ਸਰਕਾਰ ਨੇ ਸਿੱਧੂ ਦੀ ਨਰਾਜ਼ਗੀ,ਏ.ਜੀ ਦਾ ਅਸਤੀਫਾ ਲੈ ਕੇ ਕੀਤੀ ਦੂਰ

ਏ.ਜੀ ਦਾ ਅਸਤੀਫਾ ਮਨਜ਼ੁਰ ਕੀ ਸਿੱਧੂ ਪਾਰਟੀ ਦਾ ਕੰਮ ਹੁਣ ਸੰਭਾਲਣਗੇ
ਸਰਕਾਰ ਨੇ ਸਿੱਧੂ ਦੀ ਨਰਾਜ਼ਗੀ,ਏ.ਜੀ ਦਾ ਅਸਤੀਫਾ ਲੈ ਕੇ ਕੀਤੀ ਦੂਰ

9 ਨਵੰਬਰ 2021

ਲੰਬੇ ਸਮੇਂ ਤੋਂ ਚਲ ਰਹੇ ਏ.ਜੀ ਤੇ ਡੀ.ਜੀ.ਪੀ ਦੀ ਨਿਯੁਕਤੀ ਦੇ ਵਿਵਾਦ ਨੂੰ ਲੈ ਕੇ ਹੁਣ ਸਰਕਾਰ ਨੇ ਲੋਕਾਂ ਨੂੰ ਸਪਸ਼ਟੀਕਰਨ ਦੀਤਾ ਹੈ ਏ.ਜੀ ਨੇ ਕਈ ਦਿਨ ਪਹਿਲਾਂ ਏ.ਪੀ ਦਿਉਲ ਨੇ ਅਸਤੀਫਾ ਦਿੱਤਾ ਸੀ ਜਿਸ ਨੂੰ ਪੰਜਾਬ ਸਰਕਾਰ ਨੇ ਨਾ-ਮਨਜੁਰ ਕਰ ਦੀਤਾ ਸੀ। ਪਰ ਹੁਣ ਸਰਕਾਰ ਨੇ ਆਖਿਰਕਾਰ ਪੰਜਾਬ ਏ. ਜੀ. ਅਮਰਪ੍ਰੀਤ ਸਿੰਘ ਦਿਓਲ ਦਾ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਅਤੇ ਕੱਲ੍ਹ ਤੱਕ ਨਵੇਂ ਏ. ਜੀ. ਦੀ ਨਿਯੁਕਤੀ ਕਰ ਦਿੱਤੀ ਜਾਵੇਗੀ। ਦਰਅਸਲ ਸਿੱਧੂ ਏ.ਜੀ ਦੀ ਨਿਯੁਕਤੀ ਤੋਂ ਨਾ ਖੁਸ਼ ਸਨ ਤੇ ਕਈ ਇਲ਼ਜਾਮ ਵੀ ਲਗਾਏ ਜਿਸ ਦਾ ਦਬਾਅ ਦਿਉਲ ਤੇ ਕਈ ਦਿਨਾਂ ਤੋਂ ਬਣਿਆ ਹੋਇਆ ਸੀ ਜਿਸ ਕਾਰਨ ਉਨ੍ਹਾਂ ਨੇ ਆਪਣਾ ਅਸਤੀਫਾ ਸਰਕਾਰ ਨੂੰ ਸੋਪ ਦਿਤਾ ਸੀ। ਸਰਕਾਰ ਨੇ ਡੀ.ਜੀ.ਪੀ ਦੇ ਨਿਯੁਕਤੀ ਦਾ ਪੈਨਲ ਕੇਂਦਰ ਸਰਕਾਰ ਨੂੰ ਭੇਜਿਆ ਹੋਈਆ ਜਿਸ ਤੇ ਜਲਦ ਹੀ ਐਲਾਨ ਕਰ ਦੀਤਾ ਜਾਵੇਗਾ

