ਰੇਡ ਖਤਮ ਹੋਣ ਤੋਂ ਬਾਅਦ ਇਆਲੀ ਆਏ ਸਾਹਮਣੇ ਆਖਿਆ, ਕੇਂਦਰ ਕਰ ਰਹੀ ਤੰਗ

ਇਆਲੀ ਘਰ ਚਲੀ ਆਮਦਨ ਕਰ ਵਿਭਾਗ ਦੀ ਰੇਡ ਹੋਈ ਖਤਮ
ਰੇਡ ਖਤਮ ਹੋਣ ਤੋਂ ਬਾਅਦ ਇਆਲੀ ਆਏ ਸਾਹਮਣੇ ਆਖਿਆ, ਕੇਂਦਰ ਕਰ ਰਹੀ ਤੰਗ

ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਘਰ ਆਮਦਨ ਕਰ ਵਿਭਾਗ ਦੀ 38 ਘੰਟੇ ਰੇਡ ਚਲਣ ਤੋਂ ਬਾਅਦ ਹੁਣ ਜਾਕੇ ਖਤਮ ਹੋਈ ਹੈ। ਜਿਸ ਮਗਰੋਂ ਵਿਧਾਇਕ ਇਆਲੀ ਪ੍ਰੈਸ ਸਾਹਮਣੇ ਆਏ ਤੇ ਕਿਹਾ ਕਿ ਛਾਪੇ ਵਿਚ ਉਨ੍ਹਾਂ ਨੂੰ ਕੁਝ ਨਹੀਂ ਮਿਲਿਆ ਕਿਉਂਕਿ ਸਾਡਾ ਪੂਰਾ ਕਾਰੋਬਾਰ ਜਾਇਜ਼ ਹੈ ਅਤੇ ਸਾਰੇ ਨਿਯਮਾਂ ਦੀ ਪਾਲਣਾ ਕਰ ਕੇ ਪਾਰਦਰਸ਼ੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। 1999 ਵਿਚ ਵੀ ਆਈ. ਟੀ. ਵਿਭਾਗ ਨੇ ਛਾਪਾ ਮਾਰਿਆ ਸੀ ਪਰ ਫਿਰ ਵੀ ਮੈਂ ਨਿਰਦੋਸ਼ ਸਾਬਿਤ ਹੋਇਆ ਸੀ। ਸਾਨੂੰ ਸਾਰੀਆਂ ਜਾਇਦਾਦਾਂ ਆਪਣੇ ਪੁਰਖਿਆਂ ਤੋਂ ਮਿਲੀਆਂ ਹਨ ਅਤੇ ਉਹ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਚਲੀਆਂ ਆ ਰਹੀਆਂ ਹਨ। ਕੁਝ ਦਸਤਾਵੇਜ਼ਾਂ ਤੋਂ ਇਲਾਵਾ, ਵਿਭਾਗ ਨੇ ਸੋਨਾ, ਨਕਦੀ ਜਾਂ ਕਿਸੇ ਬੈਂਕ ਲਾਕਰ ਜਾਂ ਖਾਤੇ ਨੂੰ ਸੀਲ ਜਾਂ ਜ਼ਬਤ ਨਹੀਂ ਕੀਤਾ।

ਇਆਲੀ ਦਾ ਕੇਂਦਰ 'ਤੇ ਦੋਸ਼

ਇਆਲੀ ਨੇ ਇਹ ਵੀ ਕਿਹਾ ਕਿ ਇਹ ਹੋਰ ਕੁਝ ਨਹੀਂ, ਸਗੋਂ ਕੇਂਦਰ ਸਰਕਾਰ ਵੱਲੋਂ ਮੈਨੂੰ ਪ੍ਰੇਸ਼ਾਨ ਕਰਨ ਅਤੇ ਡਰਾਉਣ ਦਾ ਯਤਨ ਹੈ ਕਿਉਂਕਿ ਮੈਂ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਿਹਾ ਹਾਂ ਪਰ ਮੈਂ ਡਰਨ ਵਾਲਾ ਨਹੀਂ ਕਿਸਾਨਾਂ ਦੀ ਹਮਾਇਤ ਤੇ ਮਦਦ ਕਰਦਾ ਰਹਾਂਗਾ।

Related Stories

No stories found.
logo
Punjab Today
www.punjabtoday.com