3 ਦਿਨ ਤੋਂ ਲਾਪਤਾ ਸਹਿਜ ਦੀ ਦੋਰਾਹਾ ਨਹਿਰ ਚੋਂ ਮਿਲੀ ਲਾਸ਼, ਤਾਏ ਨੇ ਕੀਤਾ ਕਤਲ

ਕਈ ਘੰਟਿਆਂ ਤੋਂ ਹਿਰਾਸਤ 'ਚ ਲਏ ਤਾਏ ਨੇ ਕਬੂਲਿਆ ਗੁਨਾਹ।
3 ਦਿਨ ਤੋਂ ਲਾਪਤਾ ਸਹਿਜ ਦੀ ਦੋਰਾਹਾ ਨਹਿਰ ਚੋਂ ਮਿਲੀ ਲਾਸ਼, ਤਾਏ ਨੇ ਕੀਤਾ ਕਤਲ

18 ਅਗਸਤ ਦੀ ਰਾਤ ਤੋਂ ਲਾਪਤਾ ਅੱਠ ਸਾਲਾ ਬੱਚੇ ਦੀ ਲਾਸ਼ ਐਤਵਾਰ ਸਵੇਰੇ ਦੋਰਾਹਾ ਨਹਿਰ ਵਿੱਚੋਂ ਬਰਾਮਦ ਹੋਈ। ਪੀੜਤ ਸਹਿਜਪ੍ਰੀਤ ਸ਼ਹਿਰ ਦੀ ਅਬਦੁਲਾਪੁਰਾ ਬਸਤੀ ਦਾ ਰਹਿਣ ਵਾਲਾ ਸੀ।

ਉਸ ਦੇ ਤਾਇਆ ਸਵਰਨ ਸਿੰਘ ਨੇ ਕਥਿਤ ਤੌਰ ’ਤੇ ਲੜਕੇ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ ਸੀ। ਦੋਸ਼ੀ ਸ਼ਨੀਵਾਰ ਤੋਂ ਪੁਲੀਸ ਦੀ ਹਿਰਾਸਤ 'ਚ ਸੀ ਅਤੇ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਅੱਜ ਸਵੇਰੇ ਉਸ ਨੇ ਬੱਚੇ ਦਾ ਕਤਲ ਕਰਨ ਦੀ ਗੱਲ ਕਬੂਲ ਕਰ ਲਈ।

ਜੁਆਇੰਟ ਸੀਪੀ ਸਿਟੀ ਨਰਿੰਦਰ ਭਾਰਗਵ ਨੇ ਦੱਸਿਆ ਕਿ ਸਵਰਨ ਸਿੰਘ 18 ਅਗਸਤ ਦੀ ਰਾਤ ਨੂੰ ਪਰਿਵਾਰ ਨੂੰ ਬਿਨਾਂ ਦੱਸੇ ਕਿਸੇ ਬਹਾਨੇ ਸਹਿਜਪ੍ਰੀਤ ਨੂੰ ਆਪਣੇ ਨਾਲ ਲੈ ਗਿਆ ਸੀ। ਉਸੇ ਰਾਤ ਉਸ ਨੇ ਲੜਕੇ ਨੂੰ ਦੋਰਾਹਾ ਨਹਿਰ ਵਿੱਚ ਧੱਕਾ ਦੇ ਦਿੱਤਾ। ਲੜਕੇ ਦੇ ਲਾਪਤਾ ਹੋਣ ਦਾ ਪਤਾ ਲੱਗਣ ’ਤੇ ਪਰਿਵਾਰਕ ਮੈਂਬਰਾਂ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ।

ਜਦੋਂ ਪੁਲਿਸ ਨੇ ਆਸਪਾਸ ਦੇ ਸੀਸੀਟੀਵੀ ਫੁਟੇਜ ਨੂੰ ਸਕੈਨ ਕੀਤਾ ਤਾਂ ਸ਼ੱਕੀ ਵਿਅਕਤੀ ਨੂੰ ਜਲੰਧਰ ਬਾਈਪਾਸ ਨੇੜੇ ਦੇਖਿਆ ਗਿਆ। ਫਿਰ ਪਰਿਵਾਰ ਵਾਲਿਆਂ ਨੇ ਅਗਵਾ ਕਾਂਡ ਵਿੱਚ ਸਵਰਨ ਸਿੰਘ ਦੀ ਭੂਮਿਕਾ 'ਤੇ ਸ਼ੱਕ ਜਤਾਇਆ। ਸਵਰਨ ਸਿੰਘ ਨੂੰ ਗਿ੍ਫ਼ਤਾਰ ਕਰਕੇ ਪੁੱਛਗਿੱਛ ਕਰਨ 'ਤੇ ਉਸ ਨੇ ਗੁਨਾਹ ਕਬੂਲ ਕਰ ਲਿਆ |

ਮ੍ਰਿਤਕ ਦੇ ਰਿਸ਼ਤੇਦਾਰ ਅਜੂ ਨੇ ਦੱਸਿਆ ਕਿ ਪੁਲੀਸ ਸਵਰਨ ਸਿੰਘ ਨੂੰ ਨਹਿਰ ਵਿੱਚ ਲੈ ਗਈ ਸੀ ਜਿੱਥੇ ਉਸ ਨੇ ਸਹੀ ਗੱਲ ਦੱਸੀ ਕਿ ਉਸ ਨੇ ਲੜਕੇ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਗੋਤਾਖੋਰਾਂ ਨੇ ਲਾਸ਼ ਨੂੰ ਬਾਹਰ ਕੱਢਿਆ।

ਮੁਲਜ਼ਮ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਵਾਰਦਾਤ ਦੇ ਪਿੱਛੇ ਜਾਇਦਾਦ ਦਾ ਵਿਵਾਦ ਸੀ। ਪੁਲਿਸ ਨੇ ਦੱਸਿਆ ਕਿ ਦੋਸ਼ੀ ਦੇ ਹੋਰ ਪਰਿਵਾਰਕ ਮੈਂਬਰਾਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

Related Stories

No stories found.
logo
Punjab Today
www.punjabtoday.com