ਹੜ੍ਹ 'ਚ ਕੰਡਮ ਗੱਡੀਆਂ : ਕਬਾੜੀਏ ਨੇ 85 ਲੱਖ 'ਚ ਖਰੀਦੀਆਂ 87 ਲਗਜ਼ਰੀ ਕਾਰਾਂ

ਕੰਪਨੀ ਨੇ ਚੈਸੀ ਨੰਬਰ ਮਿਟਾ ਦਿਤੇ ਸਨ, ਤਾਂ ਜੋ ਉਹ ਅੱਗੇ ਵਰਤੇ ਨਾ ਜਾਣ। ਪੁਨੀਤ ਗੋਇਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਅਤੇ ਹੋਰ ਰਾਜਾਂ ਦੇ ਟਰਾਂਸਪੋਰਟ ਦਫ਼ਤਰਾਂ ਵਿੱਚ ਰਜਿਸਟ੍ਰੇਸ਼ਨ ਕਰਵਾ ਦਿੱਤੀ।
ਹੜ੍ਹ 'ਚ ਕੰਡਮ ਗੱਡੀਆਂ : ਕਬਾੜੀਏ ਨੇ 85 ਲੱਖ 'ਚ  ਖਰੀਦੀਆਂ 87 ਲਗਜ਼ਰੀ ਕਾਰਾਂ

ਪੰਜਾਬ ਵਿੱਚ ਮਾਰੂਤੀ ਕਾਰਾਂ ਨੂੰ ਲੈ ਕੇ ਇੱਕ ਵੱਡੇ ਫਰਾਡ ਦਾ ਪਰਦਾਫਾਸ਼ ਹੋਇਆ ਹੈ। ਪੰਜਾਬ ਪੁਲਿਸ ਨੇ ਵੀਰਵਾਰ ਨੂੰ ਕਿਹਾ ਕਿ ਉਸਨੇ ਇੱਕ ਘੁਟਾਲੇ ਦਾ ਪਰਦਾਫਾਸ਼ ਕੀਤਾ ਹੈ, ਜਿਸ ਵਿੱਚ ਲੋਕਾਂ ਦੇ ਚੈਸੀ ਨੰਬਰਾਂ ਨਾਲ ਛੇੜਛਾੜ ਕਰਕੇ ਅਤੇ ਵਾਹਨਾਂ ਨੂੰ ਜਾਇਜ਼ ਕਰਾਰ ਦੇ ਕੇ ਸਕ੍ਰੈਪ ਕੀਤੀਆਂ ਕਾਰਾਂ ਵੇਚੀਆਂ ਜਾਂਦੀਆਂ ਸਨ।

ਪੁਲਿਸ ਨੇ ਦੱਸਿਆ ਕਿ ਇਨ੍ਹਾਂ ਕਾਰਾਂ ਨੂੰ ਧੋਖੇ ਨਾਲ ਵੇਚਣ ਦੇ ਦੋਸ਼ ਵਿੱਚ ਮਾਨਸਾ ਦੇ ਇੱਕ ਸਕਰੈਪ ਡੀਲਰ ਸਮੇਤ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਨੇ ਫਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਉਨ੍ਹਾਂ ਨੂੰ ਖੇਤਰੀ ਟਰਾਂਸਪੋਰਟ ਅਥਾਰਟੀ ਕੋਲ ਰਜਿਸਟਰਡ ਕਰਵਾਇਆ। ਮਾਮਲਾ ਸਾਹਮਣੇ ਆਉਣ 'ਤੇ ਫਤਿਹਗੜ੍ਹ ਸਾਹਿਬ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਸਾਰੀ ਖੇਡ ਦਾ ਪਰਦਾਫਾਸ਼ ਹੋਣ ਤੋਂ ਬਾਅਦ ਪੁਲਿਸ ਨੇ 40 ਕਾਰਾਂ ਬਰਾਮਦ ਕੀਤੀਆਂ ਹਨ। ਕਬਾੜੀਏ ਅਤੇ ਉਸਦੇ 4 ਸਾਥੀਆਂ ਖਿਲਾਫ ਮਾਮਲਾ ਦਰਜ ਕਰਕੇ 3 ਨੂੰ ਗ੍ਰਿਫਤਾਰ ਕਰ ਲਿਆ ਹੈ। ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ 2019 ਵਿੱਚ ਪਟਿਆਲਾ ਵਿੱਚ ਹੜ੍ਹ ਆਇਆ ਸੀ। ਜਿਸ 'ਚ ਰਾਜਪੁਰਾ ਰੋਡ 'ਤੇ ਸਥਿਤ ਅਟੇਲੀਅਰ ਆਟੋਮੋਬਾਈਲਜ਼ 'ਚ 87 ਕਾਰਾਂ ਇਸ ਹੜ੍ਹ ਦੇ ਲਪੇਟੇ ਵਿਚ ਆ ਗਈਆਂ ਸਨ।

