ਅਰਸ਼ਦੀਪ ਨੇ ਟੀਮ ਇੰਡੀਆ 'ਚ ਚੁਣੇ ਜਾਣ ਦਾ ਸਿਹਰਾ ਸਾਥੀ ਖਿਡਾਰੀਆਂ ਨੂੰ ਦਿੱਤਾ

ਅਰਸ਼ਦੀਪ ਸਿੰਘ ਨੂੰ ਕਿਹਾ ਜਾਂਦਾ ਹੈ ਡੈੱਥ ਓਵਰ ਦਾ ਕਿੰਗ।
ਅਰਸ਼ਦੀਪ ਨੇ ਟੀਮ ਇੰਡੀਆ 'ਚ ਚੁਣੇ ਜਾਣ ਦਾ ਸਿਹਰਾ ਸਾਥੀ ਖਿਡਾਰੀਆਂ ਨੂੰ ਦਿੱਤਾ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਐਤਵਾਰ ਨੂੰ ਦੱਖਣੀ ਅਫਰੀਕਾ ਖਿਲਾਫ ਅਗਲੇ ਮਹੀਨੇ ਹੋਣ ਵਾਲੀ ਟੀ-20 ਸੀਰੀਜ਼ ਲਈ 18 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਖਿਡਾਰੀਆਂ ਨੂੰ ਇਸ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ, ਜਦੋਂ ਕਿ ਅਰਸ਼ਦੀਪ ਸਿੰਘ ਅਤੇ ਉਮਰਾਨ ਮਲਿਕ ਨੂੰ ਪਹਿਲੀ ਵਾਰ ਟੀਮ ਵਿੱਚ ਚੁਣਿਆ ਗਿਆ ਹੈ। ਦੱਸ ਦੇਈਏ ਕਿ ਅਰਸ਼ਦੀਪ ਨੇ IPL ਵਿੱਚ ਪੰਜਾਬ ਕਿੰਗਜ਼ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ ਹੈ।

ਅਰਸ਼ਦੀਪ ਸਿੰਘ ਨੂੰ IPL 2022 ਦੀ ਨਿਲਾਮੀ ਤੋਂ ਪਹਿਲਾਂ ਪੰਜਾਬ ਕਿੰਗਜ਼ ਨੇ 4 ਕਰੋੜ ਰੁਪਏ ਵਿੱਚ ਰਿਟੇਨ ਕੀਤਾ ਸੀ। IPL 2022 ਵਿੱਚ, ਅਰਸ਼ਦੀਪ ਨੇ 14 ਮੈਚਾਂ ਵਿੱਚ 7.70 ਦੀ ਆਰਥਿਕ ਦਰ ਨਾਲ 10 ਵਿਕਟਾਂ ਲਈਆਂ। ਉਸਨੇ ਆਈਪੀਐਲ ਦੇ ਪਿਛਲੇ ਸੀਜ਼ਨ ਵਿੱਚ ਪੰਜਾਬ ਕਿੰਗਜ਼ ਲਈ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਸਨੇ 12 ਮੈਚਾਂ ਵਿੱਚ 19 ਦੀ ਔਸਤ ਨਾਲ 18 ਵਿਕਟਾਂ ਲਈਆਂ।

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਵੀ ਅਰਸ਼ਦੀਪ ਸਿੰਘ ਦੀ ਤਾਰੀਫ ਕੀਤੀ ਹੈ।ਸਹਿਵਾਗ ਨੇ ਅਰਸ਼ਦੀਪ ਦੀ ਤੁਲਨਾ ਜ਼ਹੀਰ ਖਾਨ ਅਤੇ ਆਸ਼ੀਸ਼ ਨਹਿਰਾ ਵਰਗੇ ਮਹਾਨ ਭਾਰਤੀ ਖਿਡਾਰੀਆਂ ਨਾਲ ਕੀਤੀ ਹੈ।

ਅਰਸ਼ਦੀਪ ਘਰੇਲੂ ਕ੍ਰਿਕਟ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦਾ ਹੈ। ਉਸ ਨੇ ਹੁਣ ਤੱਕ 6 ਫਸਟ ਕਲਾਸ, 17 ਲਿਸਟ-ਏ ਅਤੇ 49 ਟੀ-20 ਮੈਚ ਖੇਡੇ ਹਨ। ਜਿੱਥੇ ਅਰਸ਼ਦੀਪ ਨੇ ਫਸਟ ਕਲਾਸ ਅਤੇ ਲਿਸਟ-ਏ ਮੈਚਾਂ 'ਚ 21-21 ਵਿਕਟਾਂ ਹਾਸਲ ਕੀਤੀਆਂ ਹਨ, ਉੱਥੇ ਹੀ ਟੀ-20 'ਚ ਇਸ ਗੇਂਦਬਾਜ਼ ਨੇ ਹੁਣ ਤੱਕ 52 ਵਿਕਟਾਂ ਹਾਸਲ ਕੀਤੀਆਂ ਹਨ।

ਇੱਥੇ ਤੁਹਾਨੂੰ ਦੱਸ਼ ਦੇਈਏ ਕਿ ਅਰਸ਼ਦੀਪ ਸਿੰਘ ਨੇ ਟੀਮ ਇੰਡੀਆ ਵਿੱਚ ਚੁਣੇ ਜਾਣ ਦਾ ਸਿਹਰਾ ਸ਼ਿਖਰ ਧਵਨ, ਜੌਨੀ ਬੇਅਰਸਟੋ ਅਤੇ ਲਿਆਮ ਲਿਵਿੰਗਸਟਨ ਨੂੰ ਦਿੱਤਾ ਹੈ। ਇਹ ਤਿੰਨੋਂ ਖਿਡਾਰੀ ਉਸ ਨਾਲ ਪੰਜਾਬ ਲਈ ਖੇਡਦੇ ਹਨ। ਅਰਸ਼ਦੀਪ ਪਿਛਲੇ ਕੁਝ ਸੈਸ਼ਨਾਂ ਤੋਂ ਪੰਜਾਬ ਕਿੰਗਜ਼ ਦੇ ਗੇਂਦਬਾਜ਼ੀ ਹਮਲੇ ਦਾ ਧੁਰਾ ਰਿਹਾ ਹੈ।

ਅਰਸ਼ਦੀਪ ਸਿੰਘ ਨੇ ਕਿਹਾ ਕਿ ਇਹ ਇੱਕ ਅਦਭੁਤ ਅਹਿਸਾਸ ਹੈ। ਉਸ ਨੇ ਅੱਗੇ ਕਿਹਾ ਕਿ ਦੇਸ਼ ਲਈ ਖੇਡਣਾ ਹਰ ਕ੍ਰਿਕਟਰ ਦਾ ਸੁਪਨਾ ਹੁੰਦਾ ਹੈ।

Related Stories

No stories found.
logo
Punjab Today
www.punjabtoday.com