛੱਡ ਕੇ ਸਟੇਸ਼ਨ ਦੇ ਅੰਦਰੋਂ ਦੀ ਹੁੰਦੇ ਹੋਏ ਬਾਹਰ ਚਲਾ ਗਿਆ ਸੀ। ਦੱਸ ਦੇਈਏ ਕਿ ਇਸ ਖ਼ਬਰ ਨੂੰ ਲਿਖੇ ਜਾਣ ਤੱਕ ਇਸ ਨੌਜਵਾਨ ਦੀ ਪਛਾਣ ਨਹੀਂ ਹੋ ਪਾਈ ਹੈ।

Related Stories

No stories found.
Punjab Today
www.punjabtoday.com