ਇਹ ਸਾਰੀਆਂ ਕਾਰਾਂ ਮਾਰੂਤੀ ਦੀਆਂ ਸਨ। ਹੜ੍ਹ ਕਾਰਨ ਸ਼ੋਅਰੂਮ ਨੇ ਇਨ੍ਹਾਂ ਕਾਰਾਂ ਨੂੰ ਕੰਡਮ ਕਰਾਰ ਦਿੱਤਾ ਹੈ। ਏਜੰਸੀ ਨੇ ਇਨ੍ਹਾਂ ਕਾਰਾਂ ਨੂੰ ਕੰਡਮ ਕਰਾਰ ਦੇਣ ਤੋਂ ਬਾਅਦ ਪੁਲੀਸ ਜਾਂ ਟਰਾਂਸਪੋਰਟ ਵਿਭਾਗ ਨਾਲ ਸੰਪਰਕ ਨਹੀਂ ਕੀਤਾ ਗਿਆ। ਜੁਲਾਈ 2019 ਵਿੱਚ, ਮਾਨਸਾ ਦਾ ਸਕਰੈਪ ਪੁਨੀਤ ਟ੍ਰੇਡਿੰਗ ਕੰਪਨੀ ਦੇ ਮਾਲਕ ਪੁਨੀਤ ਗੋਇਲ ਨੂੰ ਵੇਚਿਆ ਗਈਆਂ ਸਨ। 87 ਸਕ੍ਰੈਪਡ ਕਾਰਾਂ 85 ਲੱਖ ਵਿੱਚ ਵੇਚੀਆਂ ਗਈਆਂ।

ਇਸ ਸਬੰਧੀ ਪੁਲਿਸ ਨੂੰ 3 ਅਗਸਤ ਨੂੰ ਸੂਚਨਾ ਮਿਲੀ ਸੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਿਸ ਵਿੱਚ ਪਤਾ ਲੱਗਾ ਕਿ ਜਦੋਂ ਕੰਪਨੀ ਨੇ ਕਬਾੜੀਏ ਨੂੰ ਕਾਰਾਂ ਵੇਚੀਆਂ ਤਾਂ ਉਨ੍ਹਾਂ ਦੇ ਚੈਸੀ ਨੰਬਰ ਮਿਟਾ ਦਿਤੇ ਸਨ, ਤਾਂ ਜੋ ਉਹ ਅੱਗੇ ਵਰਤੇ ਨਾ ਜਾਣ। ਇਸ ਦੇ ਬਾਵਜੂਦ ਪੁਨੀਤ ਗੋਇਲ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਅਤੇ ਹੋਰ ਰਾਜਾਂ ਦੇ ਟਰਾਂਸਪੋਰਟ ਦਫ਼ਤਰਾਂ ਵਿੱਚ ਰਜਿਸਟ੍ਰੇਸ਼ਨ ਕਰਵਾ ਦਿੱਤੀ।

ਜਿਸ ਤੋਂ ਬਾਅਦ ਉਨ੍ਹਾਂ ਨੂੰ ਕਰੋੜਾਂ ਵਿੱਚ ਵੇਚ ਦਿੱਤਾ ਗਿਆ। ਫਤਹਿਗੜ੍ਹ ਸਾਹਿਬ ਦੀ ਐਸਐਸਪੀ ਰਵਜੋਤ ਕੌਰ ਨੇ ਦੱਸਿਆ ਕਿ ਥਾਣਾ ਸਰਹਿੰਦ ਵਿਖੇ 4 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚ ਪੁਨੀਤ ਗੋਇਲ, ਉਸਦਾ ਪਿਤਾ ਰਾਜਪਾਲ ਸਿੰਘ, ਕਾਰ ਡੀਲਰ ਅਤੇ ਇਸ ਧੋਖਾਧੜੀ ਦਾ ਮਾਸਟਰ ਮਾਈਂਡ ਜਸਪ੍ਰੀਤ ਸਿੰਘ ਉਰਫ਼ ਰਿੰਕੂ ਤੋਂ ਇਲਾਵਾ ਬਠਿੰਡਾ ਵਿੱਚ ਆਰਟੀਏ ਏਜੰਟ ਨਵੀਨ ਕੁਮਾਰ ਸ਼ਾਮਲ ਹਨ। ਪੁਨੀਤ ਗੋਇਲ ਨੂੰ ਛੱਡ ਕੇ ਤਿੰਨ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

Related Stories

No stories found.
logo
Punjab Today
www.punjabtoday.com