ਰੰਧਾਵਾ ਅਤੇ ਵੜਿੰਗ ਦੀ ਮੁਕਤਸਰ 'ਚ ਪ੍ਰਦਰਸ਼ਨਕਾਰੀਆਂ ਨਾਲ ਤਿੱਖੀ ਬਹਿਸ

ਪ੍ਰਦਰਸ਼ਨਕਾਰੀਆਂ ਨੂੰ ਕਿਹਾ 'ਕਰੋ ਲੋ ਜੋ ਤੁਸੀਂ ਕਰਨਾ ਹੈ'
ਰੰਧਾਵਾ ਅਤੇ ਵੜਿੰਗ ਦੀ ਮੁਕਤਸਰ 'ਚ ਪ੍ਰਦਰਸ਼ਨਕਾਰੀਆਂ ਨਾਲ ਤਿੱਖੀ ਬਹਿਸ

ਚੰਨੀ ਸਰਕਾਰ ਵਿਚ ਡਿਪਟੀ ਸੀ.ਐਮ ਸੁਖਜਿੰਦਰ ਰੰਧਾਵਾ ਅਤੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਮੁਕਤਸਰ 'ਚ ਲੋਕਾਂ ਦਾ ਧਰਨਾ ਦੇਖ ਕੇ ਹੈਰਾਨ ਹੋ ਗਏ ਅਤੇ ਉਨ੍ਹਾਂ ਨੂੰ ਪ੍ਰਦਰਸ਼ਨਕਾਰੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ । ਉਨ੍ਹਾਂ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਕੱਚੇ ਕਾਮਿਆਂ ਦੀ ਕਾਰਗੁਜ਼ਾਰੀ ਨੂੰ ਡਰਾਮਾ ਕਰਾਰ ਦਿੱਤਾ। ਮਾਮਲਾ ਇੰਨਾ ਵੱਧ ਗਿਆ ਕਿ ਉਪ ਮੁੱਖ ਮੰਤਰੀ ਅਤੇ ਮੰਤਰੀ ਵੜਿੰਗ ਹੰਗਾਮੇ 'ਤੇ ਉਤਰ ਗਏ। ਮੰਤਰੀ ਰਾਜਾ ਵੜਿੰਗ ਨੇ ਪ੍ਰਦਰਸ਼ਨਕਾਰੀ ਨੂੰ ਪੁੱਛਿਆ ਕਿ ਤੁਸੀਂ ਕੀ ਕਰੋਗੇ? ਇਸ ਤੋਂ ਬਾਅਦ ਡਿਪਟੀ ਸੀਐਮ ਰੰਧਾਵਾ ਵੀ ਨਾਰਾਜ਼ ਹੋ ਗਏ। ਉਸ ਨੇ ਪ੍ਰਦਰਸ਼ਨਕਾਰੀ ਨੂੰ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਜੋ ਵੀ ਕਰਨਾ ਹੈ, ਤੁਸੀਂ ਮੈਨੂੰ ਡਰਾਂ ਨਹੀਂ ਸਕਦੇ ?

ਇਸ ਤੋਂ ਬਾਅਦ ਇਸ ਮਾਮਲੇ ਵਿਚ ਪੁਲਸ ਨੇ ਦਖਲ ਦਿੱਤਾ। ਰੰਧਾਵਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਮੁਕਤਸਰ ਪੁੱਜੇ ਸਨ। ਜਦੋਂ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਮੁਕਤਸਰ ਪੁੱਜੇ ਤਾਂ ਉਥੇ ਡੀਸੀ ਦਫ਼ਤਰ, ਐਨਐਚਐਮ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਦੇ ਕੱਚੇ ਕਾਮਿਆਂ ਨੇ ਧਰਨਾ ਸ਼ੁਰੂ ਕਰ ਦਿੱਤਾ। ਡਿਪਟੀ ਸੀਐਮ ਰੰਧਾਵਾ ਦੀ ਕਾਰ ਅੱਗੇ ਸੈਨੀਟੇਸ਼ਨ ਦੇ ਕੁਝ ਮੁਲਾਜ਼ਮ ਆ ਗਏ। ਇਸ ਤੋਂ ਬਾਅਦ ਮਾਹੌਲ ਗਰਮ ਹੋ ਗਿਆ। ਰੰਧਾਵਾ ਨੇ ਕਾਰ ਰੋਕੀ ਅਤੇ ਮੰਤਰੀ ਵੜਿੰਗ ਨਾਲ ਹੇਠਾਂ ਉਤਰ ਗਏ। ਇਸ ਤੋਂ ਬਾਅਦ ਉਹ ਪ੍ਰਦਰਸ਼ਨਕਾਰੀਆਂ ਨਾਲ ਭਿੜਗੇ। ਪ੍ਰਦਰਸ਼ਨਕਾਰੀਆਂ ਨਾਲ ਉਲਝਣ ਤੋਂ ਬਾਅਦ ਉਪ ਮੁੱਖ ਮੰਤਰੀ ਰੰਧਾਵਾ ਘਬਰਾ ਗਏ। ਰੰਧਾਵਾ ਕੋਲ ਪੰਜਾਬ ਦਾ ਗ੍ਰਹਿ ਮੰਤਰਾਲਾ ਵੀ ਹੈ।

ਮੰਤਰੀ ਰਾਜਾ ਵੜਿੰਗ ਨੇ ਕਿਹਾ ਕਿ ਇਹ ਸਾਡੇ ਲੋਕ ਹਨ, ਇਨ੍ਹਾਂ ਦੀਆਂ ਮੰਗਾਂ ਮੰਨਿਆ ਜਾਣ ਗਿਆ,ਪਰ ਪ੍ਰਦਸ਼ਨਕਾਰੀਆਂ ਦਾ ਤਰੀਕਾ ਸਹੀ ਨਹੀਂ ਹੈ । ਕੋਈ ਹਾਦਸਾ ਵਾਪਰ ਸਕਦਾ ਹੈ। ਕੱਚੇ ਕਾਮੇ ਸਾਡੇ ਪਰਿਵਾਰ ਵਿੱਚੋਂ ਹਨ। ਜੇਕਰ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਇਨ੍ਹਾਂ ਨੂੰ ਰਾਹਤ ਮਿਲਦੀ ਤਾਂ ਅੱਜ ਇਹ ਕਰਮਚਾਰੀ ਪੱਕੇ ਹੋਣੇ ਸੀ ।

Related Stories

No stories found.
logo
Punjab Today
www.punjabtoday.com