ਜਦੋਂ ਤੋਂ ਹਰਨਾਜ਼ ਸੰਧੂ ਮਿਸ ਯੂਨੀਵਰਸ ਬਣੀ ਫ਼ੋਨ ਨਹੀਂ ਚੁੱਕਦੀ : ਉਪਾਸਨਾ ਸਿੰਘ

ਉਪਾਸਨਾ ਸਿੰਘ ਨੇ ਕਿਹਾ ਕਿ ਹਰਨਾਜ਼ ਦੇ ਵਤੀਰੇ ਕਾਰਨ ਨਾ ਸਿਰਫ ਉਸ ਦਾ ਆਰਥਿਕ ਨੁਕਸਾਨ ਹੋਇਆ, ਸਗੋਂ ਫਿਲਮ ਦੀ ਰਿਲੀਜ਼ ਡੇਟ ਵੀ ਟਾਲਣੀ ਪਈ।
ਜਦੋਂ ਤੋਂ ਹਰਨਾਜ਼ ਸੰਧੂ ਮਿਸ ਯੂਨੀਵਰਸ ਬਣੀ ਫ਼ੋਨ ਨਹੀਂ ਚੁੱਕਦੀ : ਉਪਾਸਨਾ ਸਿੰਘ

ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਅਤੇ ਉਪਾਸਨਾ ਸਿੰਘ ਵਿਚਾਲੇ ਵਿਵਾਦ ਗਹਿਰਾਉਂਦਾ ਜਾ ਰਿਹਾ ਹੈ। ਪੰਜਾਬੀ ਅਤੇ ਹਿੰਦੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਉਪਾਸਨਾ ਸਿੰਘ ਆਪਣੇ ਵਕੀਲ ਨਾਲ ਵੀਰਵਾਰ ਨੂੰ ਚੰਡੀਗੜ੍ਹ ਦੀ ਅਦਾਲਤ ਵਿੱਚ ਪਹੁੰਚੀ ਅਤੇ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਖਿਲਾਫ ਸਿਵਲ ਮੁਕੱਦਮਾ ਦਾਇਰ ਕੀਤਾ। ਉਪਾਸਨਾ ਸਿੰਘ ਦਾ ਦੋਸ਼ ਹੈ ਕਿ ਬੇਟੇ ਨੂੰ ਲਾਂਚ ਕਰਨ ਲਈ ਉਨ੍ਹਾਂ ਨੇ ਇੱਕ ਫਿਲਮ ਬਣਾਈ ਹੈ, ਜਿਸ ਵਿੱਚ ਹਰਨਾਜ਼ ਨੇ ਲੀਡ ਅਦਾਕਾਰਾ ਵਜੋਂ ਕੰਮ ਕੀਤਾ ਹੈ।

ਉਪਾਸਨਾ ਸਿੰਘ ਨੇ ਦਾਅਵਾ ਕੀਤਾ ਕਿ ਉਸ ਨੇ ਫ਼ਿਲਮ ਦੇ ਪ੍ਰਚਾਰ ਲਈ ਹਰਨਾਜ਼ ਨਾਲ ਇਕਰਾਰਨਾਮਾ ਕੀਤਾ ਸੀ, ਪਰ ਹੁਣ ਉਹ ਫ਼ੋਨ ਵੀ ਨਹੀਂ ਚੁੱਕ ਰਹੀ। ਉਪਾਸਨਾ ਸਿੰਘ ਨੇ ਦਾਅਵਾ ਕੀਤਾ ਕਿ ਦੋਸ਼ ਨਾਲ ਸਬੰਧਤ ਸਬੂਤ ਉਸ ਕੋਲ ਹਨ। ਹੁਣ ਇਸ ਮਾਮਲੇ 'ਚ ਹਰਨਾਜ਼ ਨੂੰ ਜਲਦ ਹੀ ਸੰਮਨ ਭੇਜਿਆ ਜਾ ਸਕਦਾ ਹੈ।

ਅਭਿਨੇਤਰੀ ਉਪਾਸਨਾ ਸਿੰਘ ਦਾ ਕਹਿਣਾ ਹੈ ਕਿ ਉਹ ਇਕ ਸਟੂਡੀਓ ਚਲਾਉਂਦੀ ਹੈ ਅਤੇ 'ਬਾਈ ਜੀ ਕੁਟਣਗੇ' ਨਾਂ ਦੀ ਪੰਜਾਬੀ ਫਿਲਮ ਵੀ ਬਣਾਈ ਹੈ। ਹਰਨਾਜ਼ ਨੇ ਸਾਲ 2020 'ਚ ਜਦੋਂ ਫੈਮਿਨਾ ਮਿਸ ਇੰਡੀਆ ਦਾ ਖਿਤਾਬ ਜਿੱਤਿਆ ਸੀ, ਤਾਂ ਇਸ ਫਿਲਮ 'ਚ ਮੁੱਖ ਭੂਮਿਕਾ ਲਈ ਉਸ ਨਾਲ ਇਕਰਾਰਨਾਮਾ ਕੀਤਾ ਸੀ। ਉਸ ਦੇ ਅਧੀਨ ਹਰਨਾਜ਼ ਨੇ ਫਿਲਮ ਬਣਨ ਤੋਂ ਬਾਅਦ ਪ੍ਰਮੋਸ਼ਨਲ ਗਤੀਵਿਧੀਆਂ ਵਿੱਚ ਸ਼ਾਮਲ ਹੋਣਾ ਸੀ, ਪਰ ਸਾਲ 2021 ਵਿੱਚ ਮਿਸ ਯੂਨੀਵਰਸ ਬਣਨ ਤੋਂ ਬਾਅਦ, ਹਰਨਾਜ਼ ਨੇ ਇਕਰਾਰਨਾਮਾ ਤੋੜ ਦਿੱਤਾ ਅਤੇ ਫਿਲਮ ਦੀ ਕਾਸਟ ਅਤੇ ਕਰੂ ਤੋਂ ਵੱਖ ਹੋ ਗਈ।

ਜਦੋਂ ਉਪਾਸਨਾ ਸਿੰਘ ਨੇ ਹਰਨਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਦਾ ਫੋਨ ਚੁੱਕਣਾ ਵੀ ਬੰਦ ਕਰ ਦਿੱਤਾ। ਉਪਾਸਨਾ ਸਿੰਘ ਨੇ ਕਿਹਾ ਕਿ ਹਰਨਾਜ਼ ਦੇ ਵਤੀਰੇ ਕਾਰਨ ਨਾ ਸਿਰਫ ਉਸ ਦਾ ਆਰਥਿਕ ਨੁਕਸਾਨ ਹੋਇਆ, ਸਗੋਂ ਫਿਲਮ ਦੀ ਰਿਲੀਜ਼ ਡੇਟ ਵੀ ਟਾਲਣੀ ਪਈ। ਪਹਿਲਾਂ ਇਹ ਫਿਲਮ 27 ਮਈ 2022 ਨੂੰ ਰਿਲੀਜ਼ ਹੋਣੀ ਸੀ, ਜਿਸ ਨੂੰ ਹੁਣ 19 ਅਗਸਤ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।

ਉਪਾਸਨਾ ਸਿੰਘ ਨੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬੀ ਫਿਲਮਾਂ ਦਾ ਹਿੱਸਾ ਬਣਨਾ ਮਾਣ ਵਾਲੀ ਗੱਲ ਹੈ, ਪਰ ਮਿਸ ਯੂਨੀਵਰਸ ਦਾ ਅਜਿਹਾ ਰਵੱਈਆ ਰੱਖਣਾ ਠੀਕ ਨਹੀਂ ਹੈ। ਜਦੋਂ ਤੋਂ ਉਹ ਮਿਸ ਯੂਨੀਵਰਸ ਬਣੀ ਹੈ, ਉਸ ਨੇ ਆਪਣੇ ਆਪ ਨੂੰ ਪੰਜਾਬੀ ਫਿਲਮ ਇੰਡਸਟਰੀ ਤੋਂ ਉੱਚਾ ਸਮਝਣਾ ਸ਼ੁਰੂ ਕਰ ਦਿੱਤਾ ਹੈ। ਉਪਾਸਨਾ ਨੇ ਕਿਹਾ ਕਿ ਜਦੋਂ ਤੋਂ ਹਰਨਾਜ਼ ਸੰਘਰਸ਼ਸ਼ੀਲ ਸੀ, ਉਦੋਂ ਤੋਂ ਉਹ ਉਸ ਦੇ ਸੰਪਰਕ ਵਿੱਚ ਹੈ। ਮੈਂ ਉਸਨੂੰ ਐਕਟਿੰਗ ਸਿਖਾਈ। ਉਹ ਮੁੰਬਈ ਵਿੱਚ ਮੇਰੇ ਆਪਣੇ ਘਰ ਰਹਿੰਦੀ ਸੀ। ਮੇਰਾ ਬੇਟਾ ਉਸ ਨੂੰ ਟ੍ਰੇਨਿੰਗ ਲਈ ਲੈ ਜਾਂਦਾ ਸੀ, ਪਰ ਅੱਜ ਹਰਨਾਜ਼ ਸਭ ਕੁਝ ਭੁੱਲ ਗਈ ਹੈ।

Related Stories

No stories found.
Punjab Today
www.punjabtoday.com