ਕੋਣ ਹੈ ਤਜਿੰਦਰ ਬੱਗਾ? ਉਸਨੂੰ ਕਿਉਂ ਕੀਤਾ ਜਾ ਰਿਹਾ ਸੀ ਗ੍ਰਿਫਤਾਰ?

ਤਜਿੰਦਰ ਬੱਗਾ ਨੂੰ ਕੱਲ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ, ਪਰ ਦਿੱਲੀ ਅਤੇ ਹਰਿਆਣਾ ਦੀ ਪੁਲਿਸ ਨੇ ਉਸਨੂੰ ਪੰਜਾਬ ਨਹੀਂ ਪਹੁੰਚਣ ਦਿੱਤਾ, ਬਲਕਿ ਅੱਧ ਰਸਤੇ ਤੋਂ ਹੀ ਦਿੱਲੀ ਵਾਪਸ ਲਿਜਾਇਆ ਗਿਆ।
ਕੋਣ ਹੈ ਤਜਿੰਦਰ ਬੱਗਾ? ਉਸਨੂੰ ਕਿਉਂ ਕੀਤਾ ਜਾ ਰਿਹਾ ਸੀ ਗ੍ਰਿਫਤਾਰ?

ਕੌਣ ਹੈ ਤਜਿੰਦਰ ਬੱਗਾ?

36 ਸਾਲ ਦੇ ਬੱਗਾ ਭਾਜਪਾ ਦੇ ਜਨਤਾ ਯੁਵਾ ਮੋਰਚਾ ਦੇ ਰਾਸ਼ਟਰੀ ਸਕੱਤਰ ਅਤੇ ਉੱਤਰਾਖੰਡ ਵਿੱਚ ਯੂਥ ਵਿੰਗ ਦੇ ਇੰਚਾਰਜ ਹਨ। ਇਸਤੋਂ ਇਲਾਵਾ ਉਹ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਸਪੋਕਸਪਰਸਨ ਹਨ । ਦੱਸਣਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਬੱਗਾ ਨੇ ਸ਼ਾਹੀਨ ਬਾਗ ਨੂੰ ਲੈ ਕੇ ਕਿਹਾ ਸੀ ਕਿ ,ਸ਼ਾਹੀਨ ਬਾਗ ਨਾਗਰਿਕਤਾ ਕਾਨੂੰਨ CAA ਦੇ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦਾ ਕੇਂਦਰ ਸੀ ਅਤੇ ਸ਼ਾਹੀਨ ਬਾਗ "ਗੱਦਾਰਾਂ ਦਾ ਅਧਾਰ" ਬਣਿਆ ਸੀ।

ਚੋਣਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਬੱਗਾ ਨੇ "ਅਜਿਹੇ ਅਧਾਰਾਂ 'ਤੇ ਸਰਜੀਕਲ ਸਟ੍ਰਾਈਕ" ਕਰਨ ਦੀ ਗੱਲ ਵੀ ਕਹੀ ਸੀ। ਆਪਣੇ ਤਿੱਖੇ ਅਤੇ ਭੜਕਾਊ ਬਿਆਨਾਂ ਕਰਕੇ ਉਹ ਹਮੇਸ਼ਾ ਚਰਚਾ ਵਿੱਚ ਰਿਹਾ ਹੈ। ਅਤੇ ਪੰਜਾਬ ਪੁਲਸ ਵੀ ਲਗਭਗ 1 ਮਹੀਨੇ ਤੋਂ ਉਸਨੂੰ ਗ੍ਰਿਫਤਾਰ ਕਰਨ ਦੀ ਫਿਰਾਕ 'ਚ ਸੀ। ਕੱਲ ਜਦੋਂ ਮੌਕਾ ਵੇਖ ਕੇ ਪੰਜਾਬ ਪੁਲਿਸ ਨੇ ਬੱਗਾ ਨੂੰ ਉਸਦੇ ਦਿੱਲੀ ਸਥਿਤ ਘਰ ਤੋਂ ਚੁੱਕ ਲਿਆ ਗਿਆ ਤਾਂ ਉਸਦੇ ਪਿਤਾ ਨੇ ਦਿੱਲੀ ਪੁਲਿਸ ਕੋਲ, ਪੰਜਾਬ ਪੁਲਿਸ ਵਿਰੁੱਧ ਅਪਹਰਣ ਦੀ FIR ਦਰਜ ਕਰਵਾਈ। ਤੁਰੰਤ ਐਕਸ਼ਨ ਲੈਂਦਿਆ ਦਿੱਲੀ ਪੁਲਿਸ ਨੇ ਹਰਿਆਣਾ ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਕਿਸੇ ਵੀ ਹਾਲ 'ਚ ਬੱਗਾ ਹਰਿਆਣਾ ਤੋਂ ਬਾਹਰ ਨਹੀਂ ਜਾਣਾ ਚਾਹੀਦਾ। ਹਰਿਆਣਾ ਪੁਲਿਸ ਨੇ ਤੁਰੰਤ ਐਕਸ਼ਨ ਲੈਂਦਿਆ ਪੰਜਾਬ ਪੁਲਿਸ ਨੂੰ ਪਿਪਲੀ (ਹਰਿਆਣਾ) ਦੇ ਆਸਪਾਸ ਰੋਕ ਲਿਆ ਅਤੇ ਉੱਥੋਂ ਹੀ ਬੱਗਾ ਨੂੰ ਦਿੱਲੀ ਵਾਪਸ ਭੇਜ ਦਿੱਤਾ ਗਿਆ ਸੀ।

ਕਿਉਂ ਕੀਤਾ ਜਾ ਰਿਹਾ ਸੀ ਗ੍ਰਿਫਤਾਰ?

ਇੱਕ ਬਿਆਨ ਵਿੱਚ, ਪੰਜਾਬ ਪੁਲਿਸ ਨੇ ਕਿਹਾ ਕਿ ਤਜਿੰਦਰ ਸਿੰਘ ਬੱਗਾ ਨੂੰ ਆਪਣੇ ਟਵੀਟਾਂ ਰਾਹੀਂ ਅਤੇ ਮੀਡੀਆ ਨੂੰ ਦਿੱਤੇ ਇੰਟਰਵਿਊਆਂ ਵਿੱਚ, "ਭੜਕਾਊ, ਝੂਠੇ ਅਤੇ ਫਿਰਕੂ ਬਿਆਨ ਦੇ ਕੇ/ ਇੱਕ ਪੂਰਵ-ਨਿਰਧਾਰਤ ਅਤੇ ਯੋਜਨਾਬੱਧ ਤਰੀਕੇ ਨਾਲ ਹਿੰਸਾ, ਤਾਕਤ ਦੀ ਵਰਤੋਂ, ਸਟੇਟ ਨੂੰ ਨੁਕਸਾਨ ਪਹੁੰਚਾਉਣ ਲਈ ਭੜਕਾਉਣ/ਉਕਸਾਉਣ/ਅਪਰਾਧਿਕ ਧਮਕੀ ਦੇਣ ਦੀ ਸ਼ਿਕਾਇਤ 'ਤੇ ਗ੍ਰਿਫਤਾਰ ਕੀਤਾ ਗਿਆ ਸੀ। ਇਸਲਈ ਉਸ ਖਿਲਾਫ ਪਿਛਲੇ ਮਹੀਨੇ ਹੀ ਪੰਜਾਬ ਪੁਲਿਸ ਕੋਲ FIR ਦਰਜ ਕੀਤੀ ਗਈ ਸੀ। ਜਿਸਤੇ ਐਕਸ਼ਨ ਲੈਂਦਿਆਂ ਪੰਜਾਬ ਪੁਲਿਸ ਨੇ ਇਹ ਕਦਮ ਚੁੱਕਿਆ।"

ਬੱਗਾ ਅੱਧੀ ਰਾਤ ਤੋਂ ਬਾਅਦ ਆਪਣੇ ਘਰ ਪਹੁੰਚਿਆ ਅਤੇ ਕਿਹਾ : "ਜਿਹੜੇ ਲੋਕ ਵਿਸ਼ਵਾਸ ਕਰਦੇ ਹਨ ਕਿ ਉਹ ਪੁਲਿਸ ਦੀ ਮਦਦ ਨਾਲ ਕੁਝ ਵੀ ਕਰ ਸਕਦੇ ਹਨ, ਮੈਂ ਉਨ੍ਹਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇੱਕ ਭਾਜਪਾ ਵਰਕਰ ਕਿਸੇ ਤੋਂ ਨਹੀਂ ਡਰੇਗਾ। ਮੇਰਾ ਸਮਰਥਨ ਕਰਨ ਲਈ ਮੈਂ ਹਰਿਆਣਾ ਅਤੇ ਦਿੱਲੀ ਪੁਲਿਸ ਅਤੇ ਸਾਰੇ ਭਾਜਪਾ ਵਰਕਰਾਂ ਦਾ ਧੰਨਵਾਦ ਕਰਦਾ ਹਾਂ। ਦਿੱਲੀ ਪੁਲਿਸ ਨੇ FIR ਦਰਜ ਕੀਤੀ ਹੈ ਅਤੇ ਸਬੰਧਤ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ।

Related Stories

No stories found.
logo
Punjab Today
www.punjabtoday.com