ਬੀਤੇ ਦਿਨੀਂ ਸਿੱਧੂ ਨੇ ਏ. ਜੀ. ਨੂੰ ਦਿਓਲ ਨੂੰ ਸਵਾਲ ਪੁੱਛਿਆ ਸੀ ਕਿ ‘ਕੀ ਮੈਂ ਇਹ ਜਾਣ ਸਕਦਾ ਹਾਂ ਕਿ ਜਦੋਂ ਤੁਸੀਂ ਮੁੱਖ ਮੁਲਜ਼ਮਾਂ ਦੀ ਪੈਰਵੀ ਕਰ ਰਹੇ ਸੀ ਅਤੇ ਉਨ੍ਹਾਂ ਨੂੰ ਬਲੈਂਕੇਟ ਬੇਲ ਦਿਵਾ ਰਹੇ ਸੀ, ਉਦੋਂ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਸੀ ਅਤੇ ਹੁਣ ਕਿਸ ਦੇ ਹਿੱਤਾਂ ਲਈ ਕੰਮ ਕਰ ਰਹੇ ਹੋ? ਕੀ ਤੁਸੀਂ ਉਨ੍ਹਾਂ ਲਈ ਕੰਮ ਕਰ ਰਹੇ ਹੋ ਜਿਨ੍ਹਾਂ ਨੇ ਆਪਣੇ ਸਿਆਸੀ ਹਿੱਤਾਂ ਲਈ ਤੁਹਾਨੂੰ ਇਸ ਸੰਵਿਧਾਨਕ ਦਫ਼ਤਰ ਵਿਚ ਨਿਯੁਕਤ ਕੀਤਾ ਹੈ।’ਸਿੱਧੂ ਨੇ ਅੱਗੇ ਕਿਹਾ ਕਿ ‘ਮਿਸਟਰ ਏ. ਜੀ. ਪੰਜਾਬ, ਇਨਸਾਫ਼ ਅੰਨ੍ਹਾ ਹੈ ਪਰ ਪੰਜਾਬ ਦੇ ਲੋਕ ਨਹੀਂ। ਸਾਡੀ ਕਾਂਗਰਸ ਪਾਰਟੀ ਬੇਅਦਬੀ ਮਾਮਲੇ ਵਿਚ ਨਿਆਂ ਦੇਣ ਦੇ ਵਾਅਦੇ ਨਾਲ ਸੱਤਾ ਵਿਚ ਆਈ ਸੀ ਜਿਸ ਵਿਚ ਤੁਸੀਂ ਮੁੱਖ ਸਾਜ਼ਿਸ਼ਕਰਤਾਵਾਂ, ਮੁਲਜ਼ਮਾਂ ਲਈ ਹਾਈਕੋਰਟ ਵਿਚ ਪੇਸ਼ ਹੋਏ ਅਤੇ ਸਾਡੀ ਸਰਕਾਰ ’ਤੇ ਗੰਭੀਰ ਇਲਜ਼ਾਮ ਲਗਾਏ। ਅੱਜ ਤੁਸੀਂ ਸੱਤਾ ਵਿਚ ਉਸੇ ਸਿਆਸੀ ਪਾਰਟੀ ਦੀ ਸਰਕਾਰ ਦੀ ਨੁਮਾਇੰਦਗੀ ਕਰ ਰਹੇ ਹੋ ਅਤੇ ਮੇਰੇ ’ਤੇ ਗ਼ਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾ ਰਹੇ ਹੋ। ਜਦਕਿ ਮੈਂ ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਲਈ ਲੜ ਰਿਹਾ ਹਾਂ ਪਰ ਤੁਸੀਂ ਮੁਲਜ਼ਮਾਂ ਨੂੰ ਜ਼ਮਾਨਤਾਂ ਦਵਾ ਰਹੇ ਹੋ।’ਕਿ ਸਰਕਾਰ ਨੇ ਸਿੱਧੂ ਦੇ ਦਬਾਅ ਹੇਠਾਂ ਆਕੇ ਇਹ ਫੈਸਲਾ ਲਿਆ ਹੈ।

Related Stories

No stories found.
logo
Punjab Today
www.punjabtoday